ਆਨਲਾਈਨ ਡੈਸਕ : ਪੰਜਾਬੀ ਇੰਡਸਟਰੀ ਦੇ 'ਚੈਂਪੀਅਨ', ਪਰਮੀਸ਼ ਵਰਮਾ ਦੇ ਕੋਲ ਖ਼ਾਸ ਤੌਰ 'ਤੇ ਉਨ੍ਹਾਂ ਦੇ ਮਹਿਲਾ ਪ੍ਰਸ਼ੰਸਕਾਂ ਲਈ ਖ਼ਬਰ ਹੈ। ਪਰਮੀਸ਼ ਵਰਮਾ ਨੇ ਆਖ਼ਰਕਾਰ ਆਪਣੀ ਪ੍ਰੇਮਿਕਾ ਗੁਨੀਤ ਗਰੇਵਾਲ ਉਰਫ ਗੀਤ ਗਰੇਵਾਲ ਨਾਲ ਮੰਗਣੀ ਕਰ ਲਈ ਹੈ।

ਉਹੀ ਮੁੰਡਾ ਜੋ ਲਗਪਗ 3 ਸਾਲ ਪਹਿਲਾਂ 'ਸ਼ੜਾ' ਗੀਤ ਲੈ ਕੇ ਆਇਆ ਸੀ ਅਤੇ ਹਰ 'ਸ਼ੜਾ' ਮੁੰਡੇ ਦੀਆਂ ਉਮੀਦਾਂ ਨੂੰ ਵਧਾਉਂਦਾ ਸੀ, ਨੇ ਆਖ਼ਰਕਾਰ ਸ਼ੜਾ ਟੈਗ ਨੂੰ ਹਟਾ ਦਿੱਤਾ ਹੈ। ਪਰਮੀਸ਼ ਵਰਮਾ ਅਤੇ ਗੀਤ ਗਰੇਵਾਲ ਨੇ ਆਪਣੀ ਕੁੜਮਾਈ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਅਤੇ ਅਧਿਕਾਰਤ ਘੋਸ਼ਣਾ ਕਰਨ ਲਈ 'ਦਿ ਬਿਗਿਨਿੰਗ ਆਫ ਫਾਰਏਵਰ' ਦਾ ਕੈਪਸ਼ਨ ਦਿੱਤਾ ਹੈ।

Posted By: Ramandeep Kaur