ਸੂਰਜ ਦੀ ਰੌਸ਼ਨੀ

ਜਦੋਂ ਸੂਰਜ ਦੀ ਰੌਸ਼ਨੀ ਕਿਸੇ ਚੀਜ਼ 'ਤੇ ਪੈਂਦੀ ਹੈ ਤਾਂ ਕੁਝ ਰੌਸ਼ਨੀ ਤਾਂ ਪ੍ਰਵਰਤਿਤ ਹੋ ਜਾਂਦੀ ਹੈ ਤੇ ਕੁਝ ਉਸ ਵਸਤੂ ਦੁਆਰਾ ਸੋਖ ਲਈ ਜਾਂਦੀ ਹੈ। ਜੇ ਕੋਈ ਚੀਜ਼ ਅਜਿਹੀ ਹੋਵੇ, ਜੋ ਰੌਸ਼ਨੀ ਨੂੰ ਪੂਰੀ ਤਰ੍ਹਾਂ ਸੋਖ ਲਵੇ ਤਾਂ ਉਹ ਵਸਤੂ ਕਾਲੀ ਦਿਖਾਈ ਦੇਣ ਲਗਦੀ ਹੈ, ਜਦਕਿ ਠੋਸ ਅਤੇ ਚਮਕੀਲੀਆਂ ਚੀਜ਼ਾਂ ਰੌਸ਼ਨੀ ਨੂੰ ਪ੍ਰਵਰਤਿਤ (ਰਿਫਲੈਕਟ) ਕਰ ਦਿੰਦੀਆਂ ਹਨ।

ਵਿਗਿਆਨ ਅਨੁਸਾਰ, ਕਾਲਾ ਰੰਗ ਅਸਲ 'ਚ ਕੋਈ ਰੰਗ ਨਹੀਂ ਹੈ, ਬਲਕਿ ਜੋ ਚੀਜ਼ ਸੂਰਜ ਦੇ ਪ੍ਰਕਾਸ਼ ਨੂੰ ਪੂਰੀ ਤਰ੍ਹਾਂ ਸੋਖ ਲਵੇ, ਉਹ ਕਾਲੀ ਦਿਖਾਈ ਦਿੰਦੀ ਹੈ। ਬੱਦਲਾਂ 'ਚ ਪਾਣੀ ਦੀਆਂ ਕਈ ਛੋਟੀਆਂ-ਛੋਟੀਆਂ ਬੂੰਦਾਂ ਹੁੰਦੀਆਂ ਹਨ। ਇਹ ਬੱਦਲ ਕਾਫ਼ੀ ਕਾਲੇ ਹੁੰਦੇ ਹਨ। ਇਹ ਬੱਦਲ ਸੂਰਜ ਦੇ ਪ੍ਰਕਾਸ਼ ਨੂੰ ਪੂਰੀ ਤਰ੍ਹਾਂ ਸੋਖ ਲੈਂਦੇ ਹਨ, ਇਸ ਲਈ ਬੱਦਲ ਕਾਲੇ ਦਿਖਾਈ ਦਿੰਦੇ ਹਨ। ਕਾਲੇ ਬੱਦਲਾਂ ਕਾਰਨ ਦਿਨ 'ਚ ਹਨੇਰਾ ਹੋ ਜਾਂਦਾ ਹੈ, ਕਿਉਂਕਿ ਸੂਰਜ ਦੀ ਰੌਸ਼ਨੀ ਇਨ੍ਹਾਂ ਬੱਦਲਾਂ ਦੁਆਰਾ ਸੋਖ ਲਈ ਜਾਂਦੀ ਹੈ। ਇਸੇ ਕਾਰਨ ਪੱਟੀਆਂ ਜਾਂ ਟੁਕੜਿਆਂ ਦੇ ਰੂਪ 'ਚ ਚਮਕੀਲੇ ਬੱਦਲ ਆਸਮਾਨ 'ਚ ਦਿਖਾਈ ਦਿੰਦੇ ਹਨ। ਇਹ ਬਰਫ਼ ਦੇ ਟੁਕੜੇ ਹੁੰਦੇ ਹਨ। ਬਰਫ਼ ਦੇ ਕਣ ਪ੍ਰਕਾਸ਼ ਲਈ ਪਾਰਦਰਸ਼ਕ ਹੁੰਦੇ ਹਨ, ਇਸ ਲਈ ਸ਼ੀਸ਼ੇ ਵਾਂਗ ਪ੍ਰਕਾਸ਼ ਇਨ੍ਹਾਂ 'ਚੋਂ ਆਰ-ਪਾਰ ਹੋ ਜਾਂਦਾ ਹੈ ਅਤੇ ਇਸ ਤਰ੍ਹਾਂ ਇਹ ਬੱਦਲ ਚਮਕੀਲੇ ਦਿਖਾਈ ਦਿੰਦੇ ਹਨ।

ਇਹ ਬਰਫ਼ ਵਾਲੇ ਬੱਦਲ, ਧਰਤੀ ਤੋਂ ਬਹੁਤ ਉਚਾਈ 'ਤੇ ਹੁੰਦੇ ਹਨ, ਜਦਕਿ ਵਰ੍ਹਨ ਵਾਲੇ ਬੱਦਲ ਧਰਤੀ ਦੇ ਨੇੜੇ ਹੁੰਦੇ ਹਨ। ਪਹਾੜਾਂ 'ਚ ਬੱਦਲਾਂ ਨੂੰ ਨੇੜਿਓਂ ਦੇਖਿਆ ਜਾ ਸਕਦਾ ਹੈ। ਪਹਾੜਾਂ 'ਚ ਵਰ੍ਹਨ ਵਾਲੇ ਬੱਦਲ ਉੱਡਦੇ ਨਜ਼ਰ ਆਉਂਦੇ ਹਨ, ਯਾਨੀਂ ਅਸੀਂ ਪਹਾੜ 'ਤੇ ਹੋਵਾਂਗੇ ਤਾਂ ਬੱਦਲ ਸਾਨੂੰ ਹੇਠਾਂ ਨਜ਼ਰ ਆਉਣਗੇ, ਜਿਨ੍ਹਾਂ ਨੂੰ ਅਸੀਂ ਛੋਹ ਵੀ ਸਕਦੇ ਹਾਂ।