v>ਪੰਜਾਬ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਹੁਣ ਕੋਰੋਨਾ ਨੇ ਪੰਜਾਬੀ ਫਿਲਮ ਇੰਡਸਟਰੀ 'ਚ ਵੀ ਦਸਤਕ ਦੇ ਦਿੱਤੇ ਹੈ। ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਨੇ ਵੀ ਕੋਰੋਨਾ ਟੈਸਟ ਕਰਵਾਇਆ ਤਾਂ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਦਰਅਸਲ ਸਰੀਰ ਵਿਚ ਦਰਦ ਰਹਿਣ ਕਾਰਨ ਉਨ੍ਹਾਂ ਟੈਸਟ ਕਰਵਾਇਆ ਸੀ ਜਿਸ ਦੀ ਰਿਪੋਰਟ ਪਾਜ਼ੇਟਿਵ ਆਈ।

ਸ਼ੁੱਕਰਵਾਰ ਨੂੰ ਪੰਜਾਬ 'ਚ ਕੋਰੋਨਾ ਨਾਲ 22 ਮੌਤਾਂ ਤੇ 1024 ਨਵੇਂ ਪਾਜ਼ੇਟਿਵ ਮਾਮਲੇ ਰਿਪੋਰਟ ਕੀਤੇ ਗਏ। ਇਕੱਲੇ ਲੁਧਿਆਣਾ 'ਚ 296 ਲੋਕ ਪਾਜ਼ੇਟਿਵ ਪਾਏ ਗਏ ਤੇ ਇਸ ਮਹਾਮਾਰੀ ਕਾਰਨ 10 ਲੋਕਾਂ ਦੀ ਮੌਤ ਹੋਈ।

ਲੁਧਿਆਣਾ ਤੋਂ ਇਲਾਵਾ ਪਟਿਆਲਾ 'ਚ 115, ਜਲੰਧਰ 'ਚ 104, ਬਠਿੰਡਾ 'ਚ 91 ਤੇ ਅੰਮ੍ਰਿਤਸਰ 'ਚ 59 ਪਾਜ਼ੇਟਿਵ ਕੇਸ ਸਾਹਮਣੇ ਆਏ।

ਪਟਿਆਲਾ 'ਚ 1 ਤੇ ਜਲੰਧਰ-ਬਠਿੰਡਾ ਤੇ ਅੰਮ੍ਰਿਤਸਰ 'ਚ 2-2 ਲੋਕਾਂ ਦੀ ਮੌਤ ਵੀ ਹੋਈ ਹੈ। ਜਲੰਧਰ 'ਚ ਮਹਿਲਾ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਜਸਲੀਨ ਸੇਠੀ ਤੇ ਲੁਧਿਆਣਾ 'ਚ ਇੰਪਰੂਵਮੈਂਟ ਟਰੱਸਟ ਚੇਅਰਮੈਨ ਦਿਨੇਸ਼ ਬੱਸੀ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸੇ ਤਰ੍ਹਾਂ ਰੂਪਨਗਰ ਦੇ ਏਡੀਸੀ (ਵਿਕਾਸ) ਵੀ ਕੋਰੋਨਾ ਦੀ ਲਾਗ ਦਾ ਸ਼ਿਕਾਰ ਹੋਏ।

Posted By: Seema Anand