ਬੱਚਿਓ! ਤੁਸੀਂ ਟੀਵੀ 'ਤੇ ਦੋ ਗਲਿਹਰੀਆਂ ਵਾਲੀ ਕਾਰਟੂਨ ਫਿਲਮ ਦੇਖੀ ਹੋਵੇਗੀ, ਜੋ ਬਹੁਤ ਨਟਖਟ ਹਰਕਤਾਂ ਕਰਦੀਆਂ ਹਨ। ਇਹ ਹਰਕਤਾਂ ਦੇਖ ਕੇ ਬਹੁਤ ਹਾਸਾ ਵੀ ਆਉਂਦਾ ਹੈ। ਇਹ ਦੋਵਾਂ ਭਰਾਵਾਂ ਦੇ ਕਿਰਦਾਰਾਂ ਦਾ ਨਾਂ 'ਚਿਪ' ਤੇ 'ਡੇਲ' ਹੈ, ਜੋ ਦੇਖਣ 'ਚ ਇਕੋ ਜਿਹੇ ਲਗਦੇ ਹਨ। ਆਓ, ਜਾਣਦੇ ਹਾਂ ਚਿਪ ਤੇ ਡੇਲ ਕਾਰਟੂਨ ਨਾਲ ਜੁੜੀਆਂ ਰੋਚਕ ਗੱਲਾਂ :

ਕੌਣ ਹੈ ਚਿਪ ਤੇ ਡੇਲ

ਡਿਜ਼ਨੀ ਦੇ ਕਾਰਟੂਨ ਕਿਰਦਾਰ ਚਿਪ ਐਂਡ ਡੇਲ ਦੋ ਗਲਿਹਰੀ ਭਰਾ ਹਨ। ਇਨ੍ਹਾਂ 'ਚੋਂ ਇਕ ਨਟਖਟ ਤੇ ਦੂਸਰਾ ਚਲਾਕ ਹੈ। ਸਭ ਤੋਂ ਪਹਿਲਾਂ ਇਨ੍ਹਾਂ ਕਾਰਟੂਨ ਕਿਰਦਾਰਾਂ ਨੂੰ ਪ੍ਰਾਈਵੇਟ ਪਲੂਟੋ ਕਾਰਟੂਨ ਸੀਰੀਜ਼ ਵੱਲੋਂ ਸੰਨ 1943 'ਚ ਪੇਸ਼ ਕੀਤਾ ਗਿਆ। ਸਰੀਰਕ ਪੱਖੋਂ ਦੋਵੇਂ ਭਰਾ ਇਕੋ ਜਿਹੇ ਲਗਦੇ ਹਨ ਪਰ ਦੋਵਾਂ 'ਚ ਕੁਝ ਫ਼ਰਕ ਵੀ ਹਨ, ਜਿਵੇਂ ਚਿਪ ਦੇ ਨੱਕ 'ਤੇ ਕਾਲਾ ਤਿਲ ਹੈ ਅਤੇ ਦੰਦ ਆਪਸ 'ਚ ਜੁੜੇ ਹੋਏ ਹਨ, ਉੱਥੇ ਡੇਲ ਦੇ ਨੱਕ 'ਤੇ ਲਾਲ ਤਿਲ ਹੈ ਅਤੇ ਉਸ ਦੇ ਦੋ ਦੰਦ ਮੂੰਹ ਤੋਂ ਬਾਹਰ ਅਲੱਗ-ਅਲੱਗ ਨਿਕਲੇ ਹਨ। ਚਿਪ ਸਮਝਦਾਰ ਹੈ ਤੇ ਡੇਲ ਹਰ ਚੀਜ਼ ਤੋਂ ਬੇਫ਼ਿਕਰ ਰਹਿੰਦਾ ਹੈ। ਮਿੱਕੀ ਮਾਊਸ ਤੋਂ ਬਾਅਦ ਇਹ ਡਿਜ਼ਨੀ ਦੇ ਬੇਹੱਦ ਬੇਹੱਦ ਕਾਰਟੂਨ ਕਿਰਦਾਰ ਰਹੇ ਹਨ।

ਕੀ ਹੈ ਕਹਾਣੀ?

ਮਿੱਕੀ ਮਾਊਸ ਤੋਂ ਉਲਟ ਇਹ ਦੋਵੇਂ ਕਿਰਦਾਰ ਜੰਗਲ 'ਚ ਰਹਿੰਦੇ ਹਨ। ਇਨ੍ਹਾਂ ਦਾ ਜ਼ਿਆਦਾ ਸਮਾਂ ਭੋਜਨ ਇਕੱਠਾ ਕਰਨ 'ਚ ਲੰਘਦਾ ਹੈ। ਅਕਸਰ ਇਨ੍ਹਾਂ ਦਾ ਭੋਜਨ ਕੋਈ ਚੋਰੀ ਕਰ ਲੈਂਦਾ ਹੈ। ਦੋਵੇਂ ਇਸ ਨੂੰ ਬਚਾਉਣ ਦੀ ਕੋਸ਼ਿਸ਼ 'ਚ ਲੱਗੇ ਰਹਿੰਦੇ ਹਨ। ਚਿਪ ਆਪਣਾ ਭੋਜਨ ਇਕੱਠਾ ਕਰਨ 'ਚ ਇੰਨਾ ਰੁੱਝਿਆ ਰਹਿੰਦਾ ਹੈ ਕਿ ਉਸ ਨੂੰ ਪਤਾ ਹੀ ਨਹੀਂ ਲਗਦਾ ਕਿ ਡੇਲ ਕਿੱਥੇ ਤੇ ਕੀ ਰਿਹਾ ਹੈ? ਉੱਥੇ ਹੀ ਡੇਲ ਕੰਮਾਂ ਤੋਂ ਦੂਰ ਬੇਫ਼ਿਕਰ ਰਹਿੰਦਾ ਹੈ। ਕਈ ਵਾਰ ਤਾਂ ਡੇਲ ਦੀ ਸ਼ਰਾਰਤ ਚਿਪ 'ਤੇ ਭਾਰੀ ਪੈ ਜਾਂਦੀ ਹੈ।

ਪਹਿਲੀ ਦਿਖ

ਪ੍ਰਾਈਵੇਟ ਪਲੂਟੋ ਕਾਰਟੂਨ ਸੀਰੀਜ਼ 'ਚ ਦਿਖਾਇਆ ਗਿਆ ਹੈ ਕਿ ਪਲੂਟੋ ਆਰਮੀ ਦਾ ਹਿੱਸਾ ਹੈ ਤੇ ਉਹ ਜਦੋਂ ਪਰੇਸ਼ਾਨੀਆਂ ਤੋਂ ਭੱਜ ਰਿਹਾ ਹੁੰਦਾ ਹੈ ਤਾਂ ਉਸ ਨੂੰ ਪਿਲਬਾਕਸ 'ਚ ਦੋ ਗਲਿਹਰੀ ਭਰਾ ਮਿਲਦੇ ਹਨ ਚਿਪ ਤੇ ਡੇਲ। ਦੋਵੇਂ ਦਿਸਣ 'ਚ ਬਿਲਕੁਲ ਇਕੋ ਜਿਹੇ ਹਨ ਪਰ ਦੋਵਾਂ 'ਚ ਕਾਫ਼ੀ ਫ਼ਰਕ ਵੀ ਹਨ। ਇਸ ਤੋਂ ਬਾਅਦ ਇਨ੍ਹਾਂ ਦੋਵਾਂ ਨੂੰ ਕਈ ਸਾਰੇ ਪਲੂਟੋ ਕਾਰਟੂਨ ਸ਼ੋਅ 'ਚ ਦਿਖਾਇਆ ਗਿਆ। ਇਸ ਦੇ ਨਾਲ ਇਹ ਦੋਵੇਂ ਮਿੱਕੀ ਮਾਊਸ ਕਾਰਟੂਨ ਦਾ ਹਿੱਸਾ ਵੀ ਰਹੇ ਹਨ ਲੇਕਿਨ ਚਿਪ ਐਂਡ ਡੇਲ ਦੇ ਕਿਰਦਾਰ ਨੂੰ ਉਸ ਸਮੇਂ ਪ੍ਰਸਿੱਧੀ ਮਿਲੀ, ਜਦੋਂ ਦੋਵਾਂ ਨੂੰ ਇਕ ਅਲੱਗ-ਅਲੱਗ ਸੀਰੀਜ਼ 'ਚ ਪੇਸ਼ ਕੀਤਾ ਗਿਆ। ਚਿਪ ਐਂਡ ਡੇਲ ਨੂੰ ਆਵਾਜ਼ ਦਿੱਤੀ ਹੈ ਹੈਲੇਨ ਸਿਲਬਰਟ ਨੇ, ਹਾਲਾਂਕਿ ਸ਼ੁਰੂ 'ਚ ਚਿਪ ਐਂਡ ਡੇਲ ਨੂੰ ਇਕ ਮਹਿਲਾ ਨੇ ਆਵਾਜ਼ ਦਿੱਤੀ ਸੀ ਪਰ ਉਸ ਨੂੰ ਪਸੰਦ ਨਹੀਂ ਕੀਤਾ ਗਿਆ ਸੀ।

ਪ੍ਰਸਿੱਧੀ

ਡਿਜ਼ਨੀ ਦਾ ਇਹ ਪਸੰਦੀਦਾ ਕਾਰਟੂਨ ਕਿਰਦਾਰ ਹੈ, ਜਿਸ ਨੂੰ ਕਾਰਟੂਨ ਸੀਰੀਜ਼ ਦੇ ਨਾਲ ਫਿਲਮਾਂ 'ਚ ਵੀ ਪੇਸ਼ ਕੀਤਾ ਗਿਆ। ਇਨ੍ਹਾਂ ਨੂੰ 'ਦਿ ਅਡਵੈਂਚਰ ਆਫ ਚਿਪ ਐਂਡ ਡੇਲ', 'ਮਿੱਕੀ ਮਾਊਸ ਵਰਕ', 'ਹਾਊਸ ਆਫ ਮਾਊਸ', 'ਮਿੱਕੀ ਮਾਊਸ ਕਲੱਬ ਹਾਊਸ' ਆਦਿ ਸੀਰੀਜ਼ 'ਚ ਪੇਸ਼ ਕੀਤਾ ਗਿਆ ਹੈ। ਨਾਲ ਹੀ ਇਸ ਕਾਰਟੂਨ ਕਿਰਦਾਰ 'ਤੇ ਅਧਾਰਤ ਬਹੁਤ ਸਾਰੀਆਂ ਵੀਡੀਓ ਗੇਮਜ਼ ਵੀ ਬਣੀਆਂ ਹਨ।

Posted By: Harjinder Sodhi