ਮੁੰਬਈ- ਕਈ ਹਿਟਸ ਨਾਲ ਸੁਪਰਹਿਟ ਸਾਲ ਦੇਣ ਤੋਂ ਬਾਅਦ, ਹੁਣ ਯੋ-ਯੋ ਹਨੀ ਸਿੰਘ ਆਪਣੇ ਨਵੇਂ ਸਿੰਗਲ 'ਮੱਖਣਾ' ਨਾਲ ਵਾਪਸੀ ਕਰਨ ਲਈ ਤਿਆਰ ਹੈ। ਟੀ-ਸੀਰੀਜ਼ ਨੇ ਆਪਣੇ ਯੂ-ਟਿਊਬ ਚੈਨਲ 'ਤੇ ਹਨੀ ਸਿੰੰਘ ਦੇ ਕਮਬੈਕ ਗਾਣੇ 'ਮੱਖਣਾ' ਦਾ ਟਰੇਲਰ ਰਿਲੀਜ਼ ਕੀਤਾ ਹੈ। 'ਮੱਖਣਾ' ਯੋਯੋ ਹਨੀ ਸਿੰਘ ਲਈ 2018 ਖ਼ਾਸ ਬਣਾ ਦੇਵੇਗਾ ਕਿਉਂਕਿ ਇਸ ਗੀਤ ਨਾਲ ਗਾਇਕ ਬਹੁਤ ਲੰਬੇ ਸਮੇਂ ਬਾਅਦ ਵਾਪਸੀ ਕਰ ਰਿਹਾ ਹੈ। ਚਾਹੇ ਪਿਛਲੇ ਕੁਝ ਸਮੇਂ ਤੋਂ ਹਨੀ ਸਿੰਘ ਮਿਊਜ਼ਿਕ ਇੰਡਸਟਰੀ ਤੋਂ ਦੂਰ ਰਿਹਾ ਹੈ ਪਰ ਉਸ ਦੇ ਗਾਣੇ ਅੱਜ ਵੀ ਨੱਚਣ ਲਈ ਮਜਬੂਰ ਕਰ ਦਿੰਦੇ ਹਨ ਤੇ ਇਕ ਵਾਰ ਫਿਰ ਹਨੀ ਸਿੰਘ ਆਪਣੇ ਰੈਪ ਨਾਲ ਸਾਰਿਆਂ ਨੂੰ ਦੀਵਾਨਾ ਬਣਾਉਣ ਆ ਰਹੇ ਹਨ। ਦੱਸ ਦੇਈਏ ਕਿ ਭਾਰਤ ਹੀ ਨਹੀਂ ਬਲਕਿ ਵਿਦੇਸ਼ਾ 'ਚ ਵੀ ਖਾਸ ਕਰ ਪੇਰੂ ਤੇ ਅਰਜਨਟੀਨਾ ਸ਼ਹਿਰ 'ਚ ਮਿਊਜ਼ਿਕ ਪ੍ਰਤੀ ਲਗਾਉ ਵਧਾਉਣ 'ਚ ਯੋਯੋ ਹਨੀ ਸਿੰਘ ਕਾਫੀ ਮਦਦਗਾਰ ਸਾਬਿਤ ਹੋਏ ਹਨ।


ਟੀ-ਸਿਰੀਜ਼ ਦੁਆਰਾ ਰਿਲੀਜ਼ ਕੀਤਾ ਗਿਆ ਮੱਖਣਾ ਦਾ ਟਰੇਲਰ ਬਹੁਤ ਹੀ ਰੋਚਕ ਤੇ ਦਿਲਚਸਪ ਨਜ਼ਰ ਆ ਰਿਹਾ ਹੈ ਜਿਸ 'ਚ ਹਰ ਪਾਸੇ ਹੀਰੇ ਦੀ ਚੋਰੀ ਦਿਖਾਈ ਗਈ ਹੈ, ਉੱਥੇ ਦੂਜੇ ਪਾਸੇ ਨੇਹਾ ਕੱਕੜ ਨੇ ਵੀ ਇਸ ਗਾਣੇ 'ਚ ਆਪਣੀ ਜਾਦੂਈ ਆਵਾਜ਼ ਦਿੱਤੀ ਹੈ। ਗਾਣੇ 'ਚ ਤਿੰਨ ਰੈਪਰ ਫੇਨਾਨ ਦ ਡਾਨ, ਐਲੀਸਟੇਅਰ ਤੇ ਸ਼ਾੱਨ ਵੀ ਸ਼ਾਮਿਲ ਹਨ। ਹਨੀ ਸਿੰਘ ਦਾ ਗਾਣਾ 'ਮੱਖਣਾ' ਹਵਾਨਾ ਦੇ ਕਿਊਬਾ 'ਚ ਸ਼ੂਟ ਕੀਤਾ ਗਿਆ ਪਹਿਲਾ ਭਾਰਤੀ ਗਾਣਾ ਹੈ। ਇਹ ਗਾਣਾ 21 ਦਸੰਬਰ ਨੂੰ ਰਿਲੀਜ਼ ਹੋਣ ਲਈ ਤਿਆਰ ਹੈ ਜੋ ਤੁਹਾਡੇ ਕ੍ਰਿਸਮਸ ਨੂੰ ਹੋਰ ਜ਼ਿਆਦਾ ਖਾਸ ਤੇ ਮਜ਼ੇਦਾਰ ਬਣਾ ਦੇਵੇਗਾ। ਹਨੀ ਸਿੰਘ ਦੀ ਲੁੱਕ ਦੀ ਗੱਲ ਕਰੀਏ ਤਾਂ ਤੁਸੀਂ ਇਸ ਟਰੇਲਰ 'ਚ ਉਸ ਨੂੰ ਇਕ ਅਲਗ ਰੂਪ 'ਚ ਦੇਖੋਗੇ। ਲੰਬੇ ਵਾਲ ਤੇ ਬਿਇਰਡ ਲੁੱਕ 'ਚ ਕਾਫੀ ਕੂਲ ਲੱਗ ਰਿਹਾ ਹੈ।