ਇਕ ਸਰਚ ਇੰਜਣ ਦੇ ਰੂਪ 'ਚ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਗੂਗਲ 21 ਸਾਲਾਂ 'ਚ ਕਾਫ਼ੀ ਬਦਲ ਚੁੱਕਾ ਹੈ। ਇਸ ਦੌਰਾਨ ਗੂਗਲ ਨੇ ਕਈ ਨਵੀਆਂ ਤਕਨੀਕਾਂ ਲਾਂਚ ਕੀਤੀਆਂ। ਅੱਜ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਨਾਲ ਗੂਗਲ ਸਾਡੀ ਪਸੰਦ-ਨਾਪਸੰਦ ਤਕ ਨੂੰ ਜਾਨਣ ਲੱਗਾ ਹੈ। ਪਿਛਲੇ ਕੁਝ ਸਮੇਂ ਤੋਂ ਗੂਗਲ ਨੇ ਆਪਣੇ ਨਵੇਂ ਪ੍ਰੋਡਕਟ ਲਾਂਚ ਕੀਤੇ ਹਨ ਤੇ ਆਉਣ ਵਾਲੇ ਸਮੇਂ 'ਚ ਹੋਰ ਵੀ ਲਾਂਚ ਕਰਨ ਜਾ ਰਿਹਾ ਹੈ।

ਗੂਗਲ ਡੁਪਲੈਕਸ ਸਰਵਿਸ

ਇਹ ਸਰਵਿਸ ਗੂਗਲ ਅਸਿਸਟੈਂਟ ਪਲੈਟਫਾਰਮ ਦਾ ਇਕ ਨਵਾਂ ਫੀਚਰ ਹੈ। ਅਜੇ ਤਾਂ ਤੁਸੀਂ ਗੂਗਲ ਦੇ ਆਰਟੀਫੀਸ਼ੀਅਲ ਅਸਿਸਟੈਂਟ ਨਾਲ ਸਿਰਫ਼ ਗੱਲਾਂ ਕਰਦੇ ਹੋ ਪਰ ਗੂਗਲ ਦਾ ਡੁਪਲੈਕਸ ਤੁਹਾਡੇ ਅਨੁਭਵ ਨੂੰ ਹੋਰ ਵੀ ਸ਼ਾਨਦਾਰ ਬਣਾ ਦੇਵੇਗਾ। ਇਸ 'ਚ ਗੂਗਲ ਅਸਲੀ ਆਵਾਜ਼ ਦੀ ਟੈਸਟਿੰਗ ਕਰ ਰਿਹਾ ਹੈ। ਫਿਲਹਾਲ ਇਸ ਨੂੰ ਅਮਰੀਕਾ 'ਚ ਲਾਂਚ ਕੀਤਾ ਗਿਆ ਹੈ। ਗੂਗਲ ਡੁਪਲੈਕਸ ਇਕ ਅਜਿਹੀ ਸਰਵਿਸ ਹੈ, ਜੋ ਕਿਸੇ ਵੀ ਕੰਮ ਨੂੰ ਕਰਨ 'ਚ ਤੁਹਾਡੀ ਮਦਦ ਕਰੇਗਾ। ਜਿਵੇਂ, ਤੁਸੀਂ ਕਿਸੇ ਡਾਕਟਰ ਦਾ ਨੰਬਰ ਡਾਇਲ ਕਰਨਾ ਹੈ ਤਾਂ ਤੁਸੀਂ ਬਿਨਾਂ ਕੀਤੇ ਗਏ ਇਸ ਸਰਵਿਸ ਦੀ ਮਦਦ ਨਾਲ ਨੰਬਰ ਲਗਾ ਸਕਦੇ ਹੋ। ਇਸ 'ਚ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਲੈਸ ਰੋਬੋਟ ਤੇ ਤੁਹਾਡੇ ਦੌਰਾਨ ਗੱਲਬਾਤ ਹੁੰਦੀ ਹੈ। ਗੂਗਲ ਡੁਪਲੈਕਸ ਕਾਲ ਸੈਂਟਰ 'ਚ ਕੰਮ ਕਰਨ ਵਾਲੇ ਲੋਕਾਂ ਦੇ ਬਹੁਤ ਸਾਰੇ ਕੰਮ ਕਰੇਗਾ। ਮੰਨਿਆ ਜਾ ਰਿਹਾ ਹੈ ਕਿ ਇਸ ਦਾ ਮੁਕਾਬਲਾ ਅਮੇਜ਼ਨ ਦੇ ਅਲੈਕਸਾ ਤੇ ਐਪਲ ਦੇ ਨਾਲ ਹੈ।

ਜੀ-ਮੇਲ ਲਿਖੇਗਾ ਤੁਹਾਡਾ ਈਮੇਲ

ਇਹ ਤਕਨੀਕ ਤੁਹਾਨੂੰ ਜੀ-ਮੇਲ ਸਮਾਰਟ ਰਿਪਲਾਈ ਫੀਚਰ ਤੋਂ ਇਕ ਕਦਮ ਹੋਰ ਅੱਗੇ ਲੈ ਜਾਵੇਗੀ। ਤੁਹਾਨੂੰ ਪਤਾ ਹੀ ਹੈ ਕਿ ਸਮਾਰਟ ਰਿਪਲਾਈ ਫੀਚਰ ਤਹਿਤ ਜੀਮੇਲ ਤੁਹਾਨੂੰ ਈਮੇਲ ਦੇ ਰਿਪਲਾਈ ਕਰਨ ਲਈ ਤਿੰਨ ਤਰ੍ਹਾਂ ਦੇ ਬਦਲ ਦਿੰਦੀ ਹੈ। ਜੇ ਤੁਸੀਂ ਕਿਸੇ ਇਕ ਬਦਲ ਦੀ ਚੋਣ ਕੀਤੀ ਹੋਵੇਗੀ ਤਾਂ ਤੁਹਾਨੂੰ ਜੋ ਵੀ ਈਮੇਲ ਕਰਦਾ ਹੋਵੇਗਾ, ਉਸ ਨੂੰ ਤੁਰੰਤ ਸਮਾਰਟ ਰਿਪਲਾਈ ਟੈਕਸਟ ਜ਼ਰੀਏ ਮਿਲ ਜਾਂਦਾ ਹੈ। ਹੁਣ ਏਆਈ ਦੇ ਇਸਤੇਮਾਲ ਨਾਲ ਇਹ ਤਕਨੀਕ ਕਿਸੇ ਮੇਲ ਦੇ ਰਿਪਲਾਈ ਕਰਨ ਦੌਰਾਨ ਤੁਹਾਡੇ ਵੱਲੋਂ ਲਿਖੇ ਜਾਣ ਵਾਲੇ ਅਗਲੇ ਸ਼ਬਦਾਂ ਜਾਂ ਵਾਕ ਬਣਤਰ ਦੀ ਭਵਿੱਖਬਾਣੀ ਕਰ ਦੇਵੇਗਾ, ਭਾਵ ਤੁਹਾਨੂੰ ਉਸ ਨੂੰ ਟਾਈਪ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਹਾਲਾਂਕਿ ਇਹ ਸੁਵਿਧਾ ਸ਼ੁਰੂ 'ਚ ਅੰਗਰੇਜ਼ੀ 'ਚ ਮੇਲ ਲਿਖਣ ਦੌਰਾਨ ਮਿਲੇਗੀ। ਆਉਣ ਵਾਲੇ ਸਮੇਂ 'ਚ ਹੋਰ ਭਾਸ਼ਾਵਾਂ 'ਚ ਵੀ ਲਾਂਚ ਕੀਤਾ ਜਾਵੇਗਾ।

ਗੂਗਲ ਦੀ ਨਵੀਂ ਏਆਈ ਚਿਪ

ਇਹ ਚਿਪ ਬਹੁਤ ਕਮਾਲ ਦੀ ਹੋਵੇਗੀ। ਇਸ ਦੇ ਇਸਤੇਮਾਲ ਨਾਲ ਕਿਸੇ ਵੀ ਡਿਵਾਈਸ ਜਾਂ ਗੈਜੇਟ ਨੂੰ ਕੰਟਰੋਲ ਕੀਤਾ ਜਾ ਸਕੇਗਾ। ਆਰਟੀਫਿਸ਼ੀਅਲ ਇੰਟੈਲੀਜੈਂਸ ਤਕਨੀਕ ਦੀ ਸਮਾਰਟਫੋਨ 'ਚ ਵੀ ਬਹੁਤ ਵਰਤੋਂ ਕੀਤੀ ਜਾ ਰਹੀ ਹੈ। ਇਸ ਏਆਈ ਚਿਪ ਦੀ ਵਰਤੋਂ ਡਰੋਨਜ਼, ਸਾਈਕਲ, ਟੀਵੀ ਆਦਿ 'ਚ ਵੀ ਕੀਤਾ ਜਾ ਸਕੇਗੀ। ਜਾਣੀਂ ਜੇ ਤੁਸੀਂ ਟੀਵੀ ਨੂੰ ਚੈਨਲ ਬਦਲਣ ਲਈ ਕਹੋਗੇ ਤਾਂ ਉਹ ਤੁਹਾਡੀ ਗੱਲ ਸੁਣ ਕੇ ਚੈਨਲ ਬਦਲ ਦੇਵੇਗਾ। ਅਜਿਹੀਆਂ ਚਿੱਪਾਂ ਐਪਲ ਤੇ ਹੁਵਾਵੇ ਜਿਹੀਆਂ ਕੰਪਨੀਆਂ ਨੇ ਵੀ ਬਣਾਈਆਂ ਹਨ।

ਗੂਗਲ ਮੈਪ ਹੋਵੇਗਾ ਏਆਈ ਅਪਗ੍ਰੇਡ

ਜਲਦ ਹੀ ਗੂਗਲ ਮੈਪ ਆਗਮੈਂਟਿਡ ਰਿਆਲਟੀ ਨਾਲ ਅਪਡੇਟ ਹੋਵੇਗਾ। ਇਸ ਫੀਚਰ ਜ਼ਰੀਏ ਕੈਮਰੇ ਦੇ ਨਾਲ ਤੁਸੀਂ ਮੈਪ ਦਾ ਵੀ ਇਸਤੇਮਾਲ ਕਰ ਸਕੋਗੇ। ਐਡਵਾਂਸਡ ਨੈਵੀਗੇਸ਼ਨ ਸਿਸਟਮ ਡਾਇਰੈਕਟ ਜਾਂ ਪਾਪ-ਅਪ ਜ਼ਰੀਏ ਇਹ ਬਿਜ਼ਨਸ ਅਤੇ ਸ਼ਾਪਸ ਵੱਲ ਨੈਵੀਗੇਟ ਕਰੇਗਾ। ਇਸ ਨਵੇਂ ਫੀਚਰ ਦੀ ਖ਼ਾਸੀਅਤ ਹੈ ਕਿ ਇਸ 'ਚ ਅੱਧੀ ਸਕਰੀਨ 'ਤੇ ਗੂਗਲ ਮੈਪ ਹੋਵੇਗਾ ਤੇ ਅੱਧੀ 'ਤੇ ਰਿਅਲ ਵਰਲਡ ਸਰਾਉਂਡਿੰਗਜ਼ ਦੀ ਜਾਣਕਾਰੀ ਦਿੱਤੀ ਗਈ ਹੋਵੇਗੀ।

ਸਮਾਰਟਫੋਨ ਦੀ ਆਦਤ ਤੋਂ ਛੁਟਕਾਰਾ

ਗੂਗਲ ਇਹ ਵੀ ਚਾਹੁੰਦਾ ਹੈ ਕਿ ਤੁਸੀਂ ਹਮੇਸ਼ਾ ਉਸ ਦਾ ਹੀ ਇਸਤੇਮਾਲ ਨਾ ਕਰੋ। ਇਸ ਲਈ ਗੂਗਲ ਨੇ ਡੈਸ਼ਬੋਰਡ ਟੂਲ ਜਾਰੀ ਕੀਤਾ ਹੈ। ਇਸ ਦੀ ਮਦਦ ਨਾਲ ਤੁਸੀਂ ਇਹ ਪਤਾ ਲਾ ਸਕੋਗੇ ਕਿ ਤੁਸੀਂ ਕਿੰਨੀ ਦੇਰ ਤੋਂ ਲਗਾਤਾਰ ਫੋਨ ਦਾ ਇਸਤੇਮਾਲ ਕਰ ਰਹੇ ਹੋ। ਖ਼ਾਸ ਗੱਲ ਹੈ ਕਿ ਕਿੰਨੇ ਸਮੇਂ ਤਕ ਤੁਸੀਂ ਯੂ-ਟਿਊਬ 'ਤੇ ਵੀਡੀਓ ਦੇਖ ਰਹੇ ਸੀ ਜਾਂ ਹੋਰ ਐਪਲੀਕੇਸ਼ਨ ਦੀ ਵਰਤੋਂ ਕਰ ਰਹੇ ਸੀ। ਇਸ ਨਾਲ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਜਾਵੇਗਾ।

ਏਆਈ ਸਜੈਸਟਿਡ ਪਿਕ ਸ਼ੇਅਰਿੰਗ

ਗੂਗਲ ਦੀ ਫੋਟੋ ਸ਼ੇਅਰਿੰਗ ਤੇ ਸਟੋਰੇਜ ਸਰਵਿਸ ਗੂਗਲ ਫੋਟੋਜ਼ ਦੇ ਨਵੇਂ ਵਰਜ਼ਨ 'ਚ ਕਈ ਨਵੇਂ ਫੀਚਰਜ਼ ਜੋੜੇ ਗਏ ਹਨ। ਇਸ ਮਗਰੋਂ ਸਜੈਸਟਿਡ ਸ਼ੇਅਰਿੰਗ ਸਮੇਤ ਕਈ ਨਵੇਂ ਫੀਚਰਜ਼ ਸ਼ਾਮਲ ਹੋ ਗਏ ਹਨ। ਇਸ 'ਚ ਏਆਈ ਅਲਗਾਰਿਧਮ ਇਹ ਪਤਾ ਕਰ ਲੈਂਦਾ ਹੈ ਕਿ ਤਸਵੀਰ 'ਚ ਕੌਣ ਹੈ। ਇਹ ਐਡਵਾਂਸ ਸਿਸਟਮ ਫੋਟੋ ਨੂੰ ਐਡਿਟ ਕਰਨ ਦਾ ਵੀ ਸੁਝਾਅ ਦਿੰਦਾ ਹੈ ਤੇ ਬਲੈਕ ਐਂਡ ਵ੍ਹਾਈਟ ਫੋਟੋ ਨੂੰ ਕਲਰ 'ਚ ਬਦਲ ਸਕਦਾ ਹੈ। ਇਸ ਅਪਗ੍ਰੇਡ ਦਾ ਲਾਭ ਇਸ ਸਾਲ ਦੇ ਸ਼ੁਰੂਆਤ ਤੋਂ ਹੀ ਲੋਕ ਲੈ ਰਹੇ ਹਨ।

ਗੂਗਲ ਨਿਊਜ਼ ਐਪ

ਗੂਗਲ ਨਿਊਜ਼ 'ਚ ਕਈ ਵਾਰ ਬਾਅਦ 'ਚ ਲਿਖੀ ਗਈ ਖ਼ਬਰ 'ਤੇ ਨਜ਼ਰ ਪਹਿਲਾਂ ਪੈਂਦੀ ਹੈ। ਗੂਗਲ ਨੇ ਅਲਗਾਰਿਧਮ 'ਚ ਤਬਦੀਲੀ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਹੁਣ ਗੂਗਲ ਸਰਚ ਦੇ ਨਤੀਜਿਆਂ 'ਚ ਮੂਲ ਰਿਪੋਰਟਿੰਗ ਨੂੰ ਪ੍ਰਮੁੱਖਤਾ ਦਿੱਤੀ ਜਾਵੇਗੀ। ਅਲਗਾਰਿਧਮ ਨਿਰਦੇਸ਼ਾਂ ਦਾ ਇਕ ਅਜਿਹਾ ਸਮੂਹ ਹੈ, ਜਿਸ ਦੀ ਕਾਪੀ ਕੰਪਿਊਟਰ ਕਰਦਾ ਹੈ। ਗੂਗਲ ਨਿਊਜ਼ ਐਪ ਜ਼ਰੀਏ ਪਾਠਕਾਂ ਲਈ ਡਿਜੀਟਲ ਵੈੱਬਸਾਈਟਾਂ ਤੇ ਸਮਾਚਾਰ ਪੱਤਰਾਂ ਤਕ ਪਹੁੰਚ ਸੌਖੀ ਹੋ ਜਾਵੇਗੀ।

ਬਿਨਾਂ ਕੋਡਿੰਗ ਬਣਾਓ ਵੀਡੀਓ ਗੇਮ

ਕੋਡਿੰਗ ਸਿਖਾਉਣ ਲਈ ਕਈ ਤਰ੍ਹਾਂ ਦੇ ਪ੍ਰਾਜੈਕਟਸ ਲਾਂਚ ਕਰਨ ਤੋਂ ਬਾਅਦ ਗੂਗਲ ਨੇ ਇਨ ਹਾਊਸ ਇਨਕਿਊਬੇਟਰ, ਏਰੀਆ 120 ਨੇ ਇਕ ਅਜਿਹੀ ਕਮਾਲ ਦੀ ਵੀਡੀਓ ਗੇਮ ਲਾਂਚ ਕੀਤੀ ਹੈ। ਇਸ ਵੀਡੀਓ ਗੇਮ ਦੀ ਮਦਦ ਨਾਲ ਤੁਸੀਂ ਬਿਨਾਂ ਕਿਸੇ ਤਰ੍ਹਾਂ ਦੀ ਕੋਡਿੰਗ ਸਿੱÎਿਖਆਂ ਵੀਡੀਓ ਗੇਮ ਬਣਾ ਸਕੋਗੇ। ਗੇਮ ਬਿਲਡਰ ਨਾਂ ਦਾ ਇਹ ਪਲੈਟਫਾਰਮ ਵੈਸੇ ਤਾਂ ਆਮ ਵੀਡੀਓ ਗੇਮ ਜਿਹਾ ਹੀ ਹੈ ਪਰ ਇਸ ਦੀ ਮਦਦ ਨਾਲ ਤੁਸੀਂ ਬਿਨਾਂ ਕੋਡਿੰਗ ਦੇ ਹੀ ਮਾਈਨਕ੍ਰਾਫਟ ਜਿਹੀਆਂ 3-ਡੀ ਗੇਮਾਂ ਤਿਆਰ ਕਰ ਸਕਦੇ ਹੋ। ਚੰਗੀ ਗੱਲ ਇਹ ਹੈ ਕਿ ਬਿਨਾਂ ਕਿਸੇ ਤਜਰਬੇ ਜਾਂ ਕੋਡਿੰਗ ਤੋਂ ਬਿਨਾਂ ਯੂਜ਼ਰ ਗੇਮ ਡਿਜ਼ਾਈਨ ਕਰ ਸਕਦਾ ਹੈ।

ਗੂਗਲ ਨੇ ਪੂਰੇ ਕੀਤੇ 21 ਸਾਲ

ਗੂਗਲ ਆਪਣੇ 21 ਸਾਲ ਪੂਰੇ ਕਰ ਚੁੱਕਿਆ ਹੈ। ਦੁਨੀਆ ਦੇ ਸਭ ਤੋਂ ਪਸੰਦੀਦਾ ਸਰਚ ਇੰਜਣ ਗੂਗਲ ਦੀ ਸਥਾਪਨਾ 4 ਸਤੰਬਰ, 1998 ਨੂੰ ਦੋ ਦੋਸਤਾਂ ਲੈਰੀ ਪੇਜ ਤੇ ਸਰਜੇਈ ਬਿਨ ਨੇ ਕੀਤੀ ਸੀ। ਦੋਵੇਂ ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਦੇ ਪੀਐੱਚਡੀ ਦੇ ਵਿਦਿਆਰਥੀ ਸਨ। ਬੀਤੇ ਕਈ ਸਾਲਾਂ ਤੋਂ ਗੂਗਲ 'ਚ ਬਹੁਤ ਸਾਰੀਆਂ ਤਬਦੀਲੀਆਂ ਆਈਆਂ ਹਨ। ਇਹ 190 ਤੋਂ ਜ਼ਿਆਦਾ ਦੇਸ਼ਾਂ 'ਚ 150 ਤੋਂ ਜ਼ਿਆਦਾ ਭਾਸ਼ਾਵਾਂ 'ਚ ਸੇਵਾਵਾਂ ਦੇ ਰਿਹਾ ਹੈ। ਸਰਚ ਇੰਜਣ ਗੂਗਲ ਦਾ ਨਾਂ ਪੈਣ ਪਿੱਛੇ ਗਣਿਤ ਦਾ ਇਕ ਸ਼ਬਦ 7oogol ਹੈ। ਇਸ ਸ਼ਬਦ ਦਾ ਮਤਲਬ ਹੈ 1 ਤੋਂ ਬਾਅਦ 100 ਜ਼ੀਰੋਆਂ ਤੋਂ ਹੈ। ਸਾਲ 2015 'ਚ ਅਲਫਾਬੈੱਟ ਨੂੰ ਗੂਗਲ ਦੀ ਪੇਰੈਂਟ ਕੰਪਨੀ ਬਣਾ ਦਿੱਤਾ। ਗੂਗਲ ਹਰ ਸਾਲ ਆਪਣਾ ਜਨਮ ਦਿਨ 27 ਸਤੰਬਰ ਨੂੰ ਮਨਾਉਂਦਾ ਹੈ। ਇਸ ਤੋਂ ਪਹਿਲਾਂ ਗੂਗਲ ਅਲੱਗ-ਅਲੱਗ ਦਿਵਸਾਂ 'ਤੇ ਆਪਣਾ ਜਨਮ ਦਿਨ ਮਨਾ ਚੁੱਕਿਆ ਹੈ।

Posted By: Harjinder Sodhi