ਜੇਐੱਨਐੱਨ, ਨਵੀਂ ਦਿੱਲ਼ੀ : ਪੰਜਾਬੀ ਗਾਣੇ ਕਾਫ਼ੀ ਪਾਪਲੁਰ ਹੋ ਰਹੇ ਹਨ ਤੇ ਇਸ ਕਾਰਨ ਇਕ ਪੰਜਾਬੀ ਗਾਣੇ ਨੇ ਇਕ ਅਜਿਹਾ ਕਮਾਲ ਕੀਤਾ ਹੈ, ਜੋ ਅੱਜ ਤਕ ਕਿਸੇ ਵੀ ਗਾਣੇ ਨੇ ਨਹੀਂ ਕੀਤਾ ਹੈ। ਉਹ ਗਾਣਾ ਹੈ... 'ਲੌਂਗ ਲਾਚੀ'। ਦਰਅਸਲ, ਯੂ-ਟਿਊੂਬ 'ਤੇ 'ਲੌਗ ਲਾਚੀ' ਨੇ ਧੂਮ ਮਚਾ ਰੱਖੀ ਹੈ ਤੇ ਕਰੀਬ 21 ਮਹੀਨਿਆਂ 'ਚ ਸਭ ਤੋਂ ਜ਼ਿਆਦਾ ਵਿਊਜ਼ ਵਾਲਾ ਗਾਣਾ ਬਣ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਗਾਣੇ ਨੂੰ ਅਜੇ ਤਕ 100 ਕਰੋੜ ਤੋਂ ਜ਼ਿਆਦਾ ਵਾਰ ਦੇਖਿਆ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਭਾਰਤ ਦਾ ਪਹਿਲਾਂ ਗਾਣਾ ਹੈ, ਜਿਸ ਨੂੰ ਯੂ-ਟਿਊਬ 'ਤੇ 100 ਕਰੋੜ ਵਿਊਜ਼ ਮਿਲੇ ਹਨ। ਭਾਰਤ ਦੇ ਕਈ ਅਜਿਹੇ ਗਾਣੇ ਹਨ, ਜਿਨ੍ਹਾਂ ਨੂੰ ਕਰੋੜਾਂ ਵਿਊਜ਼ ਮਿਲੇ ਹਨ ਪਰ ਇਸ ਮੁਕਾਮ ਤਕ ਕੋਈ ਵੀ ਗਾਣਾ ਨਹੀਂ ਪਹੁੰਚਿਆ ਹੈ। ਇਹ ਫਿਲਮ 'ਲੌਂਗ ਲਾਚੀ' ਦਾ ਗਾਣਾ ਹੈ, ਜਿਸ 'ਚ ਐਮੀ ਵਿਰਕ, ਨੀਰੂ ਬਾਜਵਾ ਤੇ ਅਮਰਦੀਪ ਸਿੰਘ ਅਹਿਮ ਭੂਮਿਕਾ ਚ ਹਨ। ਗਾਣੇ ਨੂੰ ਅਮਨ ਜੈਅ ਨੇ ਕੰਪੋਜ਼ ਕੀਤਾ ਹੈ ਤੇ ਹਰਮਨਜੀਤ ਨੇ ਲਿਖਿਆ ਹੈ ਤੇ ਗੁਰਮੀਤ ਸਿੰਘ ਨੇ ਮਿਊਜ਼ਿਕ ਦਿੱਤਾ ਹੈ।

Posted By: Amita Verma