ਆਨਲਾਈਨ ਡੈਸਕ, ਚੰਡੀਗੜ੍ਹ : ਫਿਲਮਾਂ ਦੇ ਸ਼ੌਕੀਨਾਂ ਲਈ ਇਹ ਚੰਗੀ ਖ਼ਬਰ ਹੈ। ਚੰਡੀਗੜ੍ਹ ਦੇ ਕਿਸੇ ਵੀ ਸਿਨੇਮਾਘਰ ’ਚ ਫਿਲਮ ਦੀ ਟਿਕਟਾਂ 200 ਜਾਂ 300 ਰੁਪਏ ’ਚ ਨਹੀਂ ਸਗੋਂ ਸਿਰਫ਼ 75 ਰੁਪਏ ’ਚ ਮਿਲੇਗੀ। ਜੀ ਹਾਂ, ਤੁਸੀਂ 75 ਰੁਪਏ ਵਿਚ ਕੋਈ ਵੀ ਫਿਲਮ ਦੇਖ ਸਕਦੇ ਹੋ। ਹਾਲਾਂਕਿ ਇਹ ਸਹੂਲਤ ਸਿਰਫ਼ ਇਕ ਦਿਨ ਲਈ ਹੋਵੇਗੀ। ਲੋਕਾਂ ਨੂੰ 16 ਸਤੰਬਰ ਨੂੰ ਸਿਰਫ਼ 75 ਰੁਪਏ ਵਿਚ ਫਿਲਮ ਦੀਆਂ ਟਿਕਟਾਂ ਮਿਲਣਗੀਆਂ। ਇਹ ਸਹੂਲਤ ਪੂਰੇ 24 ਘੰਟੇ ਲਈ ਹੋਵੇਗੀ।

ਜ਼ਿਕਰਯੋਗ ਹੈ ਕਿ ਰਾਸ਼ਟਰੀ ਸਿਨੇਮਾ ਦਿਵਸ 16 ਸਤੰਬਰ ਨੂੰ ਹੈ। ਅਜਿਹੇ ’ਚ ਚੰਡੀਗੜ੍ਹ ਹੀ ਨਹੀਂ, ਦੇਸ਼ ਭਰ ਦੇ ਸਿਨੇਮਾਘਰਾਂ ’ਚ ਫਿਲਮ ਦੇਖਣ ਵਾਲਿਆਂ ਨੂੰ ਟਿਕਟ 75 ਰੁਪਏ ’ਚ ਦਿੱਤੀ ਜਾਵੇਗੀ। ਅਜਿਹੇ ’ਚ ਟ੍ਰਾਈਸਿਟੀ ਦੇ ਲੋਕਾਂ ਦਾ ਵੀਕੈਂਡ ਇਸ ਵਾਰ ਕਾਫੀ ਖ਼ਾਸ ਹੋਣ ਵਾਲਾ ਹੈ ਕਿਉਂਕਿ ਸ਼ੁੱਕਰਵਾਰ ਨੂੰ ਲੋਕ 75 ਰੁਪਏ ਵਿਚ ਸ਼ਹਿਰ ਦੇ ਕਿਸੇ ਵੀ ਥੀਏਟਰ ਵਿਚ ਪਰਿਵਾਰ ਅਤੇ ਦੋਸਤਾਂ ਨਾਲ ਫਿਲਮ ਦੇਖ ਸਕਦੇ ਹਨ। ਅਜਿਹੇ ’ਚ ਜ਼ਿਆਦਾਤਰ ਲੋਕਾਂ ਨੇ ਸ਼ੁੱਕਰਵਾਰ ਨੂੰ ਨਾਈਟ ਸ਼ੋਅ ਦੀ ਯੋਜਨਾ ਬਣਾਈ ਹੈ ਕਿਉਂਕਿ ਅਗਲੇ ਦਿਨ ਸ਼ਨਿਚਰਵਾਰ ਅਤੇ ਐਤਵਾਰ ਛੁੱਟੀ ਹੋਵੇਗੀ।

ਸਿਨੇਮਾ ਘਰਾਂ ਦੀ ਟਿਕਟ ਖਿੜਕੀ ਤੋਂ ਹੀ ਲੈਣੀਆਂ ਪੈਣਗੀਆਂ ਟਿਕਟਾਂ

75 ਰੁਪਏ ਵਿਚ ਫਿਲਮ ਦੀ ਟਿਕਟ ਤੁਹਾਨੂੰ ਸਿਨੇਮਾ ਹਾਲ ਦੇ ਬਾਹਰ ਟਿਕਟ ਖਿੜਕੀ ਤੋਂ ਹੀ ਮਿਲੇਗੀ। ਜੇ ਤੁਸੀਂ ਆਨਲਾਈਨ ਟਿਕਟ ਬੁੱਕ ਕਰਦੇ ਹੋ ਤਾਂ ਤੁਹਾਨੂੰ ਇਹ ਸਹੂਲਤ ਨਹੀਂ ਮਿਲੇਗੀ। ਅਜਿਹੇ ’ਚ ਜੇ ਤੁਸੀਂ ਕਿਸੇ ਫਿਲਮ ਨੂੰ ਸਸਤੇ ’ਚ ਦੇਖਣਾ ਚਾਹੁੰਦੇ ਹੋ ਤਾਂ ਥੀਏਟਰ ਦੀ ਟਿਕਟ ਖਿੜਕੀ ਤੋਂ ਤੁਹਾਨੂੰ ਫਿਲਮ ਦੀ ਟਿਕਟ ਮਿਲ ਜਾਵੇਗੀ।

ਦੇਖ ਸਕਦੇ ਹੋ ਇਹ ਫਿਲਮਾਂ?

ਇਨ੍ਹੀਂ ਦਿਨੀਂ ਸਿਨੇਮਾਘਰਾਂ ’ਚ ਕਈ ਫਿਲਮਾਂ ਦੇ ਸ਼ੋਅ ਚੱਲ ਰਹੇ ਹਨ। ਜ਼ਿਆਦਾਤਰ ਸ਼ੋਅ ਪਿਛਲੇ ਹਫਤੇ ਰਿਲੀਜ਼ ਹੋਈ ਬਾਲੀਵੁੱਡ ਫਿਲਮ ਬ੍ਰਹਮਾਸਤਰ ਦੇ ਹਨ। ਤੁਸੀਂ 75 ਰੁਪਏ ਵਿਚ ਸਹਿਰ ਦੇ ਹਰ ਮਲਟੀਪਲੈਕਸ ਵਿਚ ਹਿੰਦੀ, ਪੰਜਾਬੀ, ਅੰਗਰੇਜ਼ੀ ਫਿਲਮਾਂ ਦੇ ਸ਼ੋਅ ਦੇਖ ਸਕਦੇ ਹੋ। ਟ੍ਰਾਈਸਿਟੀ ਦੇ ਸਿਨੇਮਾਘਰਾਂ ਵਿਚ ਹਿੰਦੀ ਫਿਲਮ ਬ੍ਰਹਮਾਸਤਰ ਤੋਂ ਇਲਾਵਾ ਪੰਜਾਬੀ ਫਿਲਮ ਯਾਰ ਮੇਰਾ ਤਿਤਲੀਆਂ ਵਰਗਾ, ਬੈਚ 2013, ਤੇਰੀ ਮੇਰੀ ਗੱਲ ਬਣ ਗਈ ਸਮੇਤ ਕਈ ਫਿਲਮਾਂ ਲੱਗੀਆਂ ਹੋਈਆਂ ਹਨ। ਇਸ ਤੋਂ ਇਲਾਵਾ ਲਾਲ ਸਿੰਘ ਚੱਢਾ, ਹਾਲੀਵੁੱਡ ਫਿਲਮ ਟਾਪ ਗਨ - ਮਾਵਰਿਕ ਵੀ ਸਿਨੇਮਾ ਘਰਾਂ ’ਚ ਲੱਗੀ ਹੋਈ ਹੈ।

ਕਿਉਂ ਹੈ ਸਸਤੀ ਇੰਨੀ ਟਿਕਟ?

ਫਿਲਮ ਦੇਖਣ ਲਈ ਇਕ ਦਿਨ ਹਰ ਉਮਰ ਦੇ ਲੋਕਾਂ ਨੂੰ ਇਕੱਠੇ ਕਰਨਾ। ਰਾਸ਼ਟਰੀ ਸਿਨੇਮਾ ਦਿਵਸ ਉਨ੍ਹਾਂ ਫਿਲਮ ਨਿਰਮਾਤਾਵਾਂ ਦਾ ਧੰਨਵਾਦੀ ਹੈ, ਜਿਨ੍ਹਾਂ ਨੇ ਸਿਨੇਮਾਘਰਾਂ ਨੂੰ ਸਫਲਤਾਪੂਰਵਕ ਮੁੜ ਖੋਲ੍ਹਣ ’ਚ ਮਦਦ ਕੀਤੀ।

Posted By: Harjinder Sodhi