ਫਾਦਰਜ਼ ਡੇਅ ’ਤੇ ਆਪਣੇ ਪਾਪਾ ਨੂੰ ਕੋਈ ਪਿਆਰਾ ਜਿਹਾ ਗਿਫ਼ਟ ਦੇਣਾ ਚਾਹੁੰਦੇ ਹੋ,ਜੋ ਉਨ੍ਹਾਂ ਨੂੰ ਚੰਗਾ ਵੀ ਲੱਗੇ ਅਤੇ ਉਹ ਘਰ ਵਿਚ ਰੱਖਣ ਦੀ ਬਜਾਏ ਉਸ ਦੀ ਵਰਤੋਂ ਵੀ ਕਰਨ ਤਾਂ ਇਥੇ ਦਿੱਤੇ ਗਏ ਆਇਡੀਆਜ਼ ਤੁਹਾਡੇ ਕੰਮ ਆ ਸਕਦੇ ਹਨ। ਸਭ ਤੋਂ ਚੰਗੀ ਗੱਲ ਇਹ ਹੈ ਕਿ ਇਹ ਸਾਰੇ ਗਿਫ਼ਟ ਬਹੁਤ ਹੀ ਘੱਟ ਬਜਟ ਵਿਚ ਖਰੀਦੇ ਜਾ ਸਕਦੇ ਹਨ।

ਫਿਟਨੈੱਸ ਬੈਂਡ

ਅਜੇ ਤਕ ਤੁਸੀਂ ਆਪਣੇ ਪਾਪਾ ਦੇ ਗੁੱਟ ’ਤੇ ਘੜੀ ਹੀ ਦੇਖੀ ਹੈ ਪਰ ਹੁਣ ਵੇਲਾ ਆ ਗਿਆ ਹੈ ਕਿ ਉਨ੍ਹਾਂ ਨੂੰ ਥੋੜੀ ਸਟਾਈਲਿਸ਼ ਅਤੇ ਸਿਹਤ ਪ੍ਰਤੀ ਜਾਗਰੂਕ ਬਣਾਉਣ ਦਾ। ਇਸ ਲਈ ਤੁਸੀਂ ਉਨ੍ਹਾਂ ਨੂੰ ਇਸ ਫਾਦਰਜ਼ ਡੇਅ ’ਤੇ ਫਿਟਨੈੱਸ ਬੈਂਡ ਗਿਫ਼ਟ ਕਰੋ। ਜੀ ਹਾਂ ਜੋ ਉਨ੍ਹਾਂ ਲਈ ਬਹੁਤ ਕੰਮ ਦੀ ਚੀਜ਼ ਹੈ। ਨਾਲ ਹੀ ਉਨ੍ਹਾਂ ਨੂੰ ਇਸ ਦੀ ਅਹਿਮੀਅਤ ਅਤੇ ਇਸਤੇਮਾਲ ਦਾ ਤਰੀਕਾ ਵੀ ਦੱਸ ਦੇਈਓ। ਫਿਟਨੈਸ ਬੈਂਡ ਜ਼ਰੀਏ ਉਹ ਆਪਣੀ ਹਾਰਟ ਰੇਟ ਦਿਨ ਭਰ ਵਿਚ ਕਿੰਨੇ ਕਦਮ ਚਹਿਲਕਦਮੀ ਹੋਈ ਹੈ, ਇਨ੍ਹਾਂ ਸਾਰੀਆਂ ਚੀਜ਼ਾਂ ’ਤੇ ਨਜ਼ਰ ਰੱਖ ਸਕਦੇ ਹੋ ਅਤੇ ਕੁਝ ਘੱਟ ਜਾਂ ਜ਼ਿਆਦਾ ਹੈ ਤਾਂ ਉਸ ਨੂੰ ਮੈਨੇਜ ਕੀਤਾ ਜਾ ਸਕਦਾ ਹੈ।

ਗ੍ਰੀਨ ਪਲਾਂਟ

ਜੇ ਤੁਹਾਡੇ ਪਿਤਾ ਨੇਚਰ ਲਵਰ ਹਨ ਤਾਂ ਉਨ੍ਹਾਂ ਨੂੰ ਨੂੰ ਕੋਈ ਸੋਹਣਾ ਜਿਹਾ ਗ੍ਰੀਨ ਪਲਾਂਟ ਵੀ ਗਿਫ਼ਟ ਕਰ ਸਕਦੇ ਹੋ। ਇੰਡੋਰ ਜਾਂ ਆਊਟਡੋਟ ਪਲਾਂਟ ਇਹ ਤੁਸੀਂ ਤੈਅ ਕਰੋ ਪਰ ਬਿਹਤਰ ਹੋਵੇਗਾ ਇੰਡੋਰ ਪਲਾਂਟ ਗਿਫਟ ਕਰਨਾ ਕਿਉਂਕਿ ਇਹ ਕਮਰੇ ਅੰਦਰਲੀ ਹਵਾ ਸ਼ੁੱਧ ਰੱਖਣ ਦਾ ਕੰਮ ਕਰਦੇ ਹਨ। ਨਾਲ ਹੀ ਘਰ ਦੀ ਸ਼ਾਨ ਵੀ ਵਧਾਉਂਦੇ ਹਨ। ਗਿਫ਼ਟ ਕਰਨ ਤੋਂ ਪਹਿਲਾਂ ਪਲਾਂਟ ਨੂੰ ਆਪਣੇ ਹੱਥਾਂ ਦੀ ਖੂਬਸੂਰਤ ਪਲਾਂਟਰ ਵਿਚ ਲਾਓ ਅਤੇ ਫਿਰ ਲੈ ਜਾਓ ਪਾਪਾ ਕੋਲ।

ਬੁੱਕ ਮਾਰਕ

ਜੇ ਤੁਹਾਡਾ ਪਾਪਾ ਪੜ੍ਹਨ ਲਿਖਣ ਦੇ ਸ਼ੌਕੀਨ ਹੈ ਤਾਂ ਪੈਨ, ਕਿਤਾਬਾਂ, ਡਾਇਰੀ ਆਦਿ ਚੀਜ਼ਾਂ ਤਾਂ ਤੁਸੀਂ ਆਪਣੇ ਕਈ ਵਾਰ ਗਿਫ਼ਟ ਕੀਤੀ ਹੋਵੇਗੀ। ਇਸ ਵਾਰ ਥੋੜਾ ਹਟ ਕੇ ਸੋਚੋ ਅਤੇ ਖਰੀਦੋ ਸਟਾਈਲਿਸ਼ ਲੈਦਰ ਬੁਕ ਮਾਰਕ। ਥੋੜਾ ਹੋਰ ਕ੍ਰਿਏਟਿਵ ਕਰਨਾ ਚਾਹੁੰਦੇ ਹੋ ਤਾਂ ਖੁਦ ਹੀ ਬੁਕ ਮਾਰਕ ਨੂੰ ਡਿਜ਼ਾਈਨ ਕੀਤਾ ਜਾ ਸਕਦਾ ਹੈ,ਜੋ ਯਕੀਨਨ ਉਨ੍ਹਾਂ ਨੂੰ ਪਸੰਦ ਆਵੇਗਾ।

Posted By: Tejinder Thind