5 vehicles coming to India ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਚੱਲਦਿਆਂ ਸਾਲ 2020 ਲਗਪਗ ਹਰ ਸੈਕਟਰ ਲਈ ਪਰੇਸ਼ਾਨੀ ਵਾਲਾ ਰਿਹਾ ਹੈ। ਹਾਲਾਂਕਿ ਸੋਸ਼ਲ ਡਿਸਟੈਂਸਿੰਗ ਨੂੰ ਬਣਾਈ ਰੱਖਣ ਲਈ ਹੁਣ ਲੋਕ ਆਪਣੇ ਨਿੱਜੀ ਵਾਹਨ ਵੱਲ ਰੁਖ਼ ਕਰ ਰਹੇ ਹਨ। ਅਜਿਹੇ 'ਚ ਆਟੋ ਸੈਕਟਰ ਦੀ ਹੌਲੀ ਰਫ਼ਤਾਰ ਆਉਣ ਵਾਲੇ ਸਮੇਂ 'ਚ ਰਫ਼ਤਾਰ ਫੜ ਸਕਦੀ ਹੈ। ਫਿਲਹਾਲ ਜੇ ਤੁਸੀਂ ਇਕ ਸਸਤੀ ਤੇ ਦਮਦਾਰ ਕਾਰ ਦੀ ਭਾਲ ਕਰ ਰਹੇ ਹੋ ਤਾਂ ਮਾਰਕੀਟ 'ਚ ਮੌਜੂਦ ਬਦਲ ਤੁਹਾਡੀ ਸਮਝ ਤੋਂ ਬਾਹਰ ਹੈ, ਤਾਂ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ 5 ਆਉਣ ਵਾਲੀਆਂ ਕਾਰਾਂ ਦੀ ਸੂਚੀ, ਜਿਨ੍ਹਾਂ ਦੀ ਕੀਮਤ 8 ਲੱਖ ਰੁਪਏ ਤੋਂ ਵੀ ਘੱਟ ਹੋਵੇਗੀ।

Maruti New Celerio

ਦੇਸ਼ ਦੀ ਸਭ ਤੋਂ ਵੱਡੀ ਵਾਹਨ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਭਾਰਤ 'ਚ ਆਪਣੇ ਪਸੰਦੀਦਾ ਹੈਚਬੈਕ ਸੈਲੇਰੀਓ 'ਤੇ ਕੰਮ ਕਰ ਰਹੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਅਗਲੇ ਕੁਝ ਸਾਲਾਂ 'ਚ ਨਵੀਂ ਮਾਰੂਤੀ ਸੁਜ਼ੂਕੀ ਸੈਲੇਰੀਓ ਨੂੰ ਬਾਜ਼ਾਰ 'ਚ ਉਤਾਰਿਆ ਜਾਵੇਗਾ, ਜਿਸ ਨੂੰ ਕਈ ਵਾਰ ਟੈਸਟਿੰਗ ਦੌਰਾਨ ਵੀ ਦੇਖਿਆ ਗਿਆ ਹੈ। ਨਵੀਂ ਸੈਲੇਰੀਓ ਕੰਪਨੀ ਦੇ HEARTECT ਪਲੇਟਫਾਰਮ 'ਤੇ ਆਧਾਰਿਤ ਹੋਵੇਗੀ।

Maruti New Alto

ਮਾਰੂਤੀ ਸੁਜ਼ੂਕੀ ਨੇ ਆਪਣੀ ਐਂਟਰੀ ਸਿਰਫ਼ ਕਾਰ ਆਲਟੋ ਦੇ ਨੈਕਸਟ ਜ਼ੈੱਨ 'ਤੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਨੂੰ 2021 'ਚ ਲਾਂਚ ਕੀਤਾ ਜਾਵੇਗਾ। ਇਹ ਨਵਾਂ ਮਾਡਲ ਵੀ ਨਵੇਂ HEARTECT ਪਲੈਟਫਾਰਮ 'ਤੇ ਤਿਆਰ ਕੀਤਾ ਜਾ ਸਕਦਾ ਹੈ। ਨਵੇਂ ਮਾਡਲ 'ਚ ਸਮਾਰਟ ਫੋਨ ਕੁਨੈਕਟੀਵਿਟੀ ਨਾਲ ਟੱਚ ਸਕਰੀਨ ਇੰਫੋਟੇਨਮੈਂਟ ਆਦਿ ਵੀ ਮਿਲਣ ਦੀ ਸੰਭਾਵਨਾ ਹੈ।

Tata HBX SUV

ਦੇਸ਼ ਦੀ ਮਸ਼ਹੂਰ ਕੰਪਨੀ ਟਾਟਾ ਮੋਟਰਜ਼ ਭਾਰਤ 'ਚ ਜਲਦੀ ਆਪਣੀ ਮਾਈਕ੍ਰੋ ਐੱਸਯੂਵੀ ਨੂੰ ਲਾਂਚ ਕਰੇਗੀ। ਇਸ ਕਾਰ ਨੂੰ ਕੰਪਨੀ 2020 ਆਟੋ ਐਕਸਪੋ 'ਚ ਵੀ ਪੇਸ਼ ਕਰ ਚੁੱਕੀ ਹੈ। ਇਸ ਕਾਰ ਨੂੰ 2021 ਦੀ ਪਹਿਲੀ ਛਿਮਾਹੀ 'ਚ ਲਾਂਚ ਕੀਤਾ ਜਾ ਸਕਦਾ ਹੈ।

Renault Triber

ਭਾਰਤ 'ਚ ਟ੍ਰਾਈਬਰ ਦੀ ਪ੍ਰਤੀਕਿਰਿਆ ਨੂੰ ਦੇਖਦਿਆਂ ਰੇਨੋ ਆਪਣੀ ਨਵੀਂ ਸਬ-4 ਮੀਟਰ ਐੱਸਯੂਵੀ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਕੰਪਨੀ ਦੀ ਨਵੀਂ ਕਾਰ ਦਾ ਨਾਂ ਕੋਡਨੇਮ HBC ਰੱਖਿਆ ਗਿਆ ਹੈ, ਜਿਸ ਨੂੰ Renault Kiger ਕਿਹਾ ਜਾਂਦਾ ਹੈ।

Nissan Magnite

ਜਾਪਾਨੀ ਵਾਹਨ ਨਿਰਮਾਤਾ ਕੰਪਨੀ ਨਿਸਾਨ 2021 ਦੀ ਪਹਿਲੀ ਤਿਮਾਹੀ 'ਚ ਦੇਸ਼ 'ਚ ਆਪਣੀ ਸਬ-4 ਮੀਟਰ ਐੱਸਯੂਵੀ Magnite ਨੂੰ ਲਾਂਚ ਕਰਨ ਲਈ ਤਿਆਰ ਹੈ। ਨਵੀਂ ਨਿਸਾਨ ਮੈਗਨਾਈਟ ਟ੍ਰਾਈਬਰ ਤੇ ਆਗਾਮੀ ਕਿਗਰ ਦੇ ਪਲੈਟਫਾਰਮ 'ਤੇ ਤਿਆਰ ਕੀਤੀ ਜਾਵੇਗੀ, ਜਿਸ ਦੀ ਕੀਮਤ 5.25 ਲੱਖ ਰੁਪਏ ਤੋਂ ਘੱਟ ਹੋਣ ਦੀ ਅਫ਼ਵਾਹ ਹੈ।

Posted By: Harjinder Sodhi