ਬੱਚਿਓ! ਕਰਾਸਵਰਡ ਗੇਮ ਸਿਰਫ਼ ਮਜ਼ੇਦਾਰ ਹੀ ਨਹੀਂ, ਬਲਕਿ ਇਹ ਤੁਹਾਡੀ ਸ਼ਬਦਾਵਲੀ, ਆਮ ਜਾਣਕਾਰੀ ਦਾ ਵੀ ਟੈਸਟ ਲੈਂਦੀ ਹੈ। ਇਹ ਇਕ ਬਿਹਤਰੀਨ ਦਿਮਾਗ਼ੀ ਕਸਰਤ ਹੈ। ਆਓ, ਜਾਣਦੇ ਹਾਂ ਕੁਝ ਅਜਿਹੀਆਂ ਗੇਮ ਐਪਸ ਬਾਰੇ :

ਕਰਾਸਵਰਡਜ਼

ਜੇ ਤੁਹਾਨੂੰ 'ਪਜ਼ਲ' ਹੱਲ ਕਰਨ 'ਚ ਮਜ਼ਾ ਆਉਂਦਾ ਹੈ ਤਾਂ ਤੁਸੀਂ 'ਕਰਾਸਵਰਡਜ਼ ਗੇਮ ਐਪ' ਨਾਲ ਖੇਡ ਸਕਦੇ ਹੋ। ਇਸ 'ਚ ਪਿੰਚ-ਟੂ-ਜ਼ੂਮ ਅਤੇ ਸਮੂਥ ਸਕਰੋਲਿੰਗ ਜਿਹੇ ਫੀਚਰਜ਼ ਹਨ। ਇਹ ਛੇ ਭਾਸ਼ਾਵਾਂ (ਇੰਗਲਿਸ਼, ਸਪੇਨਿਸ਼, ਜਰਮਨ, ਫਰੈਂਚ, ਇਤਲਵੀ, ਪੁਰਤਗਾਲੀ) 'ਚ ਮੌਜੂਦ ਹਨ। ਜੇ ਤੁਸੀਂ ਗੇਮ ਨਾਲ-ਨਾਲ ਵਿਦੇਸ਼ੀ ਭਾਸ਼ਾ ਸਿੱਖਣੀ ਚਾਹੁੰਦੇ ਹੋ ਤਾਂ ਇਹ ਇਕ ਵਧੀਆ ਐਪ ਹੈ। ਇਥੇ ਤੁਹਾਨੂੰ ਪੂਰੇ ਕਰਾਸਵਰਡਜ਼ ਨੂੰ ਹੱਲ ਕਰਨ ਦੀ ਆਪਸ਼ਨ ਵੀ ਮਿਲੇਗੀ। ਜੇ ਪਜ਼ਲ ਹੱਲ ਕਰਦਿਆਂ ਕੋਈ ਗ਼ਲਤੀ ਹੋ ਜਾਂਦੀ ਹੈ ਤਾਂ ਤੁਸੀਂ ਉਸ ਨੂੰ ਚੈੱਕ ਵੀ ਕਰ ਸਕਦੇ ਹੋ। ਇਹ ਐਪ ਤੁਸੀਂ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।

ਕਰਾਸਵਰਡ ਪਜ਼ਲ ਫ੍ਰੀ

ਇਹ ਵੀ ਇਕ ਵਧੀਆ ਕਰਾਸਵਰਡ ਪਜ਼ਲ ਗੇਮ ਹੈ। ਪਜ਼ਲ ਹੱਲ ਕਰਨ ਦੌਰਾਨ ਕਿਤੇ ਉਲਝਣ ਦੌਰਾਨ ਤੁਹਾਨੂੰ ਇਥੇ ਕੁਝ ਸੰਕੇਤਕ ਬਦਲ ਵੀ ਮਿਲਣਗੇ। ਜੇ ਤੁਸੀਂ ਪੂਰੀ ਤਰ੍ਹਾਂ ਨਾਲ ਪਜ਼ਲ ਨੂੰ ਹੱਲ ਕਰਨ 'ਚ ਨਾਕਾਮ ਹੁੰਦੇ ਹੋ ਤਾਂ ਪਜ਼ਲ ਨਾਲ ਸਬੰਧਤ ਹਿੰਟ ਵੀ ਤੁਹਾਨੂੰ ਮਿਲਣਗੇ। ਇਸ ਗੇਮ ਨੂੰ ਨੇਵੀਗੇਟ ਕਰਨਾ ਵੀ ਸੌਖਾ ਹੈ। ਜੇ ਅੱਖ਼ਰ ਗ਼ਲਤ ਹੈ ਤਾਂ ਉਹ ਹਾਈਲਾਈਟ ਹੋਵੇਗਾ। ਐਪ 'ਚ ਪਜ਼ਲਜ਼ ਆਫਲਾਈਨ ਮੋਡ 'ਚ ਵੀ ਉਪਲੱਬਧ ਹਨ, ਭਾਵ ਤੁਸੀਂ ਬਿਨਾਂ ਇੰਟਰਨੈੱਟ ਵੀ ਗੇਮ ਖੇਡ ਸਕਦੇ ਹੋ। ਇਹ ਐਪ ਐਂਡਰਾਇਡ ਤੇ ਆਈਓਐੱਸ, ਦੋਵਾਂ ਤਰ੍ਹਾਂ ਦੇ ਮੋਬਾਈਲ ਫੋਨ 'ਚ ਡਾਊਨਲੋਡ ਕੀਤਾ ਜਾ ਸਕਦਾ ਹੈ।

ਕਰਾਸਵਰਡ ਕੁਇਜ਼

ਇਹ ਮਜ਼ੇਦਾਰ ਪਜ਼ਲ ਗੇਮ ਐਪ ਹੈ। ਇਸ 'ਚ ਪਜ਼ਲ ਨੂੰ ਹੱਲ ਕਰਨ ਦੇ ਤਿੰਨ ਤਰੀਕੇ ਹਨ ਜਿਵੇਂ, ਵਰਡਜ਼ ਡਿਸਕ੍ਰੰਪਸ਼ਨਜ਼, ਈਮੋਜੀ ਕਾਂਬੀਨੇਸ਼ਨ ਤੇ ਫੋਟੋ। ਜੇ ਤੁਸੀਂ ਪਜ਼ਲ ਹੱਲ ਕਰਨ ਦੌਰਾਨ ਕਿਤੇ ਫਸ ਜਾਂਦੇ ਹੋ ਤਾਂ ਇਥੇ ਵੀ ਤੁਹਾਨੂੰ ਪਜ਼ਲ ਨੂੰ ਹੱਲ ਕਰਨ ਲਈ ਕੁਝ ਸੰਕੇਤ ਮਿਲਣਗੇ। ਪਜ਼ਲ ਬਿਲਕੁਲ ਸਮਝ ਨਾ ਆਉਣ 'ਤੇ ਹਿੰਟਸ ਆਪਸ਼ਨ 'ਚ ਜਾਣ 'ਤੇ ਤੁਹਾਨੂੰ ਮਦਦ ਮਿਲ ਜਾਵੇਗੀ। ਇਹ ਐਪ ਐਂਡਰਾਇਡ ਤੇ ਆਈਓਐੱਸ ਡਿਵਾਈਸ ਲਈ ਮੁਫ਼ਤ ਉਪਲੱਬਧ ਹੈ।

ਕੋਡੀਕਰਾਸ ਕਰਾਸਵਰਡ

ਇਸ ਪਜ਼ਲ ਗੇਮ 'ਚ ਤੁਸੀਂ ਪੂਰੇ ਪਲੈਨੇਟ ਦੀ ਸੈਰ ਕਰਦੇ ਹੋਏ ਪਜ਼ਲ ਨੂੰ ਹੱਲ ਕਰ ਸਕਦੇ ਹੋ। ਇਥੇ ਇਕ ਲੈਵਲ ਪਾਰ ਕਰਨ 'ਤੇ ਤੁਸੀਂ ਦੂਸਰੇ ਲੈਵਲ ਤਕ ਜਾਂਦੇ ਹੋ। ਇਸ ਐਪ 'ਚ 100 ਤੋਂ ਜ਼ਿਆਦਾ ਲੈਵਲ ਹਨ। ਹਰ ਵਾਰ ਤੁਹਾਨੂੰ ਇਕ ਨਵਾਂ ਥੀਮ ਤੇ ਨਵਾਂ ਚੈਲੇਂਜ ਮਿਲੇਗਾ। ਜੇ ਤੁਸੀਂ ਗੇਮ ਦੌਰਾਨ ਕਿਤੇ ਫਸ ਜਾਂਦੇ ਹੋ ਤਾਂ ਪਾਵਰਅੱਪ ਦਾ ਇਸਤੇਮਾਲ ਕਰ ਸਕਦੇ ਹੋ। ਇਥੇ ਕੁਝ ਪਜ਼ਲਜ਼ ਨੂੰ ਆਫਲਾਈਨ ਖੇਡਣ ਦਾ ਬਦਲ ਵੀ ਮੌਜੂਦ ਹੈ। ਇਸ ਐਪ ਨੂੰ ਤੁਸੀਂ ਪਲੇਅ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।

Posted By: Harjinder Sodhi