ਪੱਤਰ ਪ੍ਰੇਰਕ, ਬਠਿੰਡਾ : ਕਿਸਾਨਾਂ ਵਿਚ ਨਵੀਂ ਸੋਚ ਪੈਦਾ ਕਰਨ ਲਈ 'ਸੁਖ ਸੇਵਾ ਸੁਸਾਇਟੀ ' ਅਤੇ ਸੈਲ ਸਟਾਰ ਫ਼ਿਲਮਜ਼ ਵਲੋਂ ਪੰਜਾਬੀ ਫ਼ਿਲਮ 'ਜਿੰਦਗੀ' ਤਿਆਰ ਕੀਤੀ ਗਈ ਹੈ। ਜਿਸਦਾ ਪਹਿਲਾ ਪੋਸਟਰ ਵਰਲਡ ਕੇਅਰ ਸੈਂਟਰ ਦੇ ਗਲੋਬਲ ਅੰਬੈਸਡਰ ਕੁਲਵੰਤ ਧਾਲੀਵਾਲ ਅਤੇ ਹੌਬੀ ਧਾਲੀਵਾਲ ਵਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਵਰਲਡ ਕੇਅਰ ਸੈਂਟਰ ਦੇ ਐਮਡੀ ਧਰਮਿੰਦਰ ਢਿਲੋਂ ਅਤੇ ਮੈਨੇਜਰ ਸਾਲਿਨੀ ਵਿਸ਼ਨ ਵਲੋਂ ਸੁਖ ਸੇਵਾ ਸੁਸਾਇਟੀ ਦੇ ਇਸ ਉਪਰਾਲੇ ਦੀ ਸਲਾਘਾ ਕੀਤੀ ਗਈ। ਇਸ ਮੌਕੇ ਹਾਜ਼ਰ ਫ਼ਿਲਮ ਅਦਾਕਾਰ ਸੁਖਪਾਲ ਸਿੱਧੂ ਨੇ ਦੱਸਿਆ ਕਿ ਜਿੰਦਗੀ ਫ਼ਿਲਮ ਰਾਹੀਂ ਪੰਜਾਬ ਦੇ ਕਿਸਾਨਾਂ ਨੂੰ ਸੇਧ ਦੇਣ ਦੀ ਇਕ ਕੋਸ਼ਿਸ਼ ਕੀਤੀ ਗਈ ਹੈ।

ਫ਼ਿਲਮ ਵਿਚ ਪ੍ਰਮੁੱਖ ਭੂਮਿਕਾ ਵਿਚ ਸੁਖਪਾਲ ਸਿੱਧੂ, ਡਾ. ਰਾਬੀਆ ਸ਼ਬਨਮ, ਸਿਮਰਜੀਤ ਕੌਰ, ਅਵਿਨਾਸ਼ ਗੋਂਦਰਾ, ਲਲਿਤ ਕੁਮਾਰ, ਬਲਜੀਤ ਸੰਦੋਹਾ, ਸੁਖਪਾਲ ਮਹਿਰਾਜ, ਡਾ.ਸ਼ਾਲਿਨੀ ਵਿਸ਼ਟ, ਰਣਜੀਤ ਸਿੰਘ, ਏਕਮ, ਮਨਤਾਜ, ਲੂੰਬਾ, ਜੈਕੀ, ਕੁਸ਼ਾਲ ਅਤੇ ਕੁਲਵਿੰਦਰ ਸੰਮਤ ਹਨ। ਫਿਲਮ ਦਾ ਨਿਰਮਾਣ ਸਮਾਜ ਸੇਵਿਕਾ ਐਸਪੀ ਸਿੱਧੂ, ਨਿਰਦੇਸ਼ਕਾ ਸੁਖਦੇਵ ਵੈਦ ਅਤੇ ਕਾਹਣੀਕਾਰ ਰਵੀ ਸ਼ੇਰ ਸਿੰਘ ਜਾਲਿਫ਼ ਹਨ। ਫ਼ਿਲਮ ਦੇ ਗੀਤ ਗਾਇਕ ਡੀ ਗਿੱਲ, ਰਵੀ ਰਾਜਵੀਰ ਅਤੇ ਸਹਿਨਾਜ ਵਲੋਂ ਗਾਏ ਗਏ ਹਨ।