ਕਈ ਬੱਚੇ ਅੰਗਰੇਜ਼ੀ 'ਚ ਕਮਜ਼ੋਰ ਹੁੰਦੇ ਹਨ। ਉਨ੍ਹਾਂ ਕੋਲੋ ਅੰਗਰੇਜ਼ੀ ਦੇ ਸ਼ਬਦ ਯਾਦ ਨਹੀਂ ਰੱਖ ਹੁੰਦੇ। ਜੇ ਤੁਸੀਂ ਅੰਗਰੇਜ਼ੀ ਦੇ ਜ਼ਿਆਦਾ ਤੋਂ ਜ਼ਿਆਦਾ ਸ਼ਬਦਾਂ ਨੂੰ ਉਨ੍ਹਾਂ ਦੇ ਸਪੈਲਿੰਗ ਤੇ ਸਹੀ ਉਚਾਰਨ ਨਾਲ ਯਾਦ ਰੱਖਣਾ ਚਾਹੁੰਦੇ ਹੋ ਜਾਂ ਇਹ ਵੇਖਣਾ ਚਾਹੁੰਦੇ ਹੋ ਕਿ ਤੁਹਾਡੀ ਅੰਗਰੇਜ਼ੀ 'ਤੇ ਕਿੰਨੀ ਪਕੜ ਹੈ ਤਾਂ ਤੁਹਾਨੂੰ ਸਪੈਲਿੰਗ ਨਾਲ ਜੁੜੀਆਂ ਗੇਮਾਂ ਖੇਡਣੀਆਂ ਚਾਹੀਦੀਆਂ ਹਨ। ਇਸ ਤਰ੍ਹਾਂ ਦੀਆਂ ਗੇਮਾਂ 'ਚ ਹਿੱਸਾ ਲੈਣ ਦਾ ਫ਼ਾਇਦਾ ਇਹ ਹੈ ਕਿ ਇਸ ਨਾਲ ਨਾ ਸਿਰਫ਼ ਤੁਹਾਡੀ ਅੰਗਰੇਜ਼ੀ ਬਿਹਤਰ ਹੋਵੇਗੀ, ਨਾਲ ਹੀ ਤੁਸੀਂ ਆਪਣੀ ਕਲਾਸ ਜਾਂ ਸਕੂਲ 'ਚ ਅੰਗਰੇਜ਼ੀ ਨਾਲ ਜੁੜੇ ਮੁਕਾਬਲਿਆਂ 'ਚ ਵੀ ਹਿੱਸਾ ਲੈ ਕੇ ਜਿੱਤ ਸਕਦੇ ਹੋ।

ਸਪੈਲਿੰਗ ਮਾਸਟਰ

ਸਪੈਲਿੰਗ ਨਾਲ ਜੁੜਿਆ ਇਹ ਮਜ਼ੇਦਾਰ ਗੇਮ ਐਪ ਹੈ। ਇਸ ਗੇਮ ਦੀ ਖ਼ਾਸੀਅਤ ਹੈ ਕਿ ਇਹ ਐਪ ਬੱਚਿਆਂ ਨੂੰ ਧਿਆਨ 'ਚ ਰੱਖ ਕੇ ਹੀ ਤਿਆਰ ਕੀਤਾ ਗਿਆ ਹੈ। ਇਸ ਗੇਮ 'ਚ ਹਿੱਸਾ ਲੈ ਕੇ ਨਾ ਸਿਰਫ਼ ਸਪੈਲਿੰਗਾਂ ਨੂੰ, ਬਲਕਿ ਆਪਣੀ ਸ਼ਬਦਾਵਲੀ ਤੇ ਉਚਾਰਨ 'ਚ ਵੀ ਨਿਖ਼ਾਰ ਲਿਆ ਸਕਦੇ ਹੋ। ਗੇਮ ਖੇਡਣ ਦੌਰਾਨ ਇਸ 'ਚ ਤੁਹਾਨੂੰ ਗ਼ਲਤ ਸਪੈਲਿੰਗਾਂ ਦੇ ਸ਼ਬਦ ਦਿੱਤੇ ਜਾਣਗੇ, ਜਿਸ ਨੂੰ ਤੁਸੀਂ ਠੀਕ ਕਰਨਾ ਹੈ, ਨਾਲ ਹੀ ਸ਼ਬਦਾਂ ਨੂੰ ਚੰਗੀ ਤਰ੍ਹਾਂ ਸਮਝਣ ਲਈ ਉਸ ਦੇ ਉਚਾਰਨ ਨਾਲ ਸਬੰਧਤ ਵਾਕ ਵੀ ਬਣਨਗੇ। ਇਸ ਤੋਂ ਇਲਾਵਾ ਇਥੇ ਤੁਸੀਂ ਆਪਣੀਆਂ ਗ਼ਲਤੀਆਂ ਦਾ ਰੀਵਿਊ ਵੀ ਕਰ ਸਕਦੇ ਹੋ। ਇਸ ਐਪ ਨੂੰ ਤੁਸੀਂ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।

ਵਰਲਡ ਕੁਨੈਕਟ

ਕੀ ਤੁਹਾਨੂੰ ਪਜ਼ਲ ਗੇਮ ਖੇਡਣਾ ਪਸੰਦ ਹੈ? ਜੇ ਹਾਂ, ਤਾਂ ਇਹ ਐਪ ਤੁਹਾਡੇ ਲਈ ਲਾਹੇਵੰਦ ਬਦਲ ਹੈ। ਇਸ ਗੇਮ ਦੀ ਖ਼ਾਸੀਅਤ ਹੈ ਕਿ ਤੁਸੀਂ ਅੰਗਰੇਜ਼ੀ ਦੇ ਅੱਖਰਾਂ ਨੂੰ ਆਪਸ 'ਚ ਜੋੜ ਕੇ ਸਹੀ ਸ਼ਬਦ ਬਣਾਉਣਾ ਹੈ। ਇਹ ਮਜ਼ੇਦਾਰ ਗੇਮ ਹੈ, ਜੋ ਤੁਹਾਡੀ ਵਾਕ ਬਣਤਰ ਤੇ ਸ਼ਬਦਾਵਲੀ 'ਚ ਨਿਖ਼ਾਰ ਲਿਆਉਣ ਵਿਚ ਕਾਫ਼ੀ ਮਦਦਗਾਰ ਹੋਵੇਗੀ। ਇਸ ਗੇਮ 'ਚ 200 ਤੋਂ ਜ਼ਿਆਦਾ ਲੈਵਲਜ਼ ਹਨ। ਬਿਹਤਰ ਹੋਵੇਗਾ ਕਿ ਤੁਸੀਂ ਇਸ ਦੀ ਸ਼ੁਰੂਆਤ ਸਧਾਰਨ ਸ਼ਬਦਾਂ ਨਾਲ ਹੀ ਕਰੋ। ਇਸ ਤੋਂ ਬਾਅਦ ਚਾਹੋ ਤਾਂ ਔਖੇ ਲੈਵਲ ਵਧਾ ਸਕਦੇ ਹੋ। ਇਸ ਦੀ ਵਧੀਆ ਗੱਲ ਇਹ ਹੈ ਕਿ ਇਸ ਨੂੰ ਆਫਲਾਈਨ ਵੀ ਖੇਡਿਆ ਜਾ ਸਕਦਾ ਹੈ।

ਸਪੈਲਿੰਗ ਕੁਇਜ਼

ਇਸ ਐਪ ਦੀ ਮਦਦ ਨਾਲ ਤੁਸੀਂ ਅੰਗਰੇਜ਼ੀ ਨੂੰ ਬਿਹਤਰ ਬਣਾ ਸਕਦੇ ਹੋ। ਇਹ ਕੁਇਜ਼ ਐਪ ਹੈ। ਇਸ ਲਈ ਜੇ ਅੰਗਰੇਜ਼ੀ 'ਤੇ ਤੁਹਾਡੀ ਚੰਗੀ ਪਕੜ ਨਹੀਂ ਹੈ ਤਾਂ ਸ਼ੁਰੂਆਤ ਸੌਖੇ ਸ਼ਬਦਾਂ ਨਾਲ ਕਰ ਸਕਦੇ ਹੋ। ਇਸ ਤੋਂ ਬਾਅਦ ਚਾਹੋ ਤਾਂ ਔਖੇ ਲੈਵਲਾਂ ਵੱਲ ਵੱਧ ਸਕਦੇ ਹੋ। ਇਥੇ ਤੁਹਾਨੂੰ ਮਲਟੀਪਲ ਚੁਆਇਸ ਵਾਲੇ ਸਵਾਲ ਮਿਲਣਗੇ, ਜਿਸ 'ਚ ਤੁਸੀਂ ਸਹੀ ਜਵਾਬ 'ਤੇ ਕਲਿੱਕ ਕਰਨਾ ਹੋਵੇਗਾ। ਸਹੀ ਜਵਾਬ ਦੇਣ ਲਈ ਤੁਹਾਨੂੰ ਸਿਰਫ਼ 20 ਸਕਿੰਟ ਦਾ ਹੀ ਸਮਾਂ ਮਿਲੇਗਾ, ਭਾਵ ਸਵਾਲਾਂ ਨੂੰ ਤੇਜ਼ੀ ਨਾਲ ਹੱਲ ਕਰਨਾ ਹੋਵੇਗਾ। ਜੇ ਇੰਨੇ ਸਮੇਂ 'ਚ ਠੀਕ ਜਵਾਬ ਨਹੀਂ ਦੇ ਸਕਦੇ ਤਾਂ ਤਿੰਨ ਲਾਈਫਲਾਈਨ ਦੀ ਵਰਤੋਂ ਕਰ ਸਕਦੇ ਹੋ। ਇਥੇ ਤੁਸੀਂ 50-50 ਦੀ ਵਰਤੋਂ ਵੀ ਕਰ ਸਕਦੇ ਹੋ, ਭਾਵ ਇਸ 'ਚ ਦੋ ਗ਼ਲਤ ਜਵਾਬ ਹਟ ਜਾਣਗੇ। ਇਹ ਮਜ਼ੇਦਾਰ ਸਪੈਲਿੰਗ ਐਪ ਹੈ, ਜੋ ਤੁਹਾਡੀ ਅੰਗਰੇਜ਼ੀ 'ਚ ਸੁਧਾਰ ਲਿਆਵੇਗਾ। ਇਹ ਗੂਗਲ ਪਲੇਅ ਸਟੋਰ 'ਤੇ ਮੁਫ਼ਤ ਉਪਲਬਧ ਹੈ।

Posted By: Harjinder Sodhi