ਜੇ ਐੱਸ ਕਲੇਰ, ਜ਼ੀਰਕਪੁਰ : ​ਆਖਰਕਾਰ, ਚਿਰਾਂ ਤੋਂ ਉਡੀਕੀ ਜਾ ਰਹੀ ਫਿਲਮ 'ਯਾਰ ਅਣਮੁੱਲੇ ਰਿਟਰਨਜ਼' ਕੱਲ੍ਹ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ ’ਸ਼੍ਰੀ ਫਿਲਮਜ਼, ਜਰਨੈਲ ਘੁਮਾਣ ਤੇ ਅਦਮਯ ਸਿੰਘ ਦੇ ਪ੍ਰੋਡਕਸ਼ਨ ਲੇਬਲ ਦੁਆਰਾ ਬੱਤਰਾ ਸ਼ੋਅਬਿਜ਼, ‘ਦੇ ਸੀ ਰਿਕਾਰਡਜ਼' ਦੇ ਨਾਲ ਰਿਲੀਜ਼ ਕੀਤੀ ਜਾ ਰਹੀ ਹੈ।​

ਫਿਲਮ ਦਾ ਨਿਰਮਾਣ ਅਦਮਯ ਸਿੰਘ, ਅਮਨਦੀਪ ਸਿਹਾਗ, ਮਿੱਠੂ ਝਾਜਰਾ, ਡਾ. ਵਰੁਣ ਮਲਿਕ ਤੇ ਪੰਕਜ ਢਾਕਾ ਕਰ ਰਹੇ ਹਨ। ਇਸ ਦੇ ਸਕਰੀਨਪਲੇ, ਕਹਾਣੀ, ਤੇ ਸੰਵਾਦ ਗੁਰਜਿੰਦ ਮਾਨ ਦੁਆਰਾ ਲਿਖੇ ਗਏ ਹਨ।​ 2011 ਦੀ ਬਲਾਕਬਸਟਰ 'ਯਾਰ ਅਣਮੁੱਲੇ' ਦੇ ਇਸ ਸੀਕਵਲ 'ਚ ਹਰੀਸ਼ ਵਰਮਾ, ਪ੍ਰਭ ਗਿੱਲ, ਯੁਵਰਾਜ ਹੰਸ, ਨਵਪ੍ਰੀਤ ਬੰਗਾ, ਨਿਕੀਤ ਢਿੱਲੋਂ, ਜਸਲੀਨ ਸਲੈਚ, ਰਾਣਾ ਜੰਗਬਹਾਦੁਰ ਤੇ ਹੋਰਾਂ ਦੇ ਨਾਲ ਇਕ ਸ਼ਾਨਦਾਰ ਟੀਮ ਤਿਆਰ ਕੀਤੀ ਗਈ ਹੈ।

ਇਸ ਮੌਕੇ ਜ਼ੀਰਕਪੁਰ 'ਚ ਨਿਰਦੇਸ਼ਕ ਹੈਰੀ ਭੱਟੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ, 'ਯਾਰ ਅਣਮੁੱਲੇ ਨੇ ਉਦਯੋਗ ਤੇ ਜਨਤਾ ਨੂੰ ਬਿਲਕੁਲ ਵੱਖਰੇ ਪੱਧਰ ਤੇ ਪ੍ਰਭਾਵਤ ਕੀਤਾ ਹੈ। ਇਹ ਦੋਸਤਾਂ ਦੀ ਕਹਾਣੀ ਹੈ ਤੇ ਮੈਨੂੰ ਯਕੀਨ ਹੈ ਕਿ ਇਹ ਦਰਸ਼ਕਾਂ ਦੇ ਸੁਨਹਿਰੀ ਸਮਿਆਂ ਦੀ ਯਾਦਦਾਸ਼ਤ ਨੂੰ ਤਾਜ਼ਾ ਕਰੇਗੀ। ਮੈਂ ਲੋਕਾਂ ਲਈ ਇਸ ਦੋਸਤੀ ਦੀ ਗਾਥਾ ਦਾ ਅਨੁਭਵ ਕਰਨ ਲਈ ਸੱਚ-ਮੁੱਚ ਉਤਸੁਕ ਹਾਂ।​ ਨਵੇਂ ਚਿਹਰਿਆਂ ਤੇ ਊਰਜਾ ਦੇ ਨਾਲ ਇੰਨੀ ਵੱਡੀ ਫਿਲਮ ਦਾ ਸੀਕਵਲ ਬਣਾਉਣਾ ਇੱਕ ਵੱਡੀ ਚੁਣੌਤੀ ਸੀ ਤੇ ਪੂਰੀ ਟੀਮ ਨੇ ਆਪਣੀ ਅਹਿਮ ਭੂਮਿਕਾ ਨਿਭਾਈ ਹੈ।​ ਫਿਲਮ ਦੇ ਨਿਰਮਾਤਾਵਾਂ ਨੇ ਕਿਹਾ, 'ਯਾਰ ਅਣਮੁੱਲੇ ਰਿਟਰਨਜ਼' ਸਿਰਫ ਇੱਕ ਸੀਕਵਲ ਫਿਲਮ ਨਹੀਂ ਹੈ, ਇਹ ਰੋਮਾਂਸ, ਦੋਸਤੀ ਤੇ ਭਾਵਨਾਵਾਂ ਦਾ ਇੱਕ ਪੂਰਾ ਪੈਕੇਜ ਹੈ।​ ਸੀਕਵਲ ਨੂੰ ਵਧੇਰੇ ਆਕਰਸ਼ਕ ਬਣਾਉਣ ਅਤੇ ਇਸ ਫਿਲਮ ਦੀ ਪਹੁੰਚ ਦੇ ਦਾਇਰੇ ਨੂੰ ਵਿਸ਼ਾਲ ਕਰਨ ਲਈ, ਅਸੀਂ ਵੱਖੋ-ਵੱਖਰੇ ਸਭਿਆਚਾਰਕ ਪਿਛੋਕੜ ਜਿਵੇਂ ਹਿਮਾਚਲੀ, ਹਰਿਆਣਵੀ ਤੇ ਬੇਸ਼ੱਕ ਪੰਜਾਬੀ ਨੂੰ ਮਿਲਾਉਣ ਦੀ ਕੋਸ਼ਿਸ਼ ਕੀਤੀ ਹੈ। ਮੈਨੂੰ ਉਮੀਦ ਹੈ ਕਿ ਦਰਸ਼ਕ ਫਿਲਮ ਨੂੰ ਪਸੰਦ ਕਰਨਗੇ ਅਤੇ ਸਾਡੀ ਮਿਹਨਤ ਦੀ ਪ੍ਰਸੰਸਾ ਕਰਨਗੇ।​

ਅਲਤੂਰਾ ਅਪਾਰਟਮੈਂਟਸ ਜ਼ੀਰਕਪੁਰ ਦੇ ਮਾਲਕ ਤਾਰਿਲ ਸਿੰਗਲਾ ਨੇ ਯਾਰ ਅਣਮੁੱਲੇ ਰਿਟਰਨਜ਼ ਦੀ ਟੀਮ ਨੂੰ ਸੱਦਾ ਦਿੱਤਾ ਅਤੇ ਕਿਹਾ, 'ਮੈਂ ਫਿਲਮ ਦੀ ਰਿਲੀਜ਼ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ ਕਿਉਂਕਿ ਮੇਰੇ ਦੋਸਤਾਂ ਨਾਲ ਵੀ ਅਜਿਹੀਆਂ ਹੀ ਬਹੁਤ ਸਾਰੀਆਂ ਯਾਦਾਂ ਹਨ। ਮੈਂ ਉਨ੍ਹਾਂ ਨੂੰ ਫਿਲਮ ਦੀ ਰਿਲੀਜ਼ ਲਈ ਦਿਲੋਂ ਸ਼ੁਭਕਾਮਨਾਵਾਂ ਦਿੰਦਾ ਹਾਂ। ਫਿਲਮ ਦੀ ਵਿਸ਼ਵਵਿਆਪੀ ਵੰਡ ਮਨੀਸ਼ ਸਾਹਨੀ ਦੇ ਓਮਜੀ ਸਟਾਰ ਸਟੂਡੀਓ ਦੁਆਰਾ ਕੀਤੀ ਗਈ ਹੈ, ਫਿਲਮ ਦਾ ਸੁਰੀਲਾ ਸੰਗੀਤ ਮਿਊਜ਼ਿਕ ਲੇਬਲ ਸਪੀਡ ਰਿਕਾਰਡਸ ਦੇ ਅਧੀਨ ਜਾਰੀ ਕੀਤਾ ਜਾਵੇਗਾ। 'ਯਾਰ ਅਣਮੁੱਲੇ ਰਿਟਰਨਜ਼’ 10 ਸਤੰਬਰ 2021 ਨੂੰ ਭਾਵ ਅੱਜ ਸਿਨੇਮਾਘਰਾਂ 'ਚ ਦੋਸਤੀ ਦਾ ਜਸ਼ਨ ਮਨਾਏਗੀ।

Posted By: Rajnish Kaur