ਨਵੀਂ ਦਿੱਲੀ : Hero ਇਲੈਕਟ੍ਰਿਕ ਨੇ ਨਵਾਂ ਇਲੈਕਟ੍ਰਿਕ ਸਕੂਟਰ Dash ਲਾਂਚ ਕੀਤਾ ਹੈ, ਜਿਸ ਦੀ ਕੀਮਤ 62,000 ਰੁਪਏ ਹੈ। ਇਹ ਇਲੈਕਟ੍ਰਿਕ ਸਕੂਟਰ ਦੇਸ਼ ਭਰ ਦੇ 615 ਹੀਰੋ ਇਲੈਕਟ੍ਰਿਕ ਡੀਲਰਸ਼ਿਪ 'ਤੇ ਜਲਦ ਹੀ ਉਪਲਬਧ ਹੋ ਜਾਵੇਗਾ। ਹੀਰੋ ਇਲੈਕਟ੍ਰਿਕ ਦੇ ਪ੍ਰੋਡਕਟਸ 'ਚ ਘੱਟ ਸਪੀਡ ਸੀਰੀਜ਼ 'ਚ ਇਹ ਪ੍ਰੀਮੀਅਮ ਪ੍ਰੋਡਕਟਸ ਹੈ। ਹਾਲ ਹੀ 'ਚ ਕੰਪਨੀ ਨੇ Optima ਤੇ Nyx ਦੀ ਵੀ ਐਕਸਟੈਂਡੇਡ ਰੇਂਡ ਵੇਰੀਐਂਟ ਈਆਰ ਪੇਸ਼ ਕੀਤੀ ਹੈ। ਹਾਲਾਂਕਿ ਇਹ ਸਕੂਟਰ ਹਾਈ ਸਪੀਡ ਸੀਰੀਜ਼ ਦੇ ਹਨ। ਇਨ੍ਹਾਂ ਦੀ ਕੀਮਤ 68,721 ਰੁਪਏ ਤੇ 69,754 ਰੁਪਏ ਹੈ। ਇਸ ਦੇ ਇਲਾਵਾ Hero ਆਪਣੇ Dash ਨੂੰ ਲੀਡ-ਐਸਿਡ ਬੈਟਰੀ ਵਰਜ਼ਨ ਨਾਲ ਵੀ ਲਾਂਚ ਕਰੇਗਾ, ਜਿਸ ਦੀ ਕੀਮਤ 45,000 ਤੋਂ 50,000 ਰੁਪਏ ਹੋ ਸਕਦੀ ਹੈ।

Hero Dash ਈ-ਸਕੂਟਰ 'ਚ ਪ੍ਰੀਮੀਅਮ ਫ਼ੀਚਰ ਦੇ ਤੌਰ 'ਤੇ ਐੱਲਈਡੀ ਡੀਆਰਐੱਲਐੱਸ, ਐੱਲਈਡੀ ਹੈੱਡਲਾਈਟ, ਡਿਜੀਟਲ ਜਾਣਕਾਰੀ ਕੰਸੋਲ ਤੇ ਇਕ ਯੂਐੱਸਬੀ ਚਾਰਜਿੰਗ ਸਲਾਟ ਸਟੈਂਡਰਡ ਦਿੱਤਾ ਗਿਆ ਹੈ। ਇਸ ਦੇ ਇਲਾਵਾ ਆਰਾਮਦਾਇਕ ਸੁਵਿਧਾ ਦੇ ਲਈ ਇਸ 'ਚ ਰੀਮੋਟ ਬੂਟ ਅਨਲਾਕਿੰਗ ਫ਼ੀਚਰ ਦਿੱਤਾ ਗਿਆ ਹੈ।

Posted By: Sarabjeet Kaur