ਨਵੀਂ ਦਿੱਲੀ, ਜੇਐੱਨਐੱਨ : Flying Car Update: ਫਲਾਇੰਗ ਕਾਰਾਂ ਦੀ ਕਲਪਨਾ ਹਰ ਗੁਜ਼ਰਦੇ ਸਾਲ ਦੇ ਨਾਲ ਹਕੀਕਤ ਦੇ ਕਰੀਬ ਹੁੰਦੀ ਜਾ ਰਹੀ ਹੈ। ਕਈ ਕੰਪਨੀਆਂ ਇਸ ਤਕਨੀਕ ’ਤੇ ਲਗਾਤਾਰ ਕੰਮ ਕਰ ਰਹੀਆਂ ਹਨ ਤੇ ਟੈਸਟਿੰਗ ਲਈ ਪ੍ਰੋਟੋਟਾਈਪ ਵੀ ਤਿਆਰ ਕਰ ਚੁੱਕੀਆਂ ਹਨ। ਜਿਸ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਉਡਣ ਵਾਲੀਆਂ ਕਾਰਾਂ ਜਲਦ ਹੀ ਦੁਨੀਆ ਭਰ ਦੇ ਸ਼ਹਿਰਾਂ ’ਚ ਚਾਲੂ ਹੋ ਜਾਣਗੀਆਂ।

ਇਸ ਦਿਸ਼ਾ ’ਚ ਰਾਹ ਦਿਖਾਉਂਦੇ ਹੋਏ Hyundai European Operation ਦੇ ਸੀਈਓ ਮਾਈਕਲ ਕੋਲ ਨੇ ਉਦਯੋਗ ਸਮੂਹ ਸੋਸਾਇਟੀ ਆਫ ਮੋਟਰ ਮੈਨਿਊਫੈਕਚਰਜ਼ ਐਂਡ ਟਰੈਡਰਜ਼ (Industry Group Society of Motor Manufacturers and Traders) ਦੇ ਇਕ ਸੰਮੇਲਨ ’ਚ ਕਿਹਾ, ‘ਸਾਨੂੰ ਵਿਸ਼ਵਾਸ ਹੈ ਕਿ ਜਲਦ ਦੁਨੀਆ ’ਚ ਸਮਾਰਟ ਗਤੀਸ਼ੀਲਤਾ ਹੱਲ ਭਵਿੱਖ ਦਾ ਹਿੱਸਾ ਹੋਵੇਗਾ।’


ਦੱਸਣਯੋਗ ਹੈ ਕਿ ਹੁੰਡਈ (Hyundai) ਨੇ ਸ਼ਹਿਰੀ Air mobility ’ਚ ਮਹੱਤਵਪੂਰਨ ਨਿਵੇਸ਼ ਕੀਤਾ ਹੈ। ਦੱਖਣੀ ਕੋਰੀਆਈ ਕਾਰ ਨਿਰਮਾਤਾ ਇਕ ਫਲਾਇੰਗ ਟੈਕਸੀ ਵਿਕਸਿਤ ਕਰ ਰਿਹਾ ਹੈ ਜੋ Electric Battery ਨਾਲ ਚੱਲੇਗੀ ਤੇ ਜ਼ਿਆਦਾ ਭੀੜ ਵਾਲੇ ਸ਼ਹਿਰੀ ਕੇਂਦਰਾਂ ਤੋਂ ਹਵਾਈ ਅੱਡੇ ਤਕ ਪੰਜ ਤੋਂ ਛੇ ਲੋਕਾਂ ਨੂੰ ਲੈ ਜਾ ਸਕਦੀ ਹੈ। ਕੋਲ ਦਾ ਮੰਨਣਾ ਹੈ ਕਿ ਉਡਣ ਵਾਲੀਆਂ ਕਾਰਾਂ ਸ਼ਹਿਰਾਂ ’ਚ ਭੀੜ-ਭਾੜ ਨੂੰ ਘੱਟ ਕਰਨ ’ਚ ਮਦਦ ਕਰਨਗੀਆਂ ਤੇ ਇੱਥੇ ਤਕ ਕਿ ਇਨ੍ਹਾਂ ਕਾਰਾਂ ਦੇ ਇਸਤੇਮਾਲ ਨਾਲ ਕਾਰਬਨ ਨਿਕਾਸ ਨੂੰ ਘੱਟ ਕਰਨ ’ਚ ਵੀ ਮਦਦ ਮਿਲੇਗੀ।


ਸਿਰਫ਼ 2 ਮਿੰਟ ’ਚ ਕਾਰ ਤੋਂ ਹਵਾਈ ਜਹਾਜ਼ ਤਕ ਦਾ ਏਅਰਕਾਰ ਦਾ ਸਫ਼ਰ


ਕੁਝ ਦਿਨ ਪਹਿਲਾਂ ਅਜਿਹੀ ਹੀ ਇਕ ਪ੍ਰੋਟੋਟਾਈਪ AirCar ਦੁਆਰਾ ਬਣਾਇਆ ਗਿਆ ਹੈ ਤੇ ਇਸ ਕਾਰ ਨੇ ਪਹਿਲੀ ਵਾਰ ਇਕ ਇੰਟਰ-ਸਟੇਟ ਟੈਸਟਿੰਗ ਉਡਾਣ ਪੂਰੀ ਕੀਤੀ ਹੈ। ਇੱਥੇ ਖ਼ਾਸ ਗੱਲ ਇਹ ਹੈ ਕਿ ਇਹ ਪਹਿਲੀ ਵਾਰ ਸੀ ਜਦੋਂ ਕਿਸੇ ਉਡਣ ਵਾਲੀ ਕਾਰ ਨੇ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਦੀ ਉਡਾਣ ਪੂਰੀ ਕੀਤੀ। ਸਾਹਮਣੇ ਆਈ ਇਸ ਫਲਾਇੰਗ ਕਾਰ ਨੇ ਆਪਣੀ ਉਡਾਣ ਨੂੰ ਸਿਰਫ਼ 35 ਮਿੰਟ ’ਚ ਪੂਰਾ ਕੀਤਾ। ਏਅਰਕਾਰ ਮੁਤਾਬਕ ਇਹ ਉਡਣ ਵਾਲੀ ਕਾਰ 8,200 ਫੁੱਟ ਦੀ ਉਚਾਈ ’ਤੇ 1,000 ਕਿਮੀ ਉਡਣ ’ਚ ਸਮਰੱਥ ਹੈ। ਉੱਥੇ ਹੀ ਇਸ ਦੀ ਫਲਾਇੰਗ ਸਪੀਡ 170 ਕਿਮੀ ਪ੍ਰਤੀ ਘੰਟੇ ਦੀ ਹੈ।

Posted By: Rajnish Kaur