ਨਵੀਂ ਦਿੱਲੀ, ਜੇਐੱਨਐੱਨ : Fancy Registration Number: ਦੁਨੀਆ ਭਰ ’ਚ fancy registration number ਨੂੰ ਲੈ ਕੇ ਦੀਵਾਨਗੀ ਘੱਟ ਨਹੀਂ ਹੈ। ਅਸੀਂ ਕਈ ਵਾਰ ਇਸ ਤਰ੍ਹਾਂ ਦੀਆਂ ਖ਼ਬਰਾਂ ਸੁਣਦੇ ਹਾਂ ਪਰ ਅੱਜ ਇਹ ਖ਼ਬਰ ਕਿਸੀ ਦੇਸ਼ ਤੋਂ ਨਹੀਂ ਬਲਕਿ ਭਾਰਤ ਤੋਂ ਹੀ ਹੈ। ਦਰਅਸਲ, ਇੰਦੌਰ ਦੇ ਖੇਤਰੀ ਆਵਾਜਾਈ ਦਫ਼ਤਰ (Regional Transport Office) ਨੇ ਫੈਂਸੀ ਨੰਬਰ 0001 ਨੂੰ 5 ਲੱਖ 21 ਹਜ਼ਾਰ ਰੁਪਏ ’ਚ ਸੇਲ ਕੀਤਾ ਹੈ। ਇੱਥੇ ਹੀ 0009 ਨੰਬਰ ਨੂੰ ਇਕ ਲੱਖ 82 ਹਜ਼ਾਰ ’ਚ ਵੇਚਿਆ ਗਿਆ ਹੈ।

ਵਾਹਨ ਮਾਲਿਕਾਂ ਨੇ ਇਸ ਤੋਂ ਇਲਾਵਾ ਕਈ ਕਾਰ ਨੰਬਰਾਂ ’ਚ ਲਗਾਤਾਰ ਰੂਚੀ ਦਿਖਾਈ ਹੈ। ਇਨ੍ਹਾਂ ਨੰਬਰਾਂ ਨੂੰ ਖਰੀਦਣ ਦੇ ਪਿੱਛੇ ਆਮ ਤੌਰ ’ਤੇ ਲੋਕਾਂ ਦੀ ਜਨਮ ਤਰੀਕ, astrological ਰੂਪ ਨਾਲ ਮਹੱਤਵਪੂਰਨ ਗਿਣਤੀ, ਸ਼ੁੱਭ ਅੰਕ ਜਾਂ ਕੁਝ ਨਾਂ ਰੱਖਣ ਲਈ lucky number ’ਤੇ ਆਧਾਰਿਤ ਹੁੰਦਾ ਹੈ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਜਦੋਂ ਲੋਕਾਂ ਨੇ ਫੈਂਸੀ registration number ਲਈ ਆਪਣੀ ਦੀਵਾਨਗੀ ਦਿਖਾਈ ਹੈ। ਸਾਲ 2017 ’ਚ 0001 ਵਾਲੀ ਇਕ ਵੀਆਈਪੀ ਕਾਰ ਨੂੰ ਦਿੱਲੀ ’ਚ 16 ਲੱਖ ਰੁਪਏ ’ਚ ਨੀਲਾਮ ਕੀਤਾ ਗਿਆ ਸੀ।

Posted By: Rajnish Kaur