ਚੰਡੀਗੜ੍ਹ : ਭਾਰਤ ’ਚ ਪੰਜਾਬੀ ਫਿਲਮ ‘ਮੂਸਾ ਜੱਟ’ ਦੀ ਰਿਲੀਜ਼ ਮੁਲਤਵੀ ਹੋ ਗਈ ਹੈ। ਇਹ ਫਿਲਮ ਪਹਿਲਾਂ ਇਕ ਅਕਤੂਬਰ ਨੂੰ ਰਿਲੀਜ਼ ਹੋਣੀ ਸੀ ਪਰ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਤੋਂ ਪ੍ਰਵਾਨਗੀ ਨਾ ਮਿਲਣ ਕਾਰਨ ਇਸ ਦੀ ਰਿਲੀਜ਼ ਮੁਲਤਵੀ ਕੀਤੀ ਗਈ ਹੈ। ਸਿੱਧੂ ਮੂਸੇਵਾਲਾ ਦੀ ਮੁੱਖ ਅਦਾਕਾਰ ਦੇ ਰੂਪ ’ਚ ਇਹ ਪਹਿਲੀ ਫਿਲਮ ਸੀ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਫਿਲਮ ਜਲਦੀ ਹੀ ਪਰਦੇ 'ਤੇ ਦੇਖਣ ਨੂੰ ਮਿਲੇਗੀ।

Posted By: Ramandeep Kaur