ਨਵੀਂ ਦਿੱਲੀ, ਜੇਐੱਨਐੱਨ : ਪੈਨਡੈਮਿਕ ਦੌਰਾਨ ਰਿਲੀਜ਼ ਹੋਈਆਂ ਫ਼ਿਲਮਾਂ ’ਚੋਂ ਸਪਾਈਡਰਮੈਨ- ਨੋ ਵੇ ਹੋਮ ਨੇ ਦੁਨੀਆਂ ਭਰ ’ਚ ਕਾਮਯਾਬੀ ਦਾ ਇਤਿਹਾਸ ਰਚ ਦਿੱਤਾ ਹੈ। ਭਾਰਤ ’ਚ ਹੀ ਇਸ ਫ਼ਿਲਮ ਨੇ ਤੀਸਰੇ ਵੀਕੈਂਡ ’ਚ 200 ਕਰੋੜ ਦਾ ਪੜਾਅ ਪਾਰ ਕਰ ਲਿਆ ਹੈ। ਸਪਾਈਡਰਮੈਨ-ਨੋ ਵੇ ਹੋਮ 2021 ’ਚ ਰਿਲੀਜ਼ ਹੋਣ ਵਾਲੀਆਂ ਫ਼ਿਲਮਾਂ ’ਚੋਂ ਸਭ ਤੋਂ ਸਫ਼ਲ ਬਣ ਗਈ ਹੈ।

2021 ਦੇ ਆਖ਼ਰੀ ਸ਼ੁੱਕਰਵਾਰ (31 ਦਸੰਬਰ) ਨੂੰ ਇਹ ਫ਼ਿਲਮ ਤੀਸਰੇ ਹਫ਼ਤੇ ’ਚ ਸ਼ਾਮਲ ਹੋ ਗਈ ਹੈ। 2022 ਦੇ ਪਹਿਲੇ ਦਿਨ ਫ਼ਿਲਮ ਨੇ 4.92 ਕਰੋੜ, ਜਦਕਿ 2 ਜਨਵਰੀ ਨੂੰ 4.75 ਕਰੋੜ ਜਮਾ ਕੀਤੇ। ਧਿਆਨ ਦੇਣ ਯੋਗ ਹੈ ਕਿ ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਕਈ ਥਾਵਾਂ 'ਤੇ ਸਿਨੇਮਾਂ ਘਰ ਬੰਦ ਹਨ ਤੇ ਕਈ 50 ਫੀਸਦੀ ਗਿਣਤੀ ਨਾਲ ਖੁੱਲ੍ਹੇ ਹਨ। ਇਸ ’ਚ ਫ਼ਿਲਮ ਦਾ ਤੀਸਰੇ ਵੀਕੈਂਡ ’ਚ 12.67 ਕਰੋੜ ਜਮਾਂ ਕਰ ਲੈਣਾ ਕਿਸੇ ਉਪਲੱਬਧੀ ਤੋਂ ਘੱਟ ਨਹੀਂ।

ਤੀਸਰੇ ਹਫ਼ਤੇ ਤੋਂ ਬਾਅਦ ਭਾਰਤ ’ਚ ਫ਼ਿਲਮ ਦਾ 18 ਦਿਨਾਂ ਦਾ ਨੈੱਟ ਕੁਲੈਕਸ਼ਨ 202.34 ਕਰੋੜ ਹੋ ਚੁੱਕਿਆ ਹੈ, ਤੇ ਗ੍ਰਾਸ ਕੁਲੈਕਸ਼ਨ 259.67 ਕਰੋੜ ਹੋ ਗਿਆ ਹੈ। ਪਹਿਲੇ ਨੰਬਰ ’ਤੇ 2019 ’ਚ ਆਈ ਅਵੈਂਜਰਸ ਐਂਡਗੇਮ ਹੈ ਜਿਸ ਨੇ 365 ਕਰੋੜ ਦਾ ਨੈੱਟ ਕੁਲੈਕਸ਼ਨ ਭਾਰਤੀ ਬਾਕਸ ਆਫ਼ਿਸ ਤੇ ਕੀਤਾ ਸੀ, ਦੂਸਰੇ ਨੰਬਰ ਤੇ ਅਵੈਂਜਰਸ ਇਨਫਿਨਿਟੀਵਾਰ ਹੈ, ਜੋ 2018 ’ਚ ਰਿਲੀਜ਼ ਹੋਈ ਸੀ ਤੇ ਭਾਰਤ ’ਚ 222 ਕਰੋੜ ਦਾ ਨੈੱਟ ਕੁਲੈਕਸ਼ਨ ਕੀਤਾ ਸੀ।

ਦੁਨੀਆਂ ਭਰ ’ਚ ਸਪਾਈਡਰਮੈਨ- ਨੋ ਵੇ ਹੋਮ ਨੇ ਤਿੰਨ ਹਫ਼ਤਿਆ ’ਚ 1.37 ਬਿਲੀਅਨ ਡਾਲਰ ਦਾ ਯਾਨੀ ਲਗਭਗ 10,200 ਕਰੋੜ ਰੁਪਏ ਦਾ ਕਾਰੋਬਾਰ ਕਰ ਚੁੱਕੀ ਹੈ। ਇਸ ’ਚ ਟਾਮ ਹਾਲੈਂਡ ਪੀਟਰ ਪਾਰਕਰ ਯਾਨੀ ਸਪਾਈਡਰਮੈਨ ਦੀ ਭੂਮਿਕਾ ਨਿਭਾਉਂਦੇ ਹਨ ਜਦਕਿ ਜੇਨਡਾਇਆ ਐਮਜੇ ਦੀ ਭੂਮਿਕਾ ’ਚ ਹੈ।

Posted By: Sarabjeet Kaur