ਮਨੱੁਖੀ ਸਮਾਜ ’ਚ ਕਿਤਾਬੀ ਸਿੱਖਿਆ ਦੀ ਬਹੁਤ ਮਹੱਤਤਾ ਹੈ। ਕਿਸੇ ਵੀ ਮਨੱੁਖ ਦੀ ਲਿਆਕਤ ਦਾ ਅੰਦਾਜ਼ਾ ਉਸ ਵੱਲੋਂ ਕੀਤੀ ਪੜ੍ਹਾਈ ਤੋਂ ਲਾਇਆ ਜਾਂਦਾ ਹੈ। ਇਹ ਆਮ ਧਾਰਨਾ ਹੈ ਕਿ ਪੜ੍ਹ ਕੇ ਮਨੱੁਖ ਸਿਆਣਾ ਤੇ ਵਿਚਾਰਵਾਨ ਹੋ ਜਾਂਦਾ ਹੈ ਪਰ ਬਹੁਤ ਵਾਰ ਅਜਿਹਾ ਦੇਖਣ ਨੂੰ ਮਿਲਦਾ ਹੈ ਕਿ ਬਹੁਤੇ ਪੜ੍ਹੇ-ਲਿਖੇ ਇਨਸਾਨਾਂ ਦਾ ਵਿਹਾਰ ਵੀ ਸਮਾਜ ’ਚ ਅਪਣਾਉਣਯੋਗ ਨਹੀਂ ਹੰੁਦਾ। ਇਸ ਲਈ ਜ਼ਰੂਰੀ ਹੈ ਕਿ ਬੱਚਿਆਂ ’ਚ ਬਚਪਨ ਤੋਂ ਹੀ ਸਕੂਲੀ ਸਿੱਖਿਆ ਦੇ ਨਾਲ-ਨਾਲ ਨੈਤਿਕ ਕਦਰਾਂ-ਕੀਮਤਾਂ ਵੀ ਪੈਦਾ ਕੀਤੀਆਂ ਜਾਣ।

ਸੱਚਾਈ ਨੂੰ ਨਹੀਂ ਕਰਦਾ ਬਰਦਾਸ਼ਤ

ਬਹੁਤੀ ਵਾਰ ਮਾਪੇ ਇਕਲੌਤੇ ਬੱਚੇ ਨੂੰ ਲੋੜ ਤੋਂ ਵੱਧ ਲਾਡ-ਪਿਆਰ ਤੇ ਸੱੁਖ-ਸਹੂਲਤਾਂ ਦੇ ਕੇ ਉਸ ਨੂੰ ਜ਼ਿੰਦਗੀ ਦੀ ਸੱਚਾਈ ਤੋਂ ਕੋਹਾਂ ਦੂਰ ਕਰ ਦਿੰਦੇ ਹਨ। ਬੱਚਾ ਆਪਣੀ ਜ਼ਿੰਦਗੀ ’ਚ ਕੁਝ ਵੀ ਬਰਦਾਸ਼ਤ ਕਰਨ ਤੋਂ ਅਸਮਰੱਥ ਹੋ ਜਾਂਦਾ ਹੈ। ਬਚਪਨ ਤੋਂ ਹੀ ਉਸ ਦੀ ਹਰ ਗੱਲ ਪੁਗਾਈ ਜਾਂਦੀ ਹੈ ਤੇ ਉਸ ਨੂੰ ਨਾਂਹ ਸੁਣਨ ਦੀ ਆਦਤ ਹੀ ਨਹੀਂ ਰਹਿੰਦੀ, ਜਿਸ ਕਾਰਨ ਵੱਡੇ ਹੋ ਕੇ ਜ਼ਿੰਦਗੀ ’ਚ ਵਿਚਰਨਾ ਉਸ ਲਈ ਔਖਾ ਹੋ ਜਾਂਦਾ ਹੈ। ਉਹ ਜ਼ਿੰਦਗੀ ਦੀਆਂ ਸੱਚਾਈਆਂ ਨੂੰ ਬਰਦਾਸ਼ਤ ਨਹੀਂ ਕਰ ਸਕਦਾ।

ਪੈਸੇ ਨਾਲ ਰੋਅਬ ਦਿਖਾਉਣ ਦੀ ਕਰਦਾ ਕੋਸ਼ਿਸ਼

ਅਜੋਕੇ ਸਮੇਂ ਛੋਟੇ ਪਰਿਵਾਰਾਂ ’ਚ ਮਾਂ-ਬਾਪ ਦੋਵੇਂ ਹੀ ਕੰਮਕਾਜੀ ਹੋਣ ਕਾਰਨ ਉਹ ਆਪਣੇ ਬੱਚਿਆਂ ਨੂੰ ਸਮਾਂ ਨਹੀਂ ਦੇ ਸਕਦੇ। ਸਿਰਫ਼ ਪੈਸਾ ਤੇ ਸਾਮਾਨ ਬਹੁਤਾਤ ’ਚ ਦੇ ਕੇ

ਆਪਣੇ ਪਿਆਰ ਦੀ ਕਮੀ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਸਭ ਨਾਲ ਬੱਚਾ ਸਹੀ

ਢੰਗ ਨਾਲ ਜ਼ਿੰਦਗੀ ਜਿਊਣਾ ਨਹੀਂ ਸਿੱਖ ਸਕਦਾ। ਉਹ ਬਚਪਨ ’ਚ ਹੀ ਜ਼ਿੱਦੀ, ਢੀਠ ਤੇ ਆਪਹੁਦਰਾ ਹੋ ਜਾਂਦਾ ਹੈ। ਆਪਣੇ ਦੋਸਤਾਂ ’ਚ ਵੀ ਉਹ ਪੈਸੇ ਨਾਲ ਰੋਅਬ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਉਸ ਨੂੰ ਆਪਣੇ ਰਿਸ਼ਤਿਆਂ ’ਚ ਤਾਲਮੇਲ ਬਿਠਾਉਣਾ ਹੀ ਨਹੀਂ ਆਉਂਦਾ, ਜਿਸ ਕਾਰਨ ਉਹ ਜ਼ਿੰਦਗੀ ’ਚ ਸਫਲ ਇਨਸਾਨ ਵਜੋਂ ਨਹੀਂ ਵਿਚਰਦਾ।

ਬਚਪਨ ਤੋਂ ਹੀ ਸੁਧਾਰੋ ਆਦਤਾਂ

ਕਈ ਵਾਰ ਮਾਪੇ ਆਪਣੇ ਬੱਚਿਆਂ ਨੂੰ ਬਾਕੀ ਬੱਚਿਆਂ ਤੋਂ ਜ਼ਿਆਦਾ ਵਧੀਆ ਦਿਖਾਉਣ ਲਈ ਉਸ ਦੀ ਹਰ ਗੱਲ ’ਚ ਹਾਂ ਨਾਲ ਹਾਂ ਮਿਲਾਉਂਦੇ ਰਹਿੰਦੇ ਹਨ, ਜਿਸ ਨਾਲ ਉਨ੍ਹਾਂ ਦੀਆਂ ਆਦਤਾਂ ਬਚਪਨ ਤੋਂ ਹੀ ਵਿਗੜ ਜਾਂਦੀਆਂ ਹਨ। ਬਹੁਤੀ ਵਾਰ ਤਾਂ ਇਹ ਵੀ ਸੁਣਨ ’ਚ ਆਉਂਦਾ ਹੈ ਕਿ ਬੱਚਾ ਅਜੇ ਛੋਟਾ ਹੈ, ਵੱਡਾ ਹੋ ਕੇ ਆਪੇ ਸਮਝ ਜਾਵੇਗਾ ਪਰ ਉਸ ਵਕਤ ਸਮਾਂ ਹੱਥੋਂ ਨਿਕਲ ਚੱੁਕਿਆ ਹੰੁਦਾ ਹੈ। ਉਸ ਦੀਆਂ ਆਦਤਾਂ ਬਚਪਨ ਤੋਂ ਹੀ ਸੁਧਾਰਨੀਆਂ ਚਾਹੀਦੀਆਂ ਹਨ। ਹੋਰ ਤਾਂ ਹੋਰ ਕਈ ਵਾਰ ਪੜ੍ਹਨ-ਲਿਖਣ ਤੋਂ ਬਾਅਦ ਇਨਸਾਨ ਇਨ੍ਹਾਂ ਮਾੜੀਆਂ ਆਦਤਾਂ ਕਰਕੇ ਹੀ ਹੰਕਾਰ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਬਾਕੀਆਂ ਨੂੰ ਆਪਣੇ ਸਾਹਮਣੇ ਹੀਣ ਸਮਝਦਾ ਹੈ ਕਿ ਮੇਰੇ ਜਿੰਨੇ ਗੁਣ ਉਨ੍ਹਾਂ ’ਚ ਨਹੀਂ ਹਨ। ਅਸਲ ’ਚ ਇਹ ਸਮਾਜ ਦੀ ਬਿਮਾਰ ਮਾਨਸਿਕਤਾ ਦੀ ਝਲਕ ਪੇਸ਼ ਕਰਦਾ ਹੈ।

ਬੱਚਿਆਂ ਨੂੰ ਦਿਉ ਉਚਿਤ ਸਮਾਂ

ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਉਚਿਤ ਸਮਾਂ ਦਿੰਦਿਆਂ ਸਕੂਲੀ ਸਿੱਖਿਆ ਤੇ ਹੋਰ ਸੱੁਖ-ਸਹੂਲਤਾਂ ਦੇ ਨਾਲ-ਨਾਲ ਨੈਤਿਕ ਗੁਣਾਂ ਨਾਲ ਵੀ ਭਰਪੂਰ ਕਰੀਏ। ਨੈਤਿਕ ਸਿੱਖਿਆ ਅਸੀਂ ਘਰ ’ਚ ਵਿਚਰਦਿਆਂ ਆਪਣੇ ਵਿਹਾਰ ਨਾਲ ਹੀ ਉਦਾਹਰਣਾਂ ਪੇਸ਼ ਕਰਦੇ ਹੋਏ ਦੇ ਸਕਦੇ ਹਾਂ। ਵੱਡਿਆਂ ਦਾ ਸਤਿਕਾਰ, ਛੋਟਿਆਂ ਨਾਲ ਪਿਆਰ, ਲੜਵੰਦਾਂ ਦੀ ਮਦਦ ਤੇ ਹਲੀਮੀ ਨਾਲ ਵਿਚਰਨਾ ਸਾਡੇ ਭਾਰਤੀ ਸੱਭਿਆਚਾਰ ਦੇ ਅੰਗ ਹਨ ਅਤੇ ਅਸੀਂ ਇਨ੍ਹਾਂ ਨੂੰ ਸਹੇਜ ਕੇ ਆਪਣੀ ਅਗਲੀ ਪੀੜ੍ਹੀ ਤਕ ਪਹੰੁਚਾਈਏ।ਇਹ ਸਾਡੀ ਆਪਣੀ ਸਮਾਜ ਪ੍ਰਤੀ ਬਹੁਤ ਵੱਡੀ ਦੇਣ ਹੋਵੇਗੀ। ਬੱਚਿਆਂ ਦਾ ਵੀ ਫ਼ਰਜ਼ ਹੈ ਕਿ ਉਹ ਆਪਣੇ ਮਾਂ-ਬਾਪ ਦੀਆਂ ਕਹੀਆਂ ਗੱਲਾਂ, ਉਨ੍ਹਾਂ ਵੱਲੋਂ ਦਿੱਤੀ ਜਾਂਦੀ ਸਿੱਖਿਆ ਅਤੇ ਸਹੂਲਤਾਂ ਨੂੰ ਸੂਝ ਨਾਲ ਵਰਤਣ। ਇਸ ਤਰ੍ਹਾਂ ਅਸੀਂ ਸਾਰੇ ਆਪਣੇ ਫ਼ਰਜ਼ ਸਮਝ ਕੇ ਸਿਹਤਮੰਦ ਸਮਾਜ ਦੀ ਸਿਰਜਣਾ ਸਫਲਤਾ ਨਾਲ ਕਰ ਸਕਦੇ ਹਾਂ।

- ਤਰਵਿੰਦਰ ਕੌਰ

Posted By: Harjinder Sodhi