ਜੇਐੱਨਐੱਨ, ਨਵੀਂ ਦਿੱਲੀ : ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਅਸਲ ਜ਼ਿੰਦਗੀ ਨੂੰ ਲੈ ਕੇ ਪਰਦੇ ਦੇ ਕਿਰਦਾਰਾਂ 'ਚ ਕਾਫ਼ੀ ਮਸਤਮੌਲਾ ਰਹਿੰਦੇ ਹਨ। ਉਸ ਦੀ ਖ਼ਾਸ ਗੱਲ ਇਹ ਹੈ ਕਿ ਉਹ ਕਿਸੇ ਨੀ ਨਵੇਂ ਚੈਲਿੰਜ ਤੋਂ ਦੂਰ ਨਹੀਂ ਭੱਜਦੇ ਤੇ ਉਸ ਨੂੰ ਪੂਰਾ ਕਰ ਕੇ ਦਿਖਾਉਂਦੇ ਹਨ। ਹੁਣ ਇਹ ਅਦਾਕਾਰ ਆਪਣੀ ਆਉਣ ਵਾਲੀਆਂ ਫਿਲਮਾਂ 'ਚ ਅਜਿਹਾ ਕਿਰਦਾਰ ਨਿਭਾਉਣ ਵਾਲਾ ਹੈ, ਜੋ ਵਾਕਿਆ ਹੀ ਲੋਕਾਂ ਨੂੰ ਪਸੰਦ ਆਉਣ ਵਾਲਾ ਹੈ, ਨਾਲ ਹੀ ਖ਼ਾਸ ਗੱਲ ਇਹ ਹੈ ਕਿ ਅਜਿਹਾ ਕਿਰਦਾਰ ਇੰਡਸਟਰੀ 'ਚ ਤੁਸੀਂ ਸ਼ਾਇਦ ਹੀ ਦੇਖਿਆ ਹੋਵੇਗਾ।

ਦਰਅਸਲ ਦਿਲਜੀਤ ਦੋਸਾਂਝ ਜਲਦ ਹੀ ਫਿਲਮ ਸੂਰਮਾ ਦੇ ਨਿਰਦੇਸ਼ਕ ਸ਼ਾਦ ਅਲੀ ਨਾਲ ਇਕ ਵਾਰ ਫਿਰ ਕੰਮ ਕਰਨ ਵਾਲੇ ਹਨ। ਹੁਣ ਫਿਲਮ ਦੇ ਕਿਰਦਾਰ ਤੇ ਫਿਲਮ ਦੀ ਕਹਾਣੀ ਨੂੰ ਲੈ ਕੇ ਜਾਣਕਾਰੀ ਸਾਹਮਣੇ ਆ ਰਹੀ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਸ ਫਿਲਮ 'ਚ ਅਦਾਕਾਰ ਇਕ ਅਜਿਹੇ ਆਦਮੀ ਦਾ ਕਿਰਦਾਰ ਨਿਭਾਉਣ ਵਾਲਾ ਹੈ, ਜੋ ਖ਼ੁਦ ਹੀ ਪ੍ਰੈਗਨੈਂਟ ਹੋ ਜਾਂਦਾ ਹੈ। ਅਦਾਕਾਰ ਫਿਲਮ 'ਚ ਯਾਮੀ ਗੌਤਮ ਨਾਲ ਰੋਮਾਂਸ ਕਰਦਾ ਨਜ਼ਰ ਆਵੇਗਾ। ਇਹ ਪਹਿਲੀ ਵਾਰ ਹੈ ਜਦੋਂ ਦਿਲਜੀਤ ਤੇ ਯਾਮੀ ਇਕੱਠੇ ਇਕ ਫਿਲਮ 'ਚ ਨਜ਼ਰ ਆਉਣਗੇ। ਮੰਨਿਆ ਜਾ ਰਿਹਾ ਹੈ ਕਿ ਫਿਲਮ ਅਕਤੂਬਰ ਤਕ ਫਲੌਰ ਤਕ ਆ ਸਕਦੀ ਹੈ ਤੇ ਫਿਲਮ ਪੰਜਾਬੀ ਜੋੜੇ ਦੀ ਰਿਲੇਸ਼ਨਸ਼ਿਪ ਦੇ ਇਰਧ-ਗਿਰਧ ਘੁੰਮਦੀ ਹੈ।

ਜ਼ਿਕਰਯੋਗ ਹੈ ਕਿ ਹਾਲ ਹੀ 'ਚ ਦਿਲਜੀਤ ਦੋਸਾਂਝ ਪ੍ਰੈਗਨੈਂਸੀ 'ਤੇ ਆਧਾਰਤ ਫਿਲਮ ਗੁੱਡ ਨਿਊਜ਼ 'ਚ ਨਜ਼ਰ ਆਏ ਸਨ। ਫਿਲਮ ਵੀ ਆਈਵੀਐੱਫ ਪ੍ਰੈਗਨੈਂਸੀ 'ਤੇ ਆਧਾਰਤ ਸੀ, ਜਿਸ 'ਚ ਦੋ ਜੋੜੀਆਂ ਦੀ ਕਹਾਣੀ ਸੀ। ਫਿਲਮ 'ਚ ਦਿਲਜੀਤ ਦੋਸਾਂਝ ਨਾਲ ਅਕਸ਼ੈ ਕੁਮਾਰ, ਕਰੀਨਾ ਕਪੂਰ ਵੀ ਨਜ਼ਰ ਆਈ ਸੀ। ਫਿਲਮ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ ਤੇ ਫਿਲਮ ਨੇ ਬਾਕਸ ਆਫਿਸ 'ਤੇ ਵੀ ਚੰਗਾ ਪ੍ਰਦਰਸ਼ਨ ਕੀਤਾ ਸੀ।

Posted By: Harjinder Sodhi