ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : 90 ਤੋਂ ਵੱਧ ਹਿੰਦੀ-ਪੰਜਾਬੀ ਫ਼ਿਲਮਾਂ 'ਚ ਆਪਣੀ ਧਾਕੜ ਅਦਾਕਾਰੀ ਦਾ ਲੋਹਾ ਮੰਨਵਾਉਣ ਵਾਲੀ ਬਰਨਾਲਾ ਸ਼ਹਿਰ ਦੀ ਅਦਾਕਾਰਾ ਰੁਪਿੰਦਰ ਰੂਪੀ ਦੇ ਪੀਟੀਸੀ ਪੰਜਾਬੀ ਫਿਲਮੀ ਐਵਾਰਡ ਲਈ ਹੋਈ ਚੋਣ ਨਾਲ ਪੂਰੇ ਜ਼ਿਲ੍ਹੇ ਦੇ ਸੰਗੀਤਕ ਪ੍ਰੇਮੀਆਂ 'ਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਦੇ ਪਤੀ ਨਿਰਦੇਸ਼ਕ ਤੇ ਅਦਾਕਾਰ ਭੁਪਿੰਦਰ ਬਰਨਾਲਾ ਤੇ ਬਾਲ ਅਦਾਕਾਰ ਸੁਰਖਾਬ ਨੇ 'ਪੰਜਾਬੀ ਜਾਗਰਣ' ਦੇ ਬਰਨਾਲਾ ਦਫ਼ਤਰ ਖ਼ੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਇਹ ਨਾਮ ਲੇਖਕ ਤੇ ਨਿਰਦੇਸ਼ਕ ਰਣਬੀਰ ਰਾਣਾ ਦੀ ਫ਼ਿਲਮ 'ਅਸ਼ੀਸ਼' ਵਿਚ ਉਨ੍ਹਾਂ ਦੀ ਮਾਂ ਵਾਲੀ ਭੂਮਿਕਾ ਤੋਂ ਪ੍ਰਭਾਵਿਤ ਤੇ ਸਿਨੇਮੇ ਤੋਂ ਪ੍ਰੇਮੀਆਂ ਦੇ ਮਿਲੇ ਰੱਜਵੇਂ ਪਿਆਰ ਨੇ ਇਸ ਗੱਲ ਦੀ ਗਵਾਹੀ ਭਰੀ ਹੈ ਜਿਸ 'ਤੇ ਪੰਜਾਬੀਆਂ ਦੇ ਮਾਣ-ਸਤਿਕਾਰ ਦਾ ਸਬੂਤ ਪੀਟੀਸੀ ਚੈਨਲ ਵਲੋਂ ਅਦਾਕਾਰ ਰੁਪਿੰਦਰ ਰੂਪੀ ਦੇ ਨਾਮ ਦੀ ਫਿਲਮੀ ਮੇਲੇ 'ਚ ਐਵਾਰਡ ਲਈ ਚੋਣ ਕੀਤੀ ਹੈ।

Posted By: Amita Verma