ਜੇਐੱਨਐੱਨ, ਨਵੀਂ ਦਿੱਲੀ : ਆਪਣੀ ਐਕਟਿੰਗ ਦੇ ਦਮ 'ਤੇ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਅਦਾਕਾਰਾ ਜੈਕਲੀਨ ਫਰਨਾਡਿਜ਼ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ 'ਚ ਰਹਿੰਦੀ ਹੈ। ਇਸ ਵਿਚਕਾਰ ਖ਼ਬਰਾਂ ਆ ਰਹੀਆਂ ਹਨ ਕਿ ਉਹ ਇਕ ਵਾਰ ਮਸ਼ਹੂਰ ਸਿੰਗਰ ਬਾਦਸ਼ਾਹ ਦੇ ਨਾਲ ਗਾਣਾ 'ਪਾਣੀ ਪਾਣੀ' ਨਾਲ ਇਕ ਵਾਰ ਫਿਰ ਧਮਾਲ ਮਚਾਉਣ ਆ ਰਹੀ ਹੈ, ਜਿਸ ਨੂੰ ਲੈ ਕੇ ਉਨ੍ਹਾਂ ਦੇ ਫੈਨਜ਼ ਕਾਫੀ ਉਤਸ਼ਾਹਿਤ ਦਿਖਾਈ ਦੇ ਰਹੇ ਹਨ।

ਇਸ ਦੀ ਜਾਣਕਾਰੀ ਉਨ੍ਹਾਂ ਨੇ 30 ਮਈ ਨੂੰ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਗਾਣੇ ਦਾ ਇਕ ਪੋਸਟ ਸ਼ੇਅਰ ਕਰ ਕੇ ਦਿੱਤੀ ਸੀ। ਇਸ ਪੋਸਟਰ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਉਨ੍ਹਾਂ ਨੇ ਕੈਪਸ਼ਨ ਲਿਖ ਕੇ ਦੱਸਿਆ ਕਿ, 'ਅਸੀਂ ਇਕ ਵਾਰ ਇਕੱਠਿਆਂ ਆ ਰਹੇ ਹਾਂ। ਨਾਲ ਹੀ ਉਨ੍ਹਾਂ ਨੇ 31 ਮਈ ਨੂੰ ਗਾਣੇ ਦੇ ਫਰਸਟ ਲੁੱਕ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ, ਜਿਸ 'ਚ ਉਹ ਸਿੰਗਰ ਬਾਦਸ਼ਾਹ ਨਾਲ ਨਜ਼ਰ ਆ ਰਹੀ ਹੈ।'

ਅਦਕਾਰਾ ਦੇ ਨਵੇਂ ਗਾਣੇ ਨੂੰ ਫਰਸਟ ਲੁੱਕ ਨੂੰ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਫੈਨਜ਼ ਦਿਲ ਖੋਲ੍ਹ ਕੇ ਪਿਆਰ ਲੁਟਾ ਰਹੇ ਹਨ। ਇਸ ਪੋਸਟ ਨੂੰ ਇੰਸਟਾਗ੍ਰਾਮ 'ਤੇ ਹੁਣ ਤਕ ਸਾਢੇ 5 ਲੱਖ ਤੋਂ ਜ਼ਿਆਦਾ ਲੋਕ ਲਾਈਕ ਕਰ ਚੁੱਕੇ ਹਨ। ਨਾਲ ਹੀ ਪੋਸਟਰ 'ਤੇ ਕੁਮੈਂਟ ਕਰ ਆਪਣੀ ਪ੍ਰਤਿਕਿਰਿਆ ਦੇ ਰਹੇ ਹਨ।

Posted By: Amita Verma