ਨਵੀਂ ਦਿੱਲੀ : Audi ਨੇ ਆਪਣੀ ਫਲੈਗਸ਼ਿਪ SUV ਦਾ ਲਿਮਟਿਡ ਐਡੀਸ਼ਨ ਮਾਡਲ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਦੀ ਐਕਸ-ਸ਼ੋਅ-ਰੂਮ ਕੀਮਤ 82.15 ਲੱਖ ਰੁਪਏ ਹੈ। ਨਵੀਂ Audi Q7 Black Edition ਦੇ ਐਕਸਟੀਰੀਅਰ 'ਚ ਕਈ ਬਦਲਾਅ ਕੀਤੇ ਹਨ। ਕਾਸਮੈਟਿਕ ਬਦਲਾਅ ਦੇ ਬਾਅਦ ਹੁਣ ਇਸ ਦੀ ਲੁੱਕ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਵਧੀਆ ਹੋ ਗਈ। ਇਸ ਦਾ ਬਲੈਕ ਸਟਾਈਲਿਸ਼ ਪੈਕੇਜ ਕਾਫ਼ੀ ਵਧੀਆ ਹੈ।

Audi Q7 Black Edition ਕੰਪਨੀ ਦਾ ਇਕ ਲਿਮਟਿਡ ਐਡੀਸ਼ਨ ਹੈ। ਕੰਪਨੀ ਇਸ ਦੇ ਸਿਰਫ਼ 100 ਯੂਨਿਟਸ ਹੀ ਭਰਤ 'ਚ ਵਿਕਰੀ ਕਰੇਗੀ। ਮੰਨਿਆ ਜਾ ਰਿਹਾ ਹੈ ਕਿ ਤਿਉਹਾਰੀ ਸੀਜ਼ਨ ਨੂੰ ਦੇਖਦੇ ਹੋਏ ਕੰਪਨੀ ਨੇ ਇਸ ਨੂੰ ਲਾਂਚ ਕੀਤਾ ਹੈ। ਇਸ ਸਾਲ ਦੀ ਸ਼ੁਰੂਆਤ ਨਾਲ ਹੀ ਆਟੋ ਇੰਡਸਟਰੀ 'ਚ ਗਿਰਾਵਟ ਦੇਖੀ ਜਾ ਰਹੀ ਹੈ। ਕੰਪਨੀਆਂ ਤਿਉਹਾਰੀ ਸੀਜ਼ਨ ਨੂੰ ਦੇਖਦੇ ਹੋਏ ਆਪਣੇ ਨਵੇਂ ਪ੍ਰੋਡਕਟਸ ਭਾਰਤ 'ਚ ਲਾਂਚ ਕਰ ਰਹੀ ਹੈ।

ਇਸ ਦਾ 2.0 ਲੀਟਰ ਪੈਟਰੋਲ ਇੰਜਣ 248 bhp ਦੀ ਵੱਧ ਤੋਂ ਵੱਧ ਪਾਵਰ ਤੇ 370 Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। 3.0 ਲੀਟਰ ਡੀਜ਼ਲ ਇੰਜਣ 245 bhp ਦੀ ਵੱਧ ਤੋਂ ਵੱਧ ਪਾਵਰ ਤੇ 600 Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਦੋਵੇਂ ਹੀ ਇੰਜਣਾਂ 'ਚ 8 ਸਪੀਡ ਅੋਟੋਮੈਟਿਕ ਟ੍ਰਾਂਸਮਿਸ਼ਨ ਸਟੈਂਡਰਡ ਮਿਲਦਾ ਹੈ।

Posted By: Sarabjeet Kaur