ਬਿਕਰਮਜੀਤ ਸਹੋਤਾ, ਫ਼ਤਹਿਗੜ੍ਹ ਸਾਹਿਬ : ਸ਼ਾਰੂਨ ਮਸੀਹ ਨੇ ਟੀਵੀ ਸ਼ੋਅ 'ਕਿਸਮੇਂ ਕਿਤਨਾ ਹੈ ਦਮ' ਵਿਚ ਪਹਿਲਾ ਸਥਾਨ ਹਾਸਲ ਕਰ ਕੇ ਜਿੱਥੇ ਆਪਣੇ ਪਿੰਡ ਤੇ ਸਕੂਲ ਨਾਂ ਰੋਸ਼ਨ ਕੀਤਾ, ਉੱਥੇ ਮਾਪਿਆਂ ਦਾ ਨਾਂ ਵੀ ਚਮਕਾਇਆ ਹੈ। ਸ਼ਾਰੂਨ ਮਸੀਹ ਪਿੰਡ ਮੱਠੀ ਦਾ ਰਹਿਣ ਵਾਲਾ ਹੈ, ਜੋਕਿ ਸਰਕਾਰੀ ਹਾਈ ਸਕੂਲ ਰੰਧਾਵਾ ਵਿਖੇ ਨੌਵੀਂ ਕਲਾਸ 'ਚ ਪੜ੍ਹਦਾ ਹੈ।

ਸੰਗੀਤ ਦੀ ਦੁਨੀਆ 'ਚ ਲਗਾਤਾਰ ਮੱਲਾਂ ਮਾਰਦਾ ਜਾ ਰਿਹਾ ਹੈ। ਇਹ 15 ਸਾਲ ਦਾ ਬਾਲ ਕਲਾਕਾਰ 10 ਤੋਂ ਜ਼ਿਆਦਾ ਸੰਗੀਤ ਸਾਜ ਵਜਾ ਸਕਦਾ ਹੈ, ਉਸ ਦੇ ਪਿਤਾ ਰਾਜ ਮਸੀਹ ਨੇ ਦੱਸਿਆ ਕਿ ਸ਼ਾਰੂਨ ਮਸੀਹ ਨੇ ਕਲਾ ਉਤਸਵ 2019-20 ਵਿਚ ਜ਼ਿਲ੍ਹਾ ਪੱਧਰ 'ਤੇ ਪਹਿਲਾ ਸਥਾਨ ਹਾਸਲ ਕੀਤਾ, ਜੋ ਮੰਡੀ ਗੋਬਿੰਦਗੜ੍ਹ ਵਿਖੇ ਹੋਇਆ ਸੀ।

ਇਸ ਤੋਂ ਇਲਾਵਾ ਉਹ ਏਸ਼ੀਆ ਦੇ ਪ੍ਰਸਿੱਧ ਸ਼ੋਅ ਇੰਡੀਆ ਨੈਕਸਟ ਮਾਸਟਰਜ਼ ਕਿਡ ਵਿਚ ਵੀ ਭਾਗ ਲੈ ਚੁੱਕਾ ਹੈ ਅਤੇ ਲਗਾਤਾਰ ਅੱਗੇ ਵਧਦਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ਾਰੂਨ ਮਸੀਹ ਸੰਗੀਤਕ ਦੁਨੀਆ ਤੋਂ ਇਲਾਵਾ ਪੜ੍ਹਾਈ ਦੇ ਖੇਤਰ ਵਿਚ ਵੀ ਵਧੀਆ ਪ੍ਰਦਸ਼ਰਨ ਕਰ ਰਿਹਾ ਹੈ। 8ਵੀਂ 90 ਫ਼ੀਸਦੀ ਅੰਕਾਂ ਨਾਲ ਪਾਸ ਕੀਤੀ ਹੈ।