ਨਵੀਂ ਦਿੱਲੀ, ਜੇਐਨਐਨ : ਮੀਕਾ ਸਿੰਘ ਦਾ ਅੱਜ ਜਨਮਦਿਨ ਹੈ। ਮੀਕਾ ਸਿੰਘ ਨੇ ਕਈ ਬਾਲੀਵੁੱਡ ਸੁਪਰਹਿੱਟ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ। ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ ਵਿਚ ਰਹੇ ਹਨ।ਉਨ੍ਹਾਂ ਦੀ ਜ਼ਿੰਦਗੀ ਬਹੁਤ ਵਿਵਾਦਪੂਰਨ ਰਹੀ ਹੈ। ਮੀਕਾ ਸਿੰਘ ਸੰਗੀਤਕਾਰ ਅਤੇ ਗੀਤ ਲੇਖਕ ਹਨ। ਪੰਜਾਬੀ ਗਾਣਿਆਂ ਵਿਚ ਇਕ ਜਾਣਿਆ-ਪਛਾਣਿਆ ਨਾਮ ਵੀ ਹੈ।

ਮੀਕਾ ਸਿੰਘ ਨੇ ਸਲਮਾਨ ਖਾਨ, ਸ਼ਾਹਰੁਖ ਖਾਨ ਤੋ ਹੋਰ ਵੀ ਬਹੁਤ ਸਾਰੇ ਵੱਡੇ ਕਲਾਕਾਰਾਂ ਲਈ ਗਾਣੇ ਗਾਏ ਹਨ। ਮੀਕਾ ਸਿੰਘ ਗਾਇਕ ਦਲੇਰ ਮਹਿੰਦੀ ਦਾ ਛੋਟਾ ਭਰਾ ਹੈ। ਮਿਕਾ ਸਿੰਘ ਦਾ ਅਸਲ ਨਾਮ ਅਮਰੀਕ ਸਿੰਘ ਹੈ। ਉਸ ਦਾ ਜਨਮ ਪੱਛਮੀ ਬੰਗਾਲ ਦੇ ਦੁਰਗਾਪੁਰ ਵਿਚ 10 ਜੂਨ 1977 ਨੂੰ ਹੋਇਆ ਸੀ। ਮੀਕਾ ਸਿੰਘ ਦੇ 6 ਭਰਾ ਹਨ ਉਹ ਸਭ ਤੋਂ ਛੋਟਾ ਹੈ। ਮੀਕਾ ਸਿੰਘ ਨੇ 8 ਸਾਲ ਦੀ ਉਮਰ ਤੋਂ ਗਾਉਣਾ ਸ਼ੁਰੂ ਕਰ ਦਿੱਤਾ ਸੀ।

ਮੀਕਾ ਸਿੰਘ ਰਾਖੀ ਸਾਵੰਤ ਨੂੰ ਲੈ ਕੇ ਵੀ ਕਾਫੀ ਖਬਰਾਂ 'ਚ ਰਿਹਾ ਹੈ। 14 ਸਾਲ ਪਹਿਲਾਂ ਮੀਕਾ ਸਿੰਘ ਨੇ ਰਾਖੀ ਸਾਵੰਤ ਨੂੰ ਆਪਣੇ ਜਨਮਦਿਨ 'ਤੇ ਕਿਸ ਕਰ ਦਿੱਤੀ ਸੀ। ਇਸ ਤੋਂ ਬਾਅਦ ਕਾਫੀ ਹੰਗਾਮਾ ਹੋਇਆ। ਮੀਕਾ ਨੇ ਰਾਖੀ ਸਾਵੰਤ ਨਾਲ ਕੀਤੀ ਕਿਸ 'ਤੇ ਇਕ ਗਾਣਾ ਵੀ ਬਣਾਇਆ ਸੀ। ਉਹ ਆਪਣੇ ਬਿਆਨਾਂ ਨੂੰ ਲੈ ਕੇ ਵੀ ਸੁਰਖੀਆਂ ਵਿਚ ਰਹਿੰਦਾ ਹੈ।ਉਸ ਉੱਤੇ ਬ੍ਰਾਜ਼ੀਲ ਦੀ ਇਕ ਲੜਕੀ ਨਾਲ ਛੇੜਛਾੜ ਕਰਨ ਦਾ ਇਲਜ਼ਾਮ ਲਾਇਆ ਗਿਆ ਸੀ। ਮੀਕਾ ਸਿੰਘ ਸੋਸ਼ਲ ਮੀਡੀਆ ‘ਤੇ ਵੀ ਬਹੁਤ ਸਰਗਰਮ ਹੈ। ਇਨ੍ਹੀਂ ਦਿਨੀਂ ਉਸਦਾ ਤੂ-ਤੂ, ਮੈਂ-ਮੈਂ ਕਮਲ ਆਰ ਖਾਨ ਨਾਲ ਚੱਲ ਰਿਹਾ ਹੈ। ਉਸਨੇ ਕੇਆਰਕੇ 'ਤੇ ਇਕ ਗਾਣਾ ਵੀ ਬਣਾ ਦਿੱਤਾ ਹੈ। ਮੀਕਾ ਸਿੰਘ ਦੇ ਗਾਣੇ ਬਹੁਤ ਪਸੰਦ ਕੀਤੇ ਜਾਂਦੇ ਹਨ।

ਮੀਕਾ ਸਿੰਘ ਬਹੁਤ ਸਾਰੀਆਂ ਫਿਲਮਾਂ ਵਿੱਚ ਗਾਣੇ ਗਾਉਣ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਦੀ ਆਵਾਜ਼ ਸਾਰੇ ਕਲਾਕਾਰਾਂ 'ਤੇ ਸੂਟ ਕਰ ਜਾਂਦੀ ਹੈ। ਮੀਕਾ ਸਿੰਘ ਨੇ ਕਈ ਐਲਬਮਾਂ ਵੀ ਤਿਆਰ ਕੀਤੀਆਂ ਹਨ। ਇਸ ਤੋਂ ਇਲਾਵਾ ਉਸਨੇ ਕਈ ਸ਼ੋਅ ਵੀ ਕੀਤੇ ਹਨ। ਮੀਕਾ ਸਿੰਘ ਅਕਸਰ ਪੇਪੀ ਗਾਣੇ ਗਾਉਂਦਾ ਹੈ। ਇਸ ਕਾਰਨ ਉਸਦੇ ਗਾਣੇ ਬਹੁਤ ਪਸੰਦ ਕੀਤੇ ਜਾਂਦੇ ਹਨ।

Posted By: Sunil Thapa