ਫੋਟੋ ਐਡੀਟਿੰਗ ਐਪਸ ਏਵੀਅਰੀ

ਇਹ ਇਕ ਬਿਹਤਰੀਨ ਫੋਟੋ ਐਡੀਟਿੰਗ ਐਪ ਹੈ। ਇਸ 'ਚ ਤੁਹਾਨੂੰ ਵੱਖ-ਵੱਖ ਤਰ੍ਹਾਂ ਦੇ ਐਡੀਟਿੰਗ ਟੂਲਜ਼ ਮਿਲਦੇ ਹਨ, ਜਿਸ ਨਾਲ ਐਡੀਟਿੰਗ ਆਸਾਨ ਹੁੰਦੀ ਹੈ। ਇਸ ਦੇ ਇਸਤੇਮਾਲ ਨਾਲ ਤੁਹਾਨੂੰ ਤਸਵੀਰ 'ਚ ਐਕਸਟਰਾ ਫਿਲਟਰ ਅਤੇ ਬਿਊਟੀਫਿਕੇਸ਼ਨ ਦੀ ਜ਼ਰੂਰਤ ਨਹੀਂ ਪੈਂਦੀ। ਇਸ ਨੂੰ ਤੁਸੀਂ ਪਲੇਅ ਸਟੋਰ ਤੋਂ ਆਸਾਨੀ ਨਾਲ ਡਾਊਨਲੋਡ ਕਰ ਸਕਦੇ ਹੋ।

ਸਨੈਪਸੀਡ

ਸਨੈਪਸੀਡ ਐਪ ਪ੍ਰੋਫੈਸ਼ਨਲ ਫੋਟੋਗ੍ਰਾਫ਼ਰਜ਼ ਲਈ ਬਿਹਤਰੀਨ ਐਡੀਟਿੰਗ ਐਪ ਹੈ, ਜੋ ਫੋਟੋ ਨੂੰ ਬਿਹਤਰ ਬਣਾਉਣ ਲਈ ਛੋਟੀਆਂ-ਛੋਟੀਆਂ ਬਾਰੀਕੀਆਂ 'ਤੇ ਕੰਮ ਕਰਦੇ ਹਨ। ਇਹ ਉਨ੍ਹਾਂ ਫੋਟੋਗ੍ਰਾਫ਼ਰਾਂ ਲਈ ਵਧੀਆ ਸਾਧਨ ਨਹੀਂ, ਜੋ ਫੋਟੋ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਨ ਲਈ ਜਲਦੀ ਐਡਿਟ ਕਰਨਾ ਚਾਹੁੰਦੇ ਹੋਣ।

ਵੀਐੱਸਸੀਓ ਕੈਮ

ਮੋਬਾਈਲ 'ਤੇ ਫੋਟੋ ਸ਼ੇਅਰਿੰਗ ਅਤੇ ਐਡੀਟਿੰਗ ਲਈ ਇਸ ਐਪ ਨੂੰ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਵੀਐੱਸਸੀਓ 'ਚ ਕਾਫ਼ੀ ਘੱਟ ਇੰਟਰਫੇਸ ਹੈ, ਜਿਸ ਨਾਲ ਇਸ ਨੂੰ ਇਸਤੇਮਾਲ ਕਰਨ 'ਚ ਕਾਫ਼ੀ ਸਮਾਂ ਲਗਦਾ ਹੈ। ਇਸ ਨੂੰ ਤੁਸੀਂ ਆਸਾਨੀ ਨਾਲ ਪਲੇਅ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।

ਆਟੋਡੈਸਕ ਪਿਕਸਲਰ

ਇਹ ਇਕ ਹਾਈ-ਰੇਟਿਡ ਫ੍ਰੀ ਫੋਟੋ ਐਡੀਟਿੰਗ ਐਪ ਹੈ। ਇਸ 'ਚ ਰੈੱਡ-ਆਈ ਰਿਮੂਵਰ, ਦੰਦਾਂ ਨੂੰ ਸਫ਼ੈਦ ਕਰਨ ਅਤੇ ਬਾਰਡਰ 'ਤੇ ਫਿਲਟਰ ਲਗਾਉਣ ਲਈ ਕਈ ਤਰੀਕੇ ਹਨ। ਤੁਸੀਂ ਚਾਹੋ ਤਾਂ ਪਿਕਸਲਰ ਲਾਈਵ ਫੀਚਰ ਜ਼ਰੀਏ ਬਣਾਈ ਤਸਵੀਰ ਦਾ ਪ੍ਰੀਵਿਊ ਵੀ ਦੇਖ ਸਕਦੇ ਹੋ। ਇਸ 'ਚ ਹੋਰ ਵੀ ਕਈ ਬਿਹਤਰੀਨ ਤਰੀਕੇ ਹਨ, ਜਿਨ੍ਹਾਂ ਨਾਲ ਤੁਸੀਂ ਤਸਵੀਰ ਨੂੰ ਸ਼ਾਨਦਾਰ ਬਣਾ ਸਕਦਾ ਹੋ।