High Security Number Plate Fraud: ਨਵੀਂ ਦਿੱਲੀ, ਜੇਐੱਨਐੱਨ : ਦੇਸ਼ ਭਰ 'ਚ ਵਾਹਨਾਂ ਦੀ ਧੋਖਾਧੜੀ ਨਾਲ ਨਜਿੱਠਣ ਲਈ High security number plate ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ। ਉੱਥੇ ਹੀ ਦਿੱਲੀ 'ਚ High security number plate ਅਪਲਾਈ ਕਰ ਲਈ ਆਨਲਾਈਨ ਰਜਿਸਟਰੇਸ਼ਨ ਦੀ ਸਹੂਲਤ ਵੀ ਸ਼ੁਰੂ ਹੋ ਚੁੱਕੀ ਹੈ।

ਇੱਥੇ ਅਹਿਮ ਗੱਲ ਇਹ ਹੈ ਕਿ ਅਸਲੀ ਤੇ ਨਕਲੀ ਹਾਈ ਸਕਿਓਰਿਟੀ ਨੰਬਰ ਪਲੇਟ (HSRP) ਦੀ ਪਛਾਣ ਕਿਸ ਤਰ੍ਹਾਂ ਕੀਤੀ ਜਾਵੇ। ਆਖਰ ਕਿਸ ਤਰ੍ਹਾਂ ਪਤਾ ਲਾਇਆ ਜਾਵੇ ਕਿ ਤੁਹਾਡੇ ਵਾਹਨ 'ਤੇ ਜੋ ਨੰਬਰ ਪਲੇਟ ਲੱਗੀ ਹੈ ਉਹ ਅਸਲੀ ਹੈ। ਦੱਸਣਯੋਗ ਹੈ ਕਿ ਜੇ ਤੁਹਾਡੇ ਵਾਹਨ 'ਤੇ ਨਕਲੀ ਹਾਈ ਸਕਿਓਰਿਟੀ ਨੰਬਰ ਪਲੇਟ ਪਾਈ ਜਾਂਦੀ ਹੈ ਤਾਂ ਇਸ ਲਈ ਤੁਹਾਨੂੰ ਭਾਰੀ ਜੁਰਮਾਨਾ ਭਰਨਾ ਪੈ ਸਕਦਾ ਹੈ।


ਹਾਈ ਸਕਿਓਰਿਟੀ ਨੰਬਰ ਪਲੇਟ 'ਤੇ ਵੱਡੀ ਧੋਖਾਧੜੀ

ਦੇਸ਼ ਦੀ ਰਾਜਧਾਨੀ ਦਿੱਲੀ 'ਚ ਅਪ੍ਰੈਲ 2019 ਤੋਂ ਪਹਿਲਾ ਸਾਰੇ ਵਾਹਨਾਂ 'ਤੇ ਹੁਣ ਐੱਚਐੱਸਆਰਪੀ ਤੇ ਕਲਰ ਕੋਡ ਵਾਲੇ ਸਟੀਕਰ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ। ਉੱਥੇ ਹੀ ਵਾਹਨ ਮਾਲਕਾਂ ਨੂੰ ਇਸ ਲਈ 30 ਅਕਤੂਬਰ ਤਕ ਦਾ ਸਮਾਂ ਵੀ ਦੇ ਦਿੱਤਾ ਗਿਆ ਹੈ। ਭਾਵ ਅਕਤੂਬਰ ਦੇ ਅੰਤ ਤੋਂ ਪਹਿਲਾ ਸਾਰੇ ਵਾਹਨਾਂ 'ਤੇ ਹਾਈ ਸਕਿਓਰਿਟੀ ਰਜਿਸਟਰੇਸ਼ਨ ਪਲੇਟ ਲਗਵਾਉਣੀ ਪਵੇਗੀ, ਜਿਸ ਦੀ ਵਰਤੋਂ ਨਾ ਕਰਨ 'ਤੇ ਭਾਰੀ ਜੁਰਮਾਨੇ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਜੁਰਮਾਨੇ ਤੋਂ ਬਚਣ ਲਈ ਨੰਬਰ ਪਲੇਟ ਦੇ ਕਾਰੀਗਰ ਨੇ ਹਾਈ ਸਕਿਓਰਿਟੀ ਨੰਬਰ ਪਲੇਟ ਦੀ ਤਰ੍ਹਾਂ ਦਿਖਣ ਵਾਲੀ ਨਿਕਲੀ ਨੰਬਰ ਪਲੇਟ ਤਿਆਰ ਕਰ ਲਈ ਹੈ। ਜਿਸ ਦੀ ਵਰਤੋਂ ਅੰਨ੍ਹੇਵਾਹ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਨਿਕਲੀ ਨੰਬਰ ਪਲੇਟ ਲਈ ਇਕ ਰਾਸ਼ੀ ਵੀ ਤੈਅ ਕੀਤੀ ਗਈ ਹੈ।


ਫਰਜ਼ੀ ਨੰਬਰ ਪਲੇਟ ਨੂੰ ਅੰਨ੍ਹੇਵਾਹ ਕੀਤਾ ਜਾ ਰਿਹਾ ਹੈ ਇਸਤੇਮਾਲ


ਦਰਅਸਲ ਹਾਈ ਸਕਿਓਰਿਟੀ ਨੰਬਰ ਪਲੇਟ ਨੂੰ ਲੈ ਕੇ ਹੁਣ ਲੋਕਾਂ ਨੂੰ ਕੁਝ ਖ਼ਾਸ ਜਾਣਕਾਰੀ ਨਹੀਂ ਹੈ ਕਿ ਉਸ 'ਚ ਕਿਹੜੇ-ਕਿਹੜੇ ਫੀਚਰਜ਼ ਦਿੱਤੇ ਗਏ ਹਨ। ਜਿਸ ਦੇ ਚਲਦੇ ਦਿੱਲੀ ਨਾਲ ਲਗਦੇ ਗਾਜ਼ੀਆਬਾਦ 'ਚ ਲਗਾਤਾਰ ਫਰਜ਼ੀ ਪਲੇਟ ਲਾਈ ਜਾ ਰਹੀ ਹੈ। ਉੱਥੇ ਹੀ ਲੋਕ ਆਪਣਾ ਸਮਾਂ ਤੇ ਪੈਸਾ ਬਚਾਉਣ ਲਈ ਵੀ ਫਰਜ਼ੀ ਨੰਬਰ ਪਲੇਟ ਦਾ ਸਹਾਰਾ ਲੈ ਰਹੇ ਹਨ। ਹਾਲਾਂਕਿ ਨਕਲੀ ਨੰਬਰ ਪਲੇਟ 'ਤੇ ਕਾਰੀਗਰ ਨੂੰ ਇੰਨਾ ਵਿਸ਼ਵਾਸ ਹੈ ਕਿ ਉਹ ਖੁੱਲ੍ਹੇ ਆਮ ਦੱਸ ਰਿਹਾ ਹੈ ਕਿ ਹਾਈ ਸਕਿਓਰਿਟੀ ਨੰਬਰ ਪਲੇਟ 'ਚ ਅਸਲੀ ਤੇ ਨਕਲੀ ਦੀ ਪਛਾਣ ਕਰ ਪਾਉਣਾ ਮੁਸ਼ਕਲ ਹੈ।


10 ਤੋਂ 15 ਸਾਲ ਪੁਰਾਣੇ ਡੀਜ਼ਲ ਵਾਹਨ ਬੰਦ


ਦੱਸਣਯੋਗ ਹੈ ਕਿ ਕੁਝ ਹਫ਼ਤੇ 'ਚ 10 ਤੋਂ 15 ਸਾਲ ਪੁਰਾਣੇ ਡੀਜ਼ਲ ਤੇ ਕਰੀਬ 70 ਹਜ਼ਾਰ ਪੈਟਰੋਲ ਵਾਹਨਾਂ ਦਾ ਰਜਿਸਟਰੇਸ਼ਨ ਰੱਦ ਕਰ ਦਿੱਤਾ ਗਿਆ ਹੈ। ਉੱਥੇ ਹੀ ਇਨ੍ਹਾਂ ਵਾਹਨਾਂ ਦੇ ਅਪਲਾਈ 'ਤੇ ਵੀ ਪੂਰੀ ਤਰ੍ਹਾਂ ਨਾਲ ਰੋਕ ਲਾ ਦਿੱਤੀ ਗਈ ਹੈ। ਜੇਕਰ ਕੋਈ ਵਿਅਕਤੀ ਅਜਿਹੀ ਕੋਸ਼ਿਸ਼ ਕਰਦਾ ਹੈ ਤਾਂ ਇਸ ਲਈ ਭਾਰੀ ਜੁਰਮਾਨਾ ਦੇਣਾ ਪੈ ਸਕਦਾ ਹੈ। ਦੱਸਣਯੋਗ ਹੈ ਕਿ ਇਨ੍ਹਾਂ ਵਾਹਨਾਂ ਨੂੰ ਲਗਾਤਾਰ ਇਸਤੇਮਾਲ ਕਰਨ ਲਈ ਲੋਕ ਫਰਜ਼ੀ ਹਾਈ ਸਕਿਓਰਿਟੀ ਨੰਬਰ ਪਲੇਟ ਦਾ ਇਸਤੇਮਾਲ ਕਰ ਰਹੇ ਹਨ।


ਨੋਟ : ਜੇਕਰ ਤੁਸੀਂ ਕੁਝ ਪੈਸੇ ਬਚਾਉਣ ਦੇ ਚੱਕਰ 'ਚ ਫਰਜ਼ੀ ਨੰਬਰ ਪਲੇਟ ਦਾ ਇਸਤੇਮਾਲ ਕਰ ਰਹੇ ਹੋ ਤਾਂ ਦੱਸਣਯੋਗ ਹੈ ਕਿ ਅਜਿਹਾ ਕਰਨਾ 'ਤੇ ਤੁਹਾਨੂੰ ਭਾਰੀ ਜੁਰਮਾਨਾ ਦੇਣਾ ਪੈ ਸਕਦਾ ਹੈ। ਉੱਥੇ ਹੀ ਸਰਕਾਰ ਵੱਲੋਂ ਉਪਲਬਧ ਕਰਵਾਈ ਜਾ ਰਹੀ ਨੰਬਰ ਪਲੇਟ ਲਈ ਤੁਸੀਂ bookmyhsrp.com/index.aspx 'ਤੇ ਅਪਲਾਈ ਕਰ ਸਕਦੇ ਹਨ।

Posted By: Rajnish Kaur