ਜੇਐੱਨਐੱਨ, ਨਵੀਂ ਦਿੱਲੀ : ਫਿਲਮ ਅਦਾਕਾਰ ਕਾਰਤਿਕ ਆਰੀਅਨ ਦਾ ਕੋਰੋਨਾ ਵਾਇਰਸ ਦਾ ਟੈਸਟ ਪਾਜ਼ੇਟਿਵ ਆਇਆ ਹੈ ਤੇ ਉਹ ਘਰ ’ਚ ਕੁਆਰੰਟਾਈਨ ਹੈ। ਹਾਲਾਂਕਿ ਕਾਰਤਿਕ ਆਰੀਅਨ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਹੈ ਤੇ ਆਪਣੇ ਪ੍ਰਸ਼ੰਸਕਾਂ ਨੂੰ ਲਗਾਤਾਰ ਆਪਣੀ ਪੋਸਟ ਜਰੀਏ ਐਂਟਰਟੇਨ ਕਰਦੇ ਰਹਿੰਦੇ ਹਨ। ਹੁਣ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਇਕ ਫੋਟੋ ਸ਼ੇੇਅਰ ਕੀਤੀ ਹੈ। ਇਸ ’ਚ ਉਨ੍ਹਾਂ ਨੂੰ ਆਪਣੇ ਦੋਵੇਂ ਹੱਥਾਂ ’ਤੇ ਖੜ੍ਹੇ ਹੁੰਦੇ ਹੋਏ ਦੇਖਿਆ ਜਾ ਸਕਦਾ ਹੈ।

ਫੋਟੋ ਸ਼ੇਅਰ ਕਰਕੇ ਕਾਰਤਿਕ ਆਰੀਅਨ ਨੇ ਲਿਖਿਆ ਹੈ, ਕੋਰੋਨਾ ਤੋਂ ਬਾਅਦ ਸਭ ਕੁਝ ਉਲਟਾ ਦਿਖ ਰਿਹਾ ਹੈ, ਗੁੱਡ ਮਾਰਨਿੰਗ, ਕਾਰਤਿਕ ਆਰੀਅਨ ਬਾਲੀਵੁੱਡ ਦੇ ਉਨ੍ਹਾਂ ਕਲਾਕਾਰਾਂ ’ਚੋ ਹੈ ਜਿਨ੍ਹਾਂ ਦਾ ਕੋਰੋਨਾ ਵਾਇਰਸ ਦਾ ਟੈਸਟ ਪਾਜ਼ੇਟਿਵ ਆਇਆ ਹੈ। ਦਰਅਸਲ ਬਾਲੀਵੁੱਡ ਦੇ ਕਈ ਕਲਾਕਾਰ ਹਨ, ਜਿਨ੍ਹਾਂ ਦਾ ਟੈਸਟ ਪਾਜ਼ੇਟਿਵ ਆਇਆ ਹੈ। ਜਿਵੇਂ ਕਿ ਆਮਿਰ ਖ਼ਾਨ, ਪਰੇਸ਼ ਰਾਵਲ, ਮਿਲਿੰਦ ਸੋਮਨ ਆਰ, ਮਾਧਵਨ ਤੇ ਫਾਤਿਮਾ ਸਨਾ ਸ਼ੇਖ ਵਰਗੇ ਕਲਾਕਾਰ ਸ਼ਾਮਲ ਹਨ।

Posted By: Sarabjeet Kaur