ਨਵੀਂ ਦਿੱਲੀ : ਨਵੀਂ ਸਟਾਰਟਅੱਪ ਇਲੈਕਟ੍ਰਿਕ ਵਾਹਨ ਕੰਪਨੀ Rissala Electric Motors ਨੇ ਆਪਣੇ ਪਹਿਲੇ ਤਿੰਨ ਨਵੇਂ ਇਲੈਕਟ੍ਰਿਕ ਸਕੂਟਰ ਤੇ ਇਕ ਨਵਾਂ ਇਲੈਕਟ੍ਰਿਕ ਮੋਟਰਸਾਈਕਲ ਭਾਰਤ 'ਚ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਆਪਣੀ ਰੇਂਜ 'ਚ ਤਿੰਨ ਨਵੇਂ ਸਕੂਟਰਾਂ 'ਚ Polo, Derby ਤੇ Polo Pony ਨੂੰ ਸ਼ਾਮਲ ਕੀਤਾ ਹੈ ਤੇ ਮੋਟਰਸਾਈਕਲ 'ਚ Evolet Warrior ਨੂੰ ਸ਼ਾਮਲ ਕੀਤਾ ਹੈ। ਆਓ ਜਾਣਦੇ ਹਾਂ ਇਹ ਤਿੰਨ ਸਕੂਟਰ ਤੇ ਮੋਟਰਸਾਈਕਲ ਕਿਸ ਤਰ੍ਹਾਂ ਦੇ ਹਨ:-

Polo

Polo ਦੋ ਵੱਖ-ਵੱਖ Polo EZ ਤੇ Polo Classic ਵੇਰੀਐਂਟ 'ਚ ਮੁਹੱਈਆ ਹੈ।

Polo EZ 'ਚ 48V 24Ah VRLA ਬੈਟਰੀ ਪੈਕ ਦਿੱਤਾ ਗਿਆ ਹੈ ਤੇ ਇਸ ਦੀ ਕੀਮਤ 34,499 ਰੁਪਏ ਹੈ।

Polo Classic 'ਚ 48V 24Ah ਲਿਥਿਅਮ ਬੈਟਰੀ ਦਿੱਤੀ ਗਈ ਹੈ ਤੇ ਇਸ ਦੀ ਕੀਮਤ 54,499 ਰੁਪਏ ਹੈ।

Polo Pony

Polo Pony ਦੋ ਵੱਖ-ਵੱਖ Polo Pony EZ ਤੇ Polo Pony Classic ਵੇਰੀਐਂਟ 'ਚ ਮੁਹੱਈਆ ਹੈ। Polo Pony EZ 'ਚ 48V 24Ah VRLA ਬੈਟਰੀ ਦਿੱਤੀ ਗਈ ਹੈ ਤੇ ਇਸ ਦੀ ਕੀਮਤ 39,499 ਰੁਪਏ ਹੈ। ਇਸ 'ਚ ਲਿਥਿਅਮ ਬੈਟਰੀ ਦਿੱਤੀ ਗਈ ਹੈ ਤੇ ਕੀਮਤ 49,499 ਰੁਪਏ ਹੈ।

Evolet Derby

Evolet Derby ਦੋ ਵੱਖ-ਵੱਖ Evolet Derby EZ ਤੇ Evolet Derby Classic ਵੇਰੀਐਂਟ 'ਚ ਮੁਹੱਈਆ ਹੈ। Evolet Derby EZ 'ਚ ਜ਼ਿਆਦਾ ਪਾਵਰਫੁੱਲ 60V 30Ah VRLA ਬੈਟਰੀ ਦਿੱਤੀ ਗਈ ਹੈ ਤੇ ਇਸ ਸਕੂਟਰ ਦੀ ਕੀਮਤ 46,499 ਰੁਪਏ ਹੈ। Derby EZ ਲਿਥਿਅਮ ਬੈਟਰੀ ਦਿੱਤੀ ਗਈ ਹੈ ਤੇ ਇਸ ਸਕੂਟਰ ਦੀ ਕੀਮਤ 59,999 ਰੁਪਏ ਹੈ।

ਰੇਂਜ ਤੇ ਸਪੀਡ

ਰੇਂਜ ਦੀ ਗੱਲ ਕਰੀਏ ਤਾਂ ਇਹ ਤਿੰਨੇ ਸਕੂਟਰ ਫੁੱਲ ਚਾਰਜ ਹੋ ਕੇ 60 ਕਿ:ਮੀ ਦੀ ਦੂਰੀ ਤੈਅ ਕਰ ਸਕਦੇ ਹਨ। ਇਨ੍ਹਾਂ ਤਿੰਨਾਂ ਸਕੂਟਰ ਤੋਂ ਇਲਾਵਾ Evolet ਨੇ ਇਕ ਨਵੀਂ ਇਲੈਕਟ੍ਰਿਕ ਕਵਾਡ Evolet Warrior ਵੀ ਲਾਂਚ ਕੀਤੀ ਹੈ। Evolet Warrior 'ਚ 72V 40Ah ਲਿਥਿਅਮ ਬੈਟਰੀ ਦਿੱਤੀ ਗਈ ਹੈ ਤੇ 3KW ਦੀ ਇਲੈਕਟ੍ਰਿਕ ਮੋਟਰ ਵੀ ਦਿੱਤੀ ਗਈ ਹੈ।

Posted By: Sarabjeet Kaur