ਤੁਸੀਂ ਸਾਰੇ ਆਪਣੀ ਸਰੀਰਕ ਫਿਟਨੈੱਸ ਬਣਾਈ ਰੱਖਣ ਲਈ ਖੇਡਾਂ ਖੇਡਦੇ ਜਾਂ ਆਰਾਮ ਕਰਦੇ ਹੋਵੋਗੇ ਪਰ ਕਦੇ ਤੁਸੀਂ ਸੋਚਿਆ ਹੈ ਕਿ ਦਿਮਾਗ਼ ਨੂੰ ਚੁਸਤ ਰੱਖਣ ਲਈ ਦਿਮਾਗ਼ੀ ਕਸਰਤ ਵੀ ਜ਼ਰੂਰੀ ਹੁੰਦੀ ਹੈ। ਅੱਜ ਆਨਲਾਈਨ ਕਈ ਤਰ੍ਹਾਂ ਦੀਆਂ ਗੇਮਜ਼ ਤੇ ਪਹੇਲੀਆਂ ਉਪਲੱਬਧ ਹਨ, ਜੋ ਦਿਮਾਗ਼ੀ ਕਸਰਤ 'ਚ ਤੁਹਾਡੀ ਮਦਦ ਕਰਦੀਆਂ ਹਨ। ਆਓ, ਅੱਜ ਤੁਹਾਨੂੰ ਅਜਿਹੇ ਹੀ ਕੁਝ ਐਪਸ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ

ਲਿਊਮੋਸਿਟੀ

ਇਹ ਇਕ ਬ੍ਰੇਨ ਗੇਮ ਅਤੇ ਪਰਸਨਲ ਬ੍ਰੇਨ ਟਰੇਨਰ ਐਪ ਹੈ। ਇਸ ਵਿਚ ਪਹੇਲੀਆਂ ਨੂੰ ਆਪਣੀ ਯਾਦ ਸ਼ਕਤੀ ਆਧਾਰ 'ਤੇ ਹੱਲ ਕਰਨਾ ਹੁੰਦਾ ਹੈ। ਇਸ ਦੇ ਸਵਾਲ ਵੱਖ-ਵੱਖ ਸ਼੍ਰੇਣੀਆਂ 'ਚ ਦਿੱਤੇ ਗਏ ਹਨ। ਇਸ ਗੇਮ ਨੂੰ ਸਮਝ ਕੇ ਤੁਸੀਂ ਉਸ ਦਾ ਹੱਲ ਲੱਭਣਾ ਹੁੰਦਾ ਹੈ। ਉਸ ਦੇ ਆਧਾਰ 'ਤੇ ਤੁਹਾਡਾ ਸਕੋਰ ਲਿਊਮੋਸਿਟੀ ਪਰਫਾਰਮੈਂਸ ਇੰਡੈਕਸ ਨਾਲ ਟਰੈਕ ਕੀਤਾ ਜਾਂਦਾ ਹੈ। ਤੁਸੀਂ ਇਸ ਇੰਡੈਕਸ ਦੀ ਮਦਦ ਨਾਲ ਆਪਣੇ ਦਿਮਾਗ਼ ਦੀਆਂ ਸ਼ਕਤੀਆਂ ਜਾਂ ਕਮਜ਼ੋਰੀਆਂ ਦਾ ਪਤਾ ਲਗਾ ਸਕਦੇ ਹੋ। ਹਾਲਾਂਕਿ ਇਸ ਐਪ ਦੀ ਪ੍ਰਕਿਰਿਆ ਲਈ ਤੁਹਾਨੂੰ ਇਸ ਨੂੰ ਖ਼ਰੀਦਣਾ ਹੋਵੇਗਾ ਪਰ ਰੋਜ਼ ਇਕ ਚੈਪਟਰ ਦੀ ਪ੍ਰਕਿਰਿਆ ਤੁਹਾਨੂੰ ਮੁਫ਼ਤ ਮਿਲਦੀ ਹੈ।

ਫਿੱਟ ਬ੍ਰੇਨਜ਼

ਇਹ ਆਲ-ਇਨ-ਵਨ ਬ੍ਰੇਨ ਟ੍ਰੇਨਿੰਗ ਗੇਮ ਹੈ। ਇਸ 'ਚ ਤੁਹਾਨੂੰ 360 ਤੋਂ ਜ਼ਿਆਦਾ ਸ਼ਾਨਦਾਰ ਗੇਮਜ਼ ਅਤੇ ਪਹੇਲੀਆਂ ਹੱਲ ਕਰਨ ਨੂੰ ਮਿਲ ਜਾਣਗੀਆਂ, ਜੋ ਦਿਮਾਗ਼ ਨੂੰ ਚੁਸਤ ਰੱਖਣ, ਸਮੱਸਿਆ ਨੂੰ ਸੁਲਝਾਉਣ ਤੇ ਮਾਨਸਿਕ ਸਮਰਥਾ ਵਧਾਉਣ 'ਚ ਮਦਦਗਾਰ ਸਿੱਧ ਹੁੰਦੀਆਂ ਹਨ। ਇਸ ਐਪ ਨੂੰ ਗੂਗਲ ਪਲੇਅ ਸਟੋਰ ਤੋਂ ਮੁਫ਼ਤ 'ਚ ਡਾਊਨਲੋਡ ਕੀਤਾ ਜਾ ਸਕਦਾ ਹੈ।

ਮੈਮਰੀ ਟ੍ਰੇਨਰ

ਇਹ ਐਪ ਯਾਦਦਾਸ਼ਤ 'ਚ ਸੁਧਾਰ ਕਰਨ ਵਿਚ ਤੁਹਾਡੀ ਮਦਦ ਕਰਦਾ ਹੈ। ਇਸ ਵਿਚ ਗਿਣਤੀ, ਰੰਗ ਅਤੇ ਆਕਾਰ ਨੂੰ ਯਾਦ ਰੱਖਣ ਜਿਹੇ ਹੋਰ ਸਰੋਤਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਹ ਵਰਤੋਂ ਵਿਚ ਸੌਖਾ ਹੈ ਤੇ ਇਸ ਨੂੰ ਵਧੀਆ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ। ਇਸ ਨੂੰ ਵੀ ਗੂਗਲ ਪਲੇਅ ਸਟੋਰ ਤੋਂ ਮੁਫ਼ਤ ਡਾਊਨਲੋਡ ਕੀਤਾ ਜਾ ਸਕਦਾ ਹੈ।

Posted By: Harjinder Sodhi