ਜੇਐੱਨਐੱਨ, ਨਵੀਂ ਦਿੱਲੀ : New Electric Scooter : ਭਾਰਤ 'ਚ ਇਲੈਕਟ੍ਰਿਕ ਵਾਹਨਾਂ ਦੀ ਦੌੜ 'ਚ ਸ਼ਾਮਲ ਹੁੰਦੇ ਹੋਏ ਚੀਨੀ ਬ੍ਰਾਂਡ DAO ਨੇ ਭਾਰਤ 'ਚ ਲੋਅ ਸਪੀਡ ਸਕੂਟਰ ਦੀ ਰੇਂਜ Vidyut 106, Vidyut 108 ਤੇ ZOR 405 ਨੂੰ ਲਾਂਚ ਕਰ ਦਿੱਤਾ ਹੈ। ਦੱਸ ਦੇਈਏ ਇਸ ਤੋਂ ਪਹਿਲਾਂ ਭਾਰਤੀ ਬਾਜ਼ਾਰ 'ਚ ਕੰਪਨੀ ਨੇ DAO 703 ਇਲੈਕਟ੍ਰਿਕ ਸਕੂਟਰ ਵੀ ਪੇਸ਼ ਕੀਤਾ ਹੈ। ਮੌਜੂਦਾ ਸਮੇਂ ਕਈ ਸਟਾਰਟਅਪਸ ਇਲੈਕਟ੍ਰਿਕ ਮੋਬਿਲਿਟੀ ਆਪਣੇ ਵਾਹਨਾਂ ਨਾਲ ਸੈਗਮੈਂਟ 'ਚ ਐਂਟਰੀ ਕਰ ਰਹੀਆਂ ਹਨ ਕਿਉਂਕਿ B2B ਤੇ B2C ਵਪਾਰਕ ਉਦੇਸ਼ਾਂ ਲਈ ਇਨ੍ਹਾਂ ਸਕੂਟਰਾਂ ਦੀ ਮੰਗ ਟਿਅਰ-1 ਤੇ ਟਿਅਰ-2 ਸ਼ਹਿਰਾਂ ਵਿਚ ਲਗਾਤਾਰ ਵਧ ਰਹੀ ਹੈ।

ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਘੱਟ ਰਫ਼ਤਾਰ ਵਾਲੇ ਇਲੈਕਟ੍ਰਿਕ ਸਕੂਟਰ ਕਾਰਨ ਇਨ੍ਹਾਂ ਦੀ ਲਾਗਤ ਬੇਹੱਦ ਘਟ ਹੁੰਦੀ ਹੈ ਤੇ ਰਾਈਡਰ ਨੂੰ ਆਮ ਤੌਰ 'ਤੇ ਭਾਰਤੀ ਸੜਕਾਂ 'ਤੇ ਇਸ ਨੂੰ ਚਲਾਉਣ ਲਈ ਲਾਇਸੈਂਸ ਦੀ ਜ਼ਰੂਰਤ ਨਹੀਂ ਹੁੰਦੀ। DAO ਈਵੀ ਟੈੱਕ ਵੱਲੋਂ ਲਾਂਚ ਕੀਤੇ ਗਏ ਤਿੰਨ ਘੱਟ ਰਫ਼ਤਾਰ ਵਾਲੇ ਇਲੈਕਟ੍ਰਿਕ ਸਕੂਟਰ ਵਾਂਗ ਹਨ, ਪਰ Vidyut 106 ਤੇ Vidyut 108 ਵੇਰੀਐਂਟ ਨੂੰ ਨਿੱਜੀ ਆਵਾਜਾਈ ਉਦੇਸ਼ਾਂ ਲਈ ਤਿਆਰ ਕੀਤਾ ਗਿਆ ਹੈ। ਉੱਥੇ ਹੀ ZOR 405 ਕਮਰਸ਼ੀਅਲ ਫਰੈਂਡਲੀ ਸਕੂਟਰ ਹੈ।

ਇਨ੍ਹਾਂ ਤਿੰਨ ਸਕੂਟਰਾਂ 'ਚ 250kwh BLDC hub ਇਲੈਕਟ੍ਰਿਕ ਮੋਟਰ ਦੀ ਵਰਤੋਂ ਕੀਤੀ ਗਈ ਹੈ ਤੇ ਇਸ ਇਲੈਕਟ੍ਰਿਕ ਮੋਟਰ ਨੂੰ ਪਾਵਰ ਦੇਣਲ ਈ 1.38kwh ਦੀ ਬੈਟਰੀ ਮਿਲਦੀ ਹੈ ਜਿਸ ਦੀ ਟਾਪ ਸਪੀਡ 25 ਕਿੱਲੋਮੀਟਰ ਪ੍ਰਤੀ ਘੰਟੇ 'ਤੇ ਸੀਮਤ ਹੈ। ਡਰਾਈਵਿੰਗ ਰੇਂਜ ਦੀ ਗੱਲ ਕੀਤੀ ਜਾਵੇ ਤਾਂ ਕੰਪਨੀ ਦਾ ਦਾਅਵਾ ਹੈ ਕਿ Vidyut 106 ਤੇ Vidyut 108 ਸਿੰਗਲ ਚਾਰਜ ਵਿਚ ਲਗਪਗ 80km ਦੀ ਰੇਂਜ ਦੇਣ ਵਿਚ ਸਮਰੱਥ ਹਨ। ਇਸ ਦੇ ਨਾਲ ਹੀ ਬਾਕੀ ਸਕੂਟਰਾਂ ਦੀ ਡਰਾਈਵਿੰਗ ਰੇਂਜ 70km ਤਕ ਸੀਮਤ ਹੈ। ਦੱਸ ਦੇਈਏ ਕਿ ਇਨ੍ਹਾਂ ਸਕੂਟਰਾਂ ਦੀ ਟਾਪ ਸਪੀਡ 25kmph 'ਤੇ ਸੀਮਤ ਹੈ ਜਿਸ ਕਾਰਨ ਇਨ੍ਹਾਂ ਨੂੰ ਚਲਾਉਣ ਲਈ ਡਰਾਈਵਿੰਗ ਲਾਇਸੈਂਸ ਦੀ ਜ਼ਰੂਰਤ ਨਹੀਂ ਪਵੇਗੀ।

ਡਿਜ਼ਾਈਨ ਦੀ ਗੱਲ ਕਰੀਏ ਤਾਂ ਇਸ ਵਿਚ ਕੰਪਨੀ ਨੇ ਐੱਲਈਡੀ ਹੈੱਡਲਾਈਟਸ, ਐੱਲਸੀਡੀ ਕੰਸੋਲ ਤੇ ਰਿਸਵਰ ਫੰਕਸ਼ਨ ਲਈ ਕਰੂਜ਼ ਕੰਟਰੋਲ, ਕੀਲੈੱਸ ਇਗਨਿਸ਼ਨ ਆਦਿ ਨੂੰ ਸ਼ਾਮਲ ਕੀਤਾ ਹੈ। ਫਿਲਹਾਲ ਕੰਪਨੀ ਨੇ ਇਨ੍ਹਾਂ ਸਕੂਟਰਾਂ ਦੀ ਕੀਮਤ ਬਾਰੇ ਕੋਈ ਐਲਾਨ ਨਹੀਂ ਕੀਤਾ ਹੈ।

Posted By: Seema Anand