ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਵਧੀਆ ਟੂ-ਵ੍ਹੀਲਰ ਨਿਰਮਾਤਾ ਕੰਪਨੀ Honda ਨੇ ਭਾਰਤ 'ਚ Honda Activa 125 ਦੀ ਨਵੀਂ ਬੀਐੱਸ-6 ਵੇਰੀਐਂਟ ਲਾਂਚ ਕਰ ਦਿੱਤੀ ਹੈ। ਨਵੀਂ ਹੌਂਡਾ ਐਕਟੀਵਾ ਪਹਿਲਾਂ ਦੇ ਮੁਕਾਬਲੇ 13 ਫ਼ੀਸਦੀ ਤੋਂ ਜ਼ਿਆਦਾ ਮਾਇਲੇਜ ਦੇਵੇਗੀ ਤੇ ਇਹ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਇਕੋ ਫ੍ਰੈਂਡਲੀ ਹੋਵੇਗੀ।

ਪਾਵਰ ਤੇ ਸਪੈਸੀਫਿਕੇਸ਼ਨ

ਪਾਵਰ ਤੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ Honda Activa 125 'ਚ 125 cc ਦਾ BS-VI PGM FI ਇੰਜਣ ਦਿੱਤਾ ਗਿਆ ਹੈ।

ਫੀਚਰ

ਇਸ ਐਕਟੀਵਾ 'ਚ ਰੀਅਰ ਲਾਈਟ ਤੇ ਡਿਸਟੈਂਸ ਟੂ ਐਂਟੀ, ਆਇਲਲਿੰਗ ਸਟਾਪ ਸਿਸਟਮ, ਸਾਈਡ ਸਟੈਂਡ, ਐੱਲਈਡੀ ਹੈੱਡਲੈਂਪ ਤੇ 5 ਇੰਨ 1 ਲਾਕ ਡਊਲ ਫੰਕਸ਼ਨ ਸਵਿਚ ਤੇ ਫ੍ਰੰਟ ਡਿਸਕ ਬ੍ਰੈਕ ਦਿੱਤਾ ਗਿਆ ਹੈ।

ਡਾਇਮੈਂਸ਼ਨ

Honda Activa 125 ਦੀ ਲੰਬਾਈ 1814mm, ਚੌੜਾਈ 704mm, ਉਚਾਈ 1151mm, ਗ੍ਰਾਊਂਡ 155mm, ਕੁੱਲ ਭਾਰ 108 ਕਿਲੋ, ਸੀਟ ਦੀ ਉਚਾਈ 765mm ਹੈ।

ਕੀਮਤ

ਕੀਮਤ ਦੀ ਗੱਲ ਕੀਤੀ ਜਾਵੇ ਤਾਂ Honda Activa 125 ਦੀ ਐਕਸ ਸ਼ੋਅ-ਰੂਮ ਕੀਮਤ 67,490 ਰੁਪਏ ਹੈ। ਭਾਰਤ 'ਚ ਹੌਂਡਾ ਐਕਟੀਵਾ 125 ਦੂਜਾ 125cc ਦਾ ਇੰਜਣ ਹੋਵੇਗਾ। ਇਸ ਨੂੰ ਤਿੰਨ ਵੱਖ-ਵੱਖ ਵੇਰੀਐਂਟ 'ਚ ਮੁਹੱਇਆ ਕਰਵਾਇਆ ਗਿਆ ਹੈ।

Posted By: Sarabjeet Kaur