ਨਵੀਂ ਦਿੱਲੀ, ਜੇਐੱਨਐੱਨ : ਭਾਰਤ ’ਚ ਵਾਹਨਾਂ ਨੂੰ modify ਕਰਨਾ ਹਮੇਸ਼ਾ ਤੋਂ ਹੀ ਚਰਚਾ ਦਾ ਵਿਸ਼ਾ ਰਹਿੰਦਾ ਹੈ। ਇਸੇ ਤਰ੍ਹਾਂ ਦੀ ਇਕ ਤਸਵੀਰ ਅੱਜ-ਕੱਲ੍ਹ ਇੰਟਰਨੈੱਟ ’ਤੇ ਕਾਫੀ ਵਾਇਰਲ ਹੋ ਰਹੀ ਹੈ। ਜਿਸ ’ਚ Maruti Swift Luxury Car Lamborghini ਜਿਹੀ ਦਿਖਾਈ ਦੇ ਰਹੀ ਹੈ। ਦਰਅਸਲ, ਅਸਾਮ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਆਪਣੀ ਪੁਰਾਣੀ ਮਾਰੂਤੀ ਸਵੀਫਟ ਨੂੰ lamborghini ਕਾਰ ’ਚ ਬਦਲ ਦਿੱਤਾ ਹੈ, ਇਸ modify swift ਤੋਂ ਲੋਕਾਂ ਦੀ ਨਜ਼ਰ ਹਟ ਨਹੀਂ ਰਹੀ ਹੈ। ਆਓ ਵਿਸਤਾਰ ਨਾਲ ਦੱਸਦੇ ਹਾਂ Maruti Swift ਤੋਂ lamborghini ਤਕ ਦੇ ਸਫ਼ਰ ਦੀ ਕਹਾਣੀ :


ਇੰਸਟਾਗ੍ਰਾਮ ’ਤੇ ਹੋਈ ਵੀਡੀਓ ਵਾਇਰਲ : ਕਰੀਮਗੰਜ ਜ਼ਿਲ੍ਹੇ ਦੇ ਭਾਂਗਾ ਇਲਾਕੇ ਦੇ ਇਕ ਮੋਟਰ ਮਕੈਨਿਕ ਨੁਰੂਲ ਹੱਕ (Motor Mechanic Nurul Haque) ਨੇ ਆਪਣੀ ਪੁਰਾਣੀ ਸਵਿਫਟ ਨੂੰ ਇਤਾਲਵੀ ਲਗਜਰੀ ਕਾਰ ਦੀ ਤਰਜ ’ਤੇ ਤਿਆਰ ਕੀਤਾ ਹੈ। ਇਨ੍ਹਾਂ ਨੇ ਦੱਸਿਆ ਕਿ ਇਸ ਨੂੰ modify ਕਰਨ ’ਚ ਕਰੀਬ 6 ਲੱਖ ਰੁਪਏ ਦਾ ਖਰਚਾ ਆਇਆ ਹੈ ਤੇ ਇਸ ਨੂੰ ਪੂਰੀ ਤਰ੍ਹਾਂ ਨਾਲ ਬਣਾਉਣ ’ਚ ਕੁੱਲ 8 ਮਹੀਨੇ ਦਾ ਸਮਾਂ ਲੱਗਾ ਹੈ। ਸੋਸ਼ਲ ਮੀਡੀਆ ਐਪ ਇੰਸਟਾਗ੍ਰਾਮ ’ਤੇ ਨੂਰੂਲ ਹੱਕ ਦੀ ਪੀਲੇ ਰੰਗ ਦੀ Modify Lamborghini ਦੀਆਂ ਤਸਵੀਰਾਂ ਤੇ ਵੀਡੀਓ ਕਾਫੀ ਦੇਖੀਆਂ ਜਾ ਰਹੀਆਂ ਹਨ।

ਉਨ੍ਹਾਂ ਦੇ ਪੋਸਟ ’ਤੇ ਲੋਕ ਲਗਾਤਾਰ ਨੁਰੂਲ ਦੇ ਕੰਮ ਦੀ ਤਰੀਫ ਕਰ ਰਹੇ ਹਨ। ਜਿਨ੍ਹਾਂ ’ਚੋਂ ਕੁਝ ਨੇ ਇਸ ਨੂੰ ‘ਸ਼ਾਨਦਾਰ’ ਕੰਮ ਦੱਸਿਆ ਹੈ। ਨੁਰੂਲ ਨਾਲ ਜਦੋਂ ਮੀਡੀਆ ਨੇ ਇਸ ਬਾਰੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ‘ਮੈਂ ਪਿਛਲੇ 8 ਮਹੀਨੇ ਤੋਂ ਆਪਣੇ ਇਸ ਪ੍ਰੋਜੈਕਟ ’ਚ ਲੱਗਿਆ ਹੋਇਆ ਹਾਂ ਤੇ ਮੇਰੇ ਇਸ ਪ੍ਰੋਜੈਕਟ ਦਾ ਕੁੱਲ ਖ਼ਰਚ ਕਰੀਬ 6.2 ਲੱਖ ਰੁਪਏ ਹੈ।’ ਨੁਰੂਲ ਨੂੰ Lamborghini Cars ਨਾਲ ਪਿਆਰ ਹੈ। ਇਹ ਦੱਸਦੇ ਹਨ ਕਿ ਲਗਜਰੀ ਕਾਰ ਬਣਾਉਣਾ ਤੇ ਚਲਾਉਣਾ ਮੇਰਾ ਸੁਪਨਾ ਸੀ। ਮੈਂ YouTube ਵੀਡੀਓ ਦੇਖ ਕੇ ਮਾਡਲ ਦੇ ਕੁਝ ਹਿੱਸਿਆਂ ਦਾ ਨਿਰਮਾਣ ਸ਼ੁਰੂ ਕੀਤਾ ਤੇ ਅੰਤ ’ਚ ਮੈਂ ਇਕ ਪੁਰਾਣੀ ਮਾਰੂਤੀ ਸਵੀਫਟ ਕਾਰ ਨੂੰ ਆਪਣੇ ਸੁਪਨਿਆਂ ਦੀ ਕਾਰ ’ਚ ਬਦਲ ਦਿੱਤਾ।

Posted By: Rajnish Kaur