ਦਿਸ਼ਾ ਪਟਾਨੀ ਆਪਣੀ ਅਗਲੀ ਫਿਲਮ ਲਈ ਜਿਮਨਾਸਟਿਕ ਸਿੱਖ ਰਹੀ ਹੈ ਤਾਂ ਉਹ ਸਟੰਟ ਸੀਨ ਖ਼ੁਦ ਸ਼ੂਟ ਕਰ ਸਕੇ। ਉਨ੍ਹਾਂ ਦੇ ਪੈਰ 'ਚ ਪਹਿਲਾਂ ਤੋਂ ਹੀ ਸੱਟ ਲੱਗੀ ਸੀ, ਸ਼ੂਟਿੰਗ ਦੌਰਾਨ ਉਹ ਦੁਬਾਰਾ ਜ਼ਖ਼ਮੀ ਹੋ ਗਈ ਪਰ ਜ਼ਖ਼ਮੀ ਹੋਣ ਤੋਂ ਬਾਅਦ ਵੀ ਅਭਿਨੇਤਰੀ ਨੇ ਸ਼ੂਟਿੰਗ ਬੰਦ ਨਹੀਂ ਕੀਤੀ ਅਤੇ ਇਸ ਨੂੰ ਪਰਫੈਕਟ ਬਣਾਉਣ ਲਈ ਦੋ ਤੋਂ ਤਿੰਨ ਰੀਟੇਕ ਵੀ ਦਿੱਤੇ। ਇਸ ਦੌਰਾਨ ਸੈੱਟ 'ਤੇ ਇਕ ਡਾਕਟਰ ਨੂੰ ਵੀ ਸੱਦਿਆ ਗਿਆ ਸੀ। ਫਿਲਮ ਲਈ ਦਿਸ਼ਾ ਨੇ ਬਾਡੀ ਡਬਲ ਲਈ ਮਨ੍ਹਾ ਕਰ ਦਿੱਤਾ ਸੀ ਅਤੇ ਉਨ੍ਹਾਂ ਸਾਰੇ ਸਟੰਟਸ ਖ਼ੁਦ ਹੀ ਸ਼ੂਟ ਕੀਤੇ। ਇਕ ਟ੫ੈਪੇਜ ਆਰਟਿਸਟ ਹੋਣ ਕਾਰਨ ਉਨ੍ਹਾਂ ਉਚਾਈ ਦੇ ਵੀ ਐਕਸ਼ਨ ਸੀਨ ਕੀਤੇ, ਨਾਲ ਹੀ ਅੱਗ ਦੇ ਖ਼ਤਰਨਾਕ ਸਟੰਟਸ ਵੀ ਕੀਤੇ। ਦਿਸ਼ਾ ਕਹਿੰਦੀ ਹੈ, 'ਸਾਲ 2018 ਮੇਰੇ ਲਈ ਕਾਫੀ ਚੰਗਾ ਰਿਹਾ ਹੈ। ਮੈਂ ਹਮੇਸ਼ਾ ਤੋਂ ਹੀ ਐਕਸ਼ਨ ਫਿਲਮਾਂ ਕਰਨਾ ਚਾਹੁੰਦੀ ਸੀ।