ਤਕਨਾਲੋਜੀ ਹੋਣ ਦੇ ਕਈ ਫ਼ਾਇਦੇ ਹਨ। ਧਿਆਨ ਰੱਖੋ ਕਿ ਉਸ ਦੀ ਜ਼ਿਆਦਾ ਵਰਤੋਂ ਨਾ ਕਰੋ। ਐਂਡਰਾਇਡ ਦੇ ਬਹੁਤ ਸਾਰੇ ਐਪਸ ਹਨ, ਜੋ ਖੇਡ-ਖੇਡ 'ਚ ਬਹੁਤ ਕੁਝ ਸਿਖਾ ਦਿੰਦੇ ਹਨ। ਉਸੇ ਤਰ੍ਹਾਂ ਵੈੱਬਸਾਈਟਾਂ ਵੀ ਵਿਦਿਆਰਥੀਆਂ ਦੀ ਤਿਆਰੀ ਨੂੰ ਧਿਆਨ 'ਚ ਰੱਖ ਕੇ ਕੰਟੈਂਟ ਬਣਾਉਂਦੇ ਹਨ

ਇੰਡੀਆ ਐਟਲਸ

ਦੇਸ਼ ਦੇ ਭੂਗੋਲਿਕ ਨਕਸ਼ੇ ਨੂੰ ਜਾਨਣਾ ਬਹੁਤ ਜ਼ਰੂਰੀ ਹੈ। ਇਸ ਨਾਲ ਦੇਸ਼ ਬਾਰੇ ਬਿਹਤਰ ਰੂਪ 'ਚ ਸਮਝਣ ਦੀ ਸੁਵਿਧਾ ਹੁੰਦੀ ਹੈ। ਜੀਓਗ੍ਰਾਫੀ ਦੇ ਵਿਦਿਆਰਥੀਆਂ ਦੇ ਨਾਲ-ਨਾਲ ਹੋਰ ਸਾਰੇ ਵਿਦਿਆਰਥੀਆਂ ਲਈ ਇਹ ਕਾਫ਼ੀ ਲਾਹੇਵੰਦ ਐਪ ਹੈ, ਜੋ ਭਾਰਤ ਨਾਲ ਜੁੜੀਆਂ ਤਾਮਾਮ ਭੂਗੋਲਿਕ ਜਾਣਕਾਰੀਆਂ ਮੁਹੱਈਆ ਕਰਵਾਉਂਦਾ ਹੈ। ਜਾਣਕਾਰੀ ਵਧਾਉਣ ਤੋਂ ਇਲਾਵਾ ਇਸ ਨਾਲ ਪੜ੍ਹਨਾ ਵੀ ਕਾਫ਼ੀ ਮਜ਼ੇਦਾਰ ਲਗਦਾ ਹੈ।

ਸਲੀਪ ਸਾਈਕਲ ਅਲਾਰਮ

ਪੜ੍ਹਨ-ਲਿਖਣ ਦੌਰਾਨ ਅਕਸਰ ਤੁਹਾਡੀ ਨੀਂਦ ਉੱਡ ਜਾਂਦੀ ਹੈ। ਕਦੇ ਆਉਂਦੀ ਹੋਵੇਗੀ ਤੇ ਕਦੇ ਖ਼ੂਬ ਆਉਂਦੀ ਹੋਵੇਗੀ। ਇਸ ਲਈ ਤੁਸੀਂ ਖ਼ੁਦ ਨੂੰ ਸਿਹਤਮੰਦ ਰੱਖਣ ਲਈ ਭਰਪੂਰ ਨੀਂਦ ਲੈਣ ਲਈ ਸਲੀਪ ਸਾਈਕਲ ਅਲਾਰਮ ਕਲਾਕ ਐਪ ਦੀ ਮਦਦ ਲੈ ਸਕਦੇ ਹੋ। ਇਹ ਐਪ ਸਲੀਪ ਸਾਇੰਸ ਦੇ ਆਧਾਰ 'ਤੇ ਤੁਹਾਡੀ ਜਾਂਚ ਕਰਦਾ ਹੈ। ਕਦੋਂ ਤੇ ਕਿੰਨਾ ਆਰਾਮ ਕਰਨਾ ਹੈ ਤੇ ਕਦੋਂ ਗੂੜ੍ਹੀ ਨੀਂਦ ਸੌਣਾ ਹੈ। ਇਹ ਐਪ ਸਭ ਦੱਸਦਾ ਹੈ।

ਈ-ਪਾਠਸ਼ਾਲਾ

ਜੇ ਤੁਹਾਡੇ ਸਮਾਰਟਫੋਨ 'ਚ ਇਹ ਐਪ ਮੌਜੂਦ ਹੈ ਤਾਂ ਪਹਿਲੀ ਤੋਂ ਲੈ ਕੇ 12ਵੀਂ ਤਕ ਦੀਆਂ ਐੱਨਸੀਆਰਟੀ ਦੀਆਂ ਸਾਰੀਆਂ ਕਿਤਾਬਾਂ ਤੁਹਾਡੇ ਕੋਲ ਰਹਿਣਗੀਆਂ। ਇਹੀ ਨਹੀਂ, ਇਸ ਐਪ ਜ਼ਰੀਏ ਦੂਸਰੀਆਂ ਬੋਰਡਾਂ ਦੇ ਬੱਚੇ ਵੀ ਜਾਣਕਾਰੀ ਵਧਾ ਸਕਦੇ ਹਨ। ਇਸ ਐਪ ਨੂੰ ਡਾਊਨਲੋਡ ਕਰ ਕੇ ਤੁਸੀਂ ਆਸਾਨੀ ਨਾਲ ਮੋਬਾਈਲ ਜਾਂ ਟੈਬਲੈੱਟ 'ਤੇ ਕਿਤਾਬਾਂ ਪੜ੍ਹ ਸਕਦੇ ਹੋ। ਈ-ਬੁੱਕ ਤੋਂ ਇਲਾਵਾ ਇਥੇ ਆਡੀਓ-ਵੀਡੀਓ ਦੇ ਰੂਪ 'ਚ ਸਾਰੀਆਂ ਕਲਾਸਾਂ ਦੀ ਹੋਰ ਬਹੁਤ ਸਾਰੀ ਪੜ੍ਹਾਈ ਸਮੱਗਰੀ ਪ੍ਰਾਪਤ ਕਰ ਸਕਦੇ ਹੋ।

ਵਾਈ-ਫਾਈ ਸਟੱਡੀ

ਇਥੇ ਤੁਹਾਨੂੰ ਆਈਆਈਟੀ ਜੇਈਈ ਤੋਂ ਲੈ ਕੇ ਹੋਰ ਬਹੁਤ ਸਾਰੀਆਂ ਮੁਕਾਬਲਾ ਪ੍ਰੀਖਿਆਵਾਂ ਸਬੰਧੀ ਅਧਿਐਨ ਸਮੱਗਰੀ ਮਿਲ ਜਾਵੇਗੀ। ਇਸ ਕੁਇਜ਼ ਨੂੰ ਵੱਖਰੇ-ਵੱਖਰੇ ਅੰਦਾਜ਼ ਤੇ ਲੇਆਊਟ 'ਚ ਦਿੱਤਾ ਗਿਆ ਹੈ। ਹਰ ਪ੍ਰੈਕਟਿਸ ਸੈੱਟ 'ਚ ਕਈ ਵੀਡੀਓਜ਼, ਕੰਸੈਪਟ ਤੇ ਟੈੱਸਟ ਹਨ। ਹਰ ਟੈੱਸਟ 'ਚ 10 ਸਵਾਲ ਹਨ। ਇਸ ਵੈੱਬਸਾਈਟ ਦੀ ਵਰਤੋਂ ਲਈ ਤੁਹਾਨੂੰ ਲਾਗਇਨ ਕਰਨਾ ਹੋਵੇਗਾ।

ਐਜੂਡੋਜ

ਇਸ ਵੈੱਬਸਾਈਟ ਨੇ ਕਈ ਨਵੇਂ ਤਰੀਕਿਆਂ 'ਤੇ ਅਮਲ ਕੀਤਾ ਹੈ। ਇਸ 'ਚ ਹਰ ਤਰ੍ਹਾਂ ਦੀ ਪੜ੍ਹਾਈ ਸਮੱਗਰੀ ਵੱਖ-ਵੱਖ ਭਾਸ਼ਾਵਾਂ 'ਚ ਸ਼ਾਮਿਲ ਹੈ। ਵਿਸ਼ੇ ਸਮੇਤ ਉਦਾਹਰਣਾਂ ਅਤੇ ਅਭਿਆਸ ਮਿਲ ਜਾਣਗੇ। ਖ਼ਾਸ ਗੱਲ ਹੈ ਕਿ ਕਰੰਟ ਅਫੇਅਰਜ਼ ਨਾਲ ਤੁਸੀਂ ਇਸ ਵੈੱਬਸਾਈਟ ਦੀ ਮਦਦ ਨਾਲ ਅਪਡੇਟ ਰਹਿ ਸਕਦੇ ਹੋ।

ਫਰੀ ਆਨਲਾਈਨ ਟੈੱਸਟ

ਇਹ ਵੈੱਬਸਾਈਟ ਸਮੇਂ-ਸਮੇਂ 'ਤੇ ਸਵਾਲਾਂ ਨੂੰ ਅਪਡੇਟ ਕਰਦੀ ਰਹਿੰਦੀ ਹੈ। ਇਥੇ ਤੁਸੀਂ ਐਪਟੀਟਿਊਡ, ਰੀਜਨਿੰਗ, ਇੰਗਲਿਸ਼, ਜਨਰਲ ਨਾਲੇਜ, ਕੰਪਿਊਟਰ ਨਾਲੇਜ ਅਤੇ ਪ੍ਰੋਫੈਸ਼ਨਲ ਨਾਲੇਜ ਨਾਲ ਜੁੜੇ ਸਵਾਲਾਂ ਦੇ ਪ੍ਰੈਕਟਿਸ ਸੈੱਟਜ਼ ਮਿਲ ਜਾਣਗੇ। ਇਸ ਦੀ ਖ਼ਾਸੀਅਤ ਇਹ ਹੈ ਕਿ ਹਰ ਸਵਾਲ 'ਤੇ ਤੁਹਾਨੂੰ ਕਿੰਨਾ ਸਮਾਂ ਲੱਗ ਰਿਹਾ ਹੈ, ਪੂਰੀ ਰਿਪੋਰਟ ਤੁਹਾਨੂੰ ਮਿਲ ਜਾਵੇਗੀ। ਇਥੇ ਪਿਛਲੇ ਪ੍ਰਸ਼ਨ ਪੱਤਰ ਹੱਲ ਸਮੇਤ ਮਿਲ ਜਾਣਗੇ।

ਇੰਡੀਆਬਿਕਸ ਡਾਟ ਕਾਮ

ਇਥੇ ਤੁਹਾਨੂੰ ਵਿਸ਼ੇਵਾਰ ਸਵਾਲ-ਜਵਾਬ ਮਿਲਣਗੇ। ਜਵਾਬਾਂ ਨੂੰ ਵਿਸਥਾਰ ਨਾਲ ਸਮਝਾਇਆ ਗਿਆ ਹੈ। ਖ਼ਾਸ ਗੱਲ ਹੈ ਕਿ ਇਥੇ ਤੁਹਾਨੂੰ ਸਿਰਫ਼ ਰੀਜਨਿੰਗ ਹੀ ਨਹੀਂ, ਬਲਕਿ ਹੋਰ ਵਿਸ਼ਿਆਂ ਦੇ ਪ੍ਰੈਕਟਿਸ ਸੈੱਟ ਆਸਾਨੀ ਨਾਲ ਮਿਲ ਜਾਣਗੇ।

Posted By: Harjinder Sodhi