Cheap and Best Electric Cars : ਜੇਐੱਨਐੱਨ, ਨਵੀਂ ਦਿੱਲੀ : ਭਾਰਤ 'ਚ ਆਉਣ ਵਾਲੇ ਕੁਝ ਮਹੀਨਿਆਂ 'ਚ ਇਲੈਕਟ੍ਰਿਕ ਕਾਰਾਂ ਦਾ ਦਬਦਬਾ ਕਾਇਮ ਹੋਣ ਵਾਲਾ ਹੈ। ਦਰਅਸਲ ਦਿੱਗਜ ਆਟੋਮੋਬਾਈਲ ਕੰਪਨੀਆਂ ਆਪਣੀਆਂ ਸਸਤੀਆਂ ਇਲੈਕਟ੍ਰਿਕ ਕਾਰਾਂ ਲਿਆ ਰਹੀਆਂ ਹਨ ਜਿਨ੍ਹਾਂ ਵਿਚ ਪਾਵਰਫੁੱਲ ਬੈਟਰੀ ਦਾ ਇਸੇਤਮਾਲ ਕੀਤਾ ਗਿਆ ਹੈ ਜਿਸ ਨਾਲ ਇਨ੍ਹਾਂ ਨੂੰ ਲੰਬੀ ਰੇਂਜ ਤਕ ਆਸਾਨੀ ਨਾਲ ਚਲਾਇਆ ਜਾ ਸਕਦਾ ਹੈ। ਇਹ ਇਲੈਕਟ੍ਰਿਕ ਕਾਰਾਂ ਬਿਹਤਰੀਨ ਖਾਸੀਅਤਾਂ ਨਾਲ ਲੈਸ ਹੋਣਗੀਆਂ। ਤੁਹਾਨੂੰ ਦੱਸ ਦੇਈਏ ਕਿ ਹੁਣ ਭਾਰਤੀ ਕਾਰ ਮਾਰਕੀਟ 'ਚ ਜਿੰਨੀਆਂ ਵੀ ਇਲੈਕਟ੍ਰਿਕ ਕਾਰਾਂ ਮੌਜੂਦ ਹਨ, ਉਨ੍ਹਾਂ ਦੀ ਕੀਮਤ ਥੋੜ੍ਹੀ ਜ਼ਿਆਦਾ ਹੈ ਜਿਸ ਕਾਰਨ ਇਨ੍ਹਾਂ ਨੂੰ ਖਰੀਦਣਾ ਆਮ ਗਾਹਕਾਂ ਲਈ ਮੁਸ਼ਕਲ ਹੋ ਜਾਂਦਾ ਹੈ। ਅਜਿਹੇ ਵਿਚ ਅੱਜ ਅਸੀਂ ਤੁਹਾਨੂੰ ਉਨ੍ਹਾਂ ਅਪਕਮਿੰਗ ਇਲੈਕਟ੍ਰਿਕ ਕਾਰਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਨਾ ਸਿਰਫ਼ ਸਸਤੀਆਂ ਹੋਣਗੀਆਂ ਬਲਕਿ ਕਾਫੀ ਸਟਾਈਲਿਸ਼ ਵੀ ਹੋਣਗੀਆਂ।
Storm R3
Storm R3 ਇਕ ਫੁਲੀ ਏਅਰ ਕੰਡੀਸ਼ਨਡ 2-ਡੋਰ, 2 ਸੀਟਰ ਤੇ ਵੱਡੀ ਸਨ ਰੂਫ ਵਾਲੀ ਇਲੈਕਟ੍ਰਿਕ ਕਾਰ ਹੈ। ਇਸ ਕਾਰਨ 'ਚ ਲਿਥੀਅਮ-ਆਇਨ ਬੈਟਰੀ ਦਾ ਇਸਤੇਮਾਲ ਕੀਤਾ ਗਿਆ ਹੈ ਜੋ 1 ਲੱਖ ਕਿੱਲੋਮੀਟਰ ਜਾਂ 3 ਸਾਲ ਦੀ ਵਰੰਟੀ ਨਾਲ ਮਾਰਕੀਟ 'ਚ ਉਤਾਰੀ ਜਾਵੇਗੀ। ਕੰਪਨੀ ਨੇ 10,000 ਰੁਪਏ ਦੇ ਟੋਕਨ ਅਮਾਊਂਟ 'ਚ ਇਸ ਕਾਰ ਦੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ। ਇਸ ਕਾਰ ਦੀ ਸ਼ੁਰੂਆਤੀ ਕੀਮਤ 4.5 ਲੱਖ ਰੁਪਏ ਹੋਵੇਗੀ। ਇਹ ਭਾਰਤ ਦੀ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ ਬਣਨ ਵਾਲੀ ਹੈ ਜਿਸ ਨੂੰ ਆਉਣ ਵਾਲੇ ਮਹੀਨਿਆਂ 'ਚ ਲਾਂਚ ਕੀਤਾ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਇਲੈਕਟ੍ਰਿਕ ਕਾਰ ਸਿੰਗਲ ਚਾਰਜ 'ਚ 200 ਕਿੱਲੋਮੀਟਰ ਦੀ ਰੇਂਜ ਤੈਅ ਕਰਨ ਵਿਚ ਸਮਰੱਥ ਹੋਵੇਗੀ।
Mahindra eXUV300
Mahinda eXUV300 ਕੰਪਨੀ ਦੀ ਪਾਪੂਲਰ ਸਬ-ਕੰਪੈਕਟ ਐੱਸਯੂਵੀ ਦਾ ਇਲੈਕਟ੍ਰਿਕ ਅਵਤਾਰ ਹੈ ਜੋ ਜਲਦ ਹੀ ਭਾਰਤ 'ਚ ਲਾਂਚ ਕੀਤੀ ਜਾ ਸਕਦੀ ਹੈ। Mahindra eXUV300 ਡਿਜ਼ਾਈਨ ਦੇ ਮਾਮਲੇ 'ਚ ਕਾਫੀ ਹੱਦ ਤਕ XUV300 ਵਰਗੀ ਹੀ ਰਹੇਗੀ, ਹਾਲਾਂਕਿ ਡਿਜ਼ਾਈਨ 'ਚ ਕੁਝ ਵੱਡੇ ਅਪਡੇਟਸ ਵੀ ਦੇਖਣ ਨੂੰ ਮਿਲਣਗੇ। ਜਾਣਕਾਰੀ ਮੁਤਾਬਿਕ ਇਹ ਐੱਸਯੂਵੀ ਸਿੰਗਲ ਚਾਰਜ 'ਚ 375 ਕਿੱਲੋਮੀਟਰ ਦੀ ਰੇਂਜ ਦੇਣ ਵਿਚ ਸਮਰੱਥ ਹੋਵੇਗੀ। ਭਾਰਤ 'ਚ ਪਹਿਲਾਂ ਤੋਂ ਮੌਜੂਦ ਕੋਨਾ ਇਲੈਕਟ੍ਰਿਕ ਐੱਸਯੂਵੀ ਤੇ ਐੱਮਜੀ ਜ਼ੈੱਡ ਐੱਸ ਈਵੀ ਨੂੰ ਮਹਿੰਦਰਾ ਦੀ ਨਵੀਂ ਇਲੈਕਟ੍ਰਿਕ ਐੱਸਯੂਵੀ ਤੋਂ ਟਿੱਕਰ ਮਿਲਣ ਦੀ ਉਮੀਦ ਹੈ। eXUV300 ਨੂੰ ਮਹਿੰਦਰਾ ਸਕੇਲੇਬਲ ਐਂਡ ਮਡਿਊਲਰ ਆਰਕੀਟੈਕਟਰ 'ਤੇ ਤਿਆਰ ਕੀਤਾ ਗਿਆ ਹੈ।
Mahindra eKUV100
Mahindra eKUV100 'ਚ 15.9 ਕਿਲੋਵਾਟ ਦੀ ਲਿਕਵਿਡ ਕੂਲ ਮੋਟਰ ਲਗਾਈ ਗਈ ਹੈ ਜੋ 54Ps ਦੀ ਪਾਵਰ 120NM ਟਾਰਕ ਦੇ ਨਾਲ ਜਨਰੇਟ ਕਰਦੀ ਹੈ। ਜਾਣਕਾਰੀ ਅਨੁਸਾਰ ਆਪਣੀ ਪਾਵਰਫੁੱਲ ਬੈਟਰੀ ਦੀ ਬਦੌਲਤ ਇਹ ਐੱਸਯੂਵੀ ਤਕਰੀਬ 147 ਕਿਲੋਮੀਟਰ ਦੀ ਰੇਂਜ ਤੈਅ ਕਰਨ 'ਚ ਸਮਰੱਥ ਹੋਵੇਗੀ। ਜਾਣਕਾਰੀ ਅਨੁਸਾਰ ਇਸ ਕਾਰ ਨੂੰ ਫਾਸਟ ਚਾਰਜਿੰਗ ਫੀਚਰ ਦੀ ਵਜ੍ਹਾ ਨਾਲ 80 ਫ਼ੀਸਦ ਚਾਰਜ ਹੋਣ 'ਚ ਇਸ ਨੂੰ ਮਹਿਜ਼ 50 ਮਿੰਟ ਦਾ ਸਮਾਂ ਲਗਦਾ ਹੈ। ਇਸ ਦੀ ਕੀਮਤ 8 ਤੋਂ 9 ਲੱਖ ਰੁਪਏ ਦੇ ਵਿਚਕਾਰ ਹੋ ਸਕਦੀ ਹੈ।
Posted By: Seema Anand