ਜੇਐੱਨਐੱਨ, ਨਵੀਂ ਦਿੱਲੀ : ਛੋਟੇ ਸ਼ਹਿਰ ਤੋਂ ਨਿਕਲ ਕੇ ਆਪਣੀ ਇਕ ਪਛਾਣ ਬਣਾਉਣਾ ਕਿਸੇ ਵੀ ਕੁੜੀ ਲਈ ਇਕ ਚੁਣੌਤੀਪੂਰਨ ਕੰਮ ਹੈ। ਜੇ ਕੋਈ ਕੁੜੀ ਇਸ 'ਚ ਸਫ਼ਲ ਹੋ ਜਾਂਦੀ ਹੈ ਤਾਂ ਉਹ ਲੱਖਾਂ ਕੁੜੀਆਂ ਲਈ ਪ੍ਰਰੇਣਾ ਦਾ ਸਰੋਤ ਬਣ ਜਾਂਦੀ ਹੈ। ਪੰਜਾਬ ਅਦਾਕਾਰਾ ਤੇ ਮਾਡਲ ਈਸ਼ਾ ਗੁਪਤਾ ਨੂੰ 2017 ਤੋਂ ਪਹਿਲਾਂ ਬਹੁਤ ਘੱਟ ਲੋਕ ਜਾਣਦੇ ਸਨ ਪਰ ਜਿਸ ਤਰ੍ਹਾਂ ਨਾਲ ਉਨ੍ਹਾਂ ਨੇ ਪਹਿਲਾਂ ਮਾਡਲਿੰਗ ਉਸ ਤੋਂ ਬਾਅਦ ਐਕਟਿੰਗ 'ਚ ਆਪਣੀ ਪਛਾਣ ਬਣਾਈ, ਅੱਜ ਲੱਖਾਂ ਲੋਕ ਉਨ੍ਹਾਂ ਦੇ ਕੰਮ ਤੋਂ ਵਾਕਿਫ਼ ਹੁੰਦੇ ਹਨ।

ਮਾਂ ਤੋਂ ਮਿਲੀ ਐਕਟਿੰਗ ਕਰਨ ਦੀ ਪ੍ਰਰੇਣਾ

ਈਸ਼ਾ ਇਕ ਖ਼ੂਬਸੁਰਤ ਅਦਾਕਾਰਾ ਹੈ ਤੇ ਉਨ੍ਹਾਂ ਦਾ ਨਾਅਤਾ ਵੀ ਹਿਮਾਚਲ ਦੀ ਇਕ ਖ਼ੂਬਸੁਰਤ ਥਾਂ ਤੋਂ ਹੈ। ਦਰਅਸਲ, ਈਸ਼ਾ ਦਾ ਜਨਮ 9 ਦਸੰਬਰ 1996 ਨੂੰ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ 'ਚ ਹੋਇਆ। ਉਨ੍ਹਾਂ ਦੇ ਪਿਤਾ ਇਕ ਕਾਲਜ ਪ੍ਰੋਫੈਸਰ ਹਨ, ਜਦਕਿ ਮਾਂ ਹਾਊਸ ਵਾਈਫ ਹੈ। ਉਨ੍ਹਾਂ ਨੇ ਮਾਡਲ ਤੇ ਅਦਾਕਾਰਾ ਬਣਨ ਦੀ ਪ੍ਰਰੇਣਾ ਆਪਣੀ ਮਾਂ ਤੋਂ ਮਿਲੀ। ਉਨ੍ਹਾਂ ਦੀ ਮਾਂ ਖ਼ੁਦ ਅਦਾਕਾਰਾ ਬਣਨਾ ਚਾਹੁੰਦੀ ਸੀ ਪਰ ਉਨ੍ਹਾਂ ਨੂੰ ਮੌਕਾ ਨਹੀਂ ਮਿਲਿਆ। ਹੁਣ ਮਾਂ ਆਪਣੀ ਕੁੜੀ ਰਾਹੀਂ ਆਪਣੇ ਸਪਨਾ ਨੂੰ ਪੂਰਾ ਕਰਨਾ ਚਾਹੁੰਦੀ ਹੈ। ਸ਼ੁਰੂਆਤੀ ਦਿਨਾਂ 'ਚ ਈਸ਼ਾ ਦੇ ਪਿਤਾ ਈਸ਼ਾ ਦੇ ਅਦਾਕਾਰਾ ਬਣਨ ਦੇ ਫ਼ੈਸਲੇ ਤੋਂ ਨਾਖ਼ੁਸ਼ ਸਨ। ਉਹ ਚਾਹੁੰਦੇ ਸਨ ਕਿ ਉਨ੍ਹਾਂ ਦੀ ਕੁੜੀ CA ਬਣੇ, ਕਿਉਂਕਿ ਉਹ ਖ਼ੁਦ ਅਕਾਊਂਟ ਦੇ ਪ੍ਰੋਫੈਸਰ ਹਨ ਪਰ ਈਸ਼ਾ ਐਕਟਿੰਗ 'ਚ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਸੀ। ਜਿਵੇਂ-ਜਿਵੇਂ ਈਸ਼ਾ ਨੂੰ ਪੰਜਾਬੀ ਟੀਵੀ ਸ਼ੋਅ ਤੇ ਗਾਣਿਆਂ 'ਚ ਕੰਮ ਮਿਲਣਾ ਸ਼ੁਰੂ ਹੋਇਆ ਤੇ ਉਨ੍ਹਾਂ ਦੀ ਇਕ ਪਛਾਣ ਬਣੀ, ਤਾਂ ਪਿਤਾ ਨੂੰ ਵੀ ਆਪਣੀ ਬੇਟੀ 'ਤੇ ਗਰਵ ਮਹਿਸੂਸ ਹੋਇਆ।

ਮਿਸ ਹਿਮਾਚਲ 2017 ਦਾ ਖਿਤਾਬ

ਆਪਣੀ ਖੂਬਸੁਰਤ ਸਮਾਈਲ ਨਾਲ ਸਾਰਿਆਂ ਦਾ ਦਿਲ ਜਿੱਤਣ ਵਾਲੀ ਈਸ਼ਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਤੋਂ ਕੀਤਾ। ਉਨ੍ਹਾਂ ਨੇ 2017 'ਚ ਮਿਸ ਫੇਅਰਨੈਸ ਕਵੀਨ ਮਿਸ ਹਿਮਾਚਲ 2017 ਦਾ ਖਿਤਾਬ ਜਿੱਤਿਆ ਹੈ। ਮਾਡਲਿੰਗ 'ਚ ਪਛਾਣ ਮਿਲਣ ਤੋਂ ਬਾਅਦ ਈਸ਼ਾ ਐਕਟਿੰਗ 'ਚ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਸੀ। ਹਾਲਾਂਕਿ, ਈਸ਼ਾ ਨੂੰ ਪਤਾ ਸੀ ਕਿ ਇਸ ਖੇਤਰ 'ਚ ਉਨ੍ਹਾਂ ਨੇ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਪਰ ਉਹ ਪਿੱਛੇ ਨਹੀਂ ਹਟੀ। ਉਨ੍ਹਾਂ ਦਾ ਮੰਨਣਾ ਹੈ ਕਿ ਜੇ ਤੁਸੀਂ ਇਮਾਨਦਾਰੀ ਨਾਲ ਕੰਮ ਕਰੋਗੇ ਤੇ ਰੱਬ 'ਤੇ ਭਰੋਸਾ ਕਰੋਗੇ ਤਾਂ ਆਪਣੇ ਜ਼ਿੰਦਗੀ 'ਚ ਜ਼ਰੂਰ ਸਫਲ ਹੋਵੋਗੇ।

ਪੰਜਾਬੀ ਮਿਊਜ਼ਿਕ ਵੀਡੀਓ 'ਚ ਕੀਤਾ ਕੰਮ

ਮਾਡਲਿੰਗ ਨਾਲ-ਨਾਲ ਈਸ਼ਾ ਨੂੰ ਪੰਜਾਬੀ ਮਿਊਜ਼ਿਕ ਵੀਡੀਓ 'ਚ ਕੰਮ ਮਿਲ਼ਣਾ ਸ਼ੁਰੂ ਹੋ ਗਿਆ। ਉਨ੍ਹਾਂ ਦਾ ਪਹਿਲਾ ਮਿਊਜ਼ਿਕ ਵੀਡੀਓ ਜਿੰਮ ਸਾਂਗ (Gym Songs) ਸੀ, ਜਿਸ ਨੂੰ 2018 ਦੇ ਜਨਵਰੀ ਮਹੀਨੇ 'ਚ ਰਿਲੀਜ਼ ਕੀਤਾ ਗਿਆ ਸੀ। ਇਸ ਤੋਂ ਬਾਅਦ ਉਹ ਮਿਸ ਯੂ ਇਨਾ ਸਾਰਾ (Miss You Ina Sara) ਗਾਣੇ 'ਚ ਐਕਟਿੰਗ ਕਰਦੀ ਦਿਖਾਈ ਦਿੱਤੀ। ਇਸ 'ਚ ਉਨ੍ਹਾਂ ਨੇ ਗਾਇਕ ਨਵਨੀਤ ਨਾਲ ਕੰਮ ਕੀਤਾ ਹੈ। ਇਹ ਪੰਜਾਬੀ ਗਾਣਾ ਲੋਕਾਂ ਨੂੰ ਕਾਫੀ ਪਸੰਦ ਆਇਆ। ਇਸ ਤੋਂ ਬਾਅਦ ਉਨ੍ਹਾਂ ਨੇ 'ਤੇਰੇ ਸ਼ਹਿਰ ਜੱਟੀ ਹੋਜੂ ਬੈਨ ਵੇ ਜੱਟਾ' (Tere Shehar Jatti Hoju Ban Ve Jatta) 'ਚ ਕੰਮ ਕੀਤਾ। ਇਨ੍ਹਾਂ ਸਾਰੇ ਮਿਊਜ਼ਿਕ ਵੀਡੀਓ 'ਚ ਈਸ਼ਾ ਦਾ ਕੰਮ ਤੇ ਆਤਮਵਿਸ਼ਵਾਸ ਸਾਫ਼ ਦਿਖਾਈ ਦਿੰਦਾ ਹੈ।

ਵਿਲਾਇਤੀ ਭਾਬੀ- ਇਮਲੀ ਤੋਂ ਮਿਲੀ ਪਛਾਣ

ਈਸ਼ਾ ਗੁਪਤਾ ਨੂੰ ਅਸਲੀ ਪਛਾਣ ਜੀ ਪੰਜਾਬੀ ਤੇ ਆਉਣ ਵਾਲਾ ਟੀਵੀ ਸੀਰੀਅਲ 'ਵਿਲਾਇਤੀ ਭਾਬੀ-ਇਮਲੀ' (Vilayti Bhabhi-Emily) ਤੋਂ ਮਿਲੀ। ਖ਼ੁਦ ਈਸ਼ਾ ਗੁਪਤਾ ਇਮਲੀ ਦਾ ਰੋਲ ਨਿਭਾ ਕੇ ਕਾਫੀ ਖ਼ੁਸ਼ ਹੈ। ਉਹ ਇਸ ਨੂੰ ਆਪਣੇ ਕਰੀਅਰ ਦਾ ਬੈਸਟ ਰੋਲ ਮੰਨਦੀ ਹੈ। ਈਸ਼ਾ ਗੁਪਤਾ ਬਾਲੀਵੁੱਡ ਦੀਆਂ ਫਿਲਮਾਂ ਬਹੁਤ ਪਸੰਦ ਕਰਦੀ ਹੈ।

Posted By: Amita Verma