ਗ੍ਰਾਫਿਕ ਕਾਰਡ ਕੰਪਿਊਟਰ ਹਾਰਡਵੇਅਰ ਦਾ ਇਕ ਹਿੱਸਾ ਹੈ। ਗ੍ਰਾਫਿਕ ਕਾਰਡ ਦਾ ਕੰਮ ਫੋਟੋ ਨੂੰ ਕੰਪਿਊਟਰ ਸਕਰੀਨ 'ਤੇ ਡਿਸਪਲੇਅ ਕਰਨਾ ਹੈ। ਇਕ ਵਧੀਆ ਗ੍ਰਾਫਿਕ ਕਾਰਡ ਫੋਟੋ ਦੀ ਗੁਣਵੱਤਾ 'ਚ ਬਹੁਤ ਫ਼ਰਕ ਲਿਆ ਸਕਦਾ ਹੈ। ਜੇ ਤੁਸੀਂ ਕੋਈ ਗੇਮ ਖੇਡਣਾ ਚਾਹੁੰਦੇ ਹੋ ਜਾਂ ਕੋਈ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਤੁਹਾਡੇ ਕੰਪਿਊਟਰ 'ਚ ਵਧੀਆ ਗ੍ਰਾਫਿਕ ਕਾਰਡ ਹੋਣਾ ਜ਼ਰੂਰੀ ਹੁੰਦਾ ਹੈ। ਗ੍ਰਾਫਿਕ ਕਾਰਡ ਕੰਪਿਊਟਰ ਦੇ ਮਦਰ-ਬੋਰਡ ਨਾਲ ਜੁੜਿਆ ਹੁੰਦਾ ਹੈ। ਗ੍ਰਾਫਿਕ ਕਾਰਡ 'ਚ ਇਕ ਪ੍ਰੋਸੈਸਿੰਗ ਯੂਨਿਟ, ਇਕ ਮੈਮਰੀ ਤੇ ਇਸ ਨੂੰ ਠੰਢਾ ਰੱਖਣ ਵਾਲਾ ਇਕ ਯੰਤਰ ਹੁੰਦਾ ਹੈ, ਜਿਸ ਦੀ ਮਦਦ ਨਾਲ ਤੁਸੀਂ ਇਸ ਨੂੰ ਕੰਪਿਊਟਰ ਨਾਲ ਜੋੜ ਸਕਦੇ ਹੋ। ਗ੍ਰਾਫਿਕ ਕਾਰਡ ਹੀ ਗੇਮ ਅਤੇ ਹਾਈ ਡੈਫੀਨੇਸ਼ਨ ਵੀਡੀਓ ਨੂੰ ਵਧੀਆ ਢੰਗ ਨਾਲ ਚਲਾਉਣ 'ਚ ਮਦਦ ਕਰਦਾ ਹੈ। ਜੇ ਤੁਹਾਨੂੰ ਨਵੀਆਂ ਗੇਮਾਂ ਜਾਂ ਐੱਚਡੀ ਫਿਲਮਾਂ ਚਲਾਉਣ 'ਚ ਸਮੱਸਿਆ ਆ ਰਹੀ ਹੈ ਤਾਂ ਇਸ ਦਾ ਕਾਰਨ ਗ੍ਰਾਫਿਕ ਕਾਰਡ ਵੀ ਹੋ ਸਕਦਾ ਹੈ। ਗ੍ਰਾਫਿਕ ਕਾਰਡ ਦੇ ਕੰਮ

ਗ੍ਰਾਫਿਕ ਕਾਰਡ ਦਾ ਕੰਮ ਬੇਹੱਦ ਗੁੰਝਲਦਾਰ ਹੁੰਦਾ ਹੈ ਪਰ ਇਸ ਨੂੰ ਸਮਝਣਾ ਬਹੁਤ ਸੌਖਾ ਹੈ। ਗ੍ਰਾਫਿਕ ਕਾਰਡ ਨੂੰ ਗ੍ਰਾਫਿਕ ਪ੍ਰੋਸੈਸਿੰਗ ਯੂਨਿਟ ਅਤੇ ਵੀਡੀਓ ਕਾਰਡ ਵੀ ਕਿਹਾ ਜਾਂਦਾ ਹੈ। ਜੇ ਤੁਸੀਂ ਕੋਈ ਵਧੀਆ ਕੁਆਲਟੀ ਦੀ ਗੇਮ ਖੇਡ ਰਹੇ ਹੋ ਤਾਂ ਤੁਹਾਨੂੰ ਗ੍ਰਾਫਿਕ ਕਾਰਡ ਦੀ ਜ਼ਰੂਰਤ ਜ਼ਰੂਰ ਹੋਵੇਗੀ। ਇਕ ਗ੍ਰਾਫਿਕ ਕਾਰਡ ਕੋਲ ਆਪਣੀ ਖ਼ੁਦ ਦੀ ਮੈਮਰੀ ਅਤੇ ਪ੍ਰੋਸੈਸਿੰਗ ਯੂਨਿਟ ਹੁੰਦਾ ਹੈ। ਇਸ ਲਈ ਇਸ ਨੂੰ ਇਕ ਤਰ੍ਹਾਂ ਦਾ ਸੀਪੀਯੂ ਯੂਨਿਟ ਵੀ ਮੰਨਿਆ ਜਾਂਦਾ ਹੈ, ਜੋ ਸਿਰਫ਼ ਆਪਣਾ ਕੰਮ ਆਪਣੇ ਹਿਸਾਬ ਨਾਲ ਕਰਦਾ ਹੈ। ਗ੍ਰਾਫਿਕ ਕਾਰਡ ਦੀ ਮੈਮਰੀ ਗ੍ਰਾਫਿਕ ਕਾਰਡ ਜਿਹੀ ਹੁੰਦੀ ਹੈ। ਨਾਲ ਹੀ ਇਕ ਗ੍ਰਾਫਿਕ ਕਾਰਡ ਨੂੰ ਵੀ ਕੰਪਿਊਟਰ ਦੇ ਮਦਰਬੋਰਡ 'ਚ ਇਕ ਸਲਾਟ ਨਾਲ ਜੋੜਿਆ ਜਾਂਦਾ ਹੈ। ਜ਼ਿਆਦਾ ਕੰਮ ਕਰਦੇ ਸਮੇਂ ਗ੍ਰਾਫਿਕ ਕਾਰਡ 'ਚੋਂ ਜ਼ਿਆਦਾ ਗਰਮੀ ਨਿਕਲਦੀ ਹੈ। ਇਸ ਲਈ ਇਕ ਗ੍ਰਾਫਿਕ ਕਾਰਡ ਲਈ ਹੀਟ ਸਿੰਕ ਦੀ ਜ਼ਰੂਰਤ ਹੁੰਦੀ ਹੈ। ਗ੍ਰਾਫਿਕ ਕਾਰਡ 'ਚ ਦੋ ਪ੍ਰੋਸੈਸਰਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਹ ਫੋਟੋ ਦੀ ਦਿਖ ਨੂੰ ਹੋਰ ਜ਼ਿਆਦਾ ਵਧੀਆ ਕਰਨ ਦੇ ਕੰਮ ਆਉਂਦੇ ਹਨ।

ਬਾਈਨਰੀ ਡਾਟਾ ਦੀ ਵਰਤੋਂ

ਸੀਪੀਯੂ ਫੋਟੋ ਨਾਲ ਸਬੰਧਤ ਸਾਰੀ ਜਾਣਕਾਰੀ ਗ੍ਰਾਫਿਕ ਕਾਰਡ ਤਕ ਭੇਜਦਾ ਹੈ। ਉਦੋਂ ਗ੍ਰਾਫਿਕ ਕਾਰਡ ਫ਼ੈਸਲਾ ਲੈਂਦਾ ਹੈ ਕਿ ਸਕਰੀਨ 'ਤੇ ਫੋਟੋ ਨੂੰ ਦਿਖਾਉਣ ਲਈ ਕਿਹੜੇ ਅਤੇ ਕਿੰਨੇ ਪਿਕਸਲ ਦਾ ਇਸਤੇਮਾਲ ਕਰਨਾ ਹੈ। ਇਸ ਦਾ ਫ਼ੈਸਲਾ ਲੈਣ ਤੋਂ ਬਾਅਦ ਗ੍ਰਾਫਿਕ ਕਾਰਡ ਸਾਰੀ ਜਾਣਕਾਰੀ ਇਕ ਕੇਬਲ ਜ਼ਰੀਏ ਮੋਨੀਟਰ ਤਕ ਭੇਜਦਾ ਹੈ। ਬਾਈਨਰੀ ਡਾਟਾ ਨਾਲ ਕਿਸੇ ਫੋਟੋ ਨੂੰ ਬਣਾਉਣਾ ਕਾਫ਼ੀ ਮੁਹਾਰਤ ਵਾਲਾ ਕੰਮ ਹੁੰਦਾ ਹੈ। ਸਭ ਤੋਂ ਪਹਿਲਾਂ ਗ੍ਰਾਫਿਕ ਕਾਰਡ ਇਕ ਫਰੇਮ ਨੂੰ ਤਿਆਰ ਕਰਦਾ ਹੈ, ਜੋ ਸਿੱਧੀ ਲਾਈਨ ਦਾ ਬਣਿਆ ਹੁੰਦਾ ਹੈ। ਉਸ ਤੋਂ ਬਾਅਦ ਗ੍ਰਾਫਿਕ ਕਾਰਡ ਉਸ ਫਰੇਮ 'ਚ ਪਿਕਸਲ ਭਰਦਾ ਹੈ। ਇਥੇ ਹੀ ਗ੍ਰਾਫਿਕ ਕਾਰਡ ਫਰੇਮ 'ਚ ਰੋਸ਼ਨੀ, ਰੰਗ ਤੇ ਫੋਟੋ ਦੀ ਬਨਾਵਟ ਨੂੰ ਵੀ ਬਣਾਉਂਦਾ ਹੈ।

Posted By: Harjinder Sodhi