ਨਵੀਂ ਦਿੱਲੀ, ਜੇਐੱਨਐੱਨ। ਬਾਲੀਵੁੱਡ ਐਕਟਰ ਰਿਤਿਕ ਰੋਸ਼ਨ ਤੇ ਟਾਇਗਰ ਸ਼ਰਾਫ਼ ਸਟਾਰਰ ਫ਼ਿਲਮ ਵਾਰ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਫ਼ਿਲਮ ਨੂੰ ਪਹਿਲੇ ਦਿਨ ਵਧੀਆ ਹੁੰਗਾਰਾ ਮਿਲ ਰਿਹਾ ਹੈ ਤੇ ਓਪਨਿੰਗ ਸ਼ੋਅ 'ਚ ਦਰਸ਼ਕਾਂ ਦੀ ਭੀੜ ਨਜਰ ਆਈ। ਉੱਥੇ ਹੀ ਫ਼ਿਲਮ ਦੇਖਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਦਰਸ਼ਕ ਆਪਣੀ ਰਾਇ ਦੇ ਰਹੇ ਹਨ ਤੇ ਆਪਣਾ ਰਿਵਿਊ ਦੇ ਰਹੇ ਹਨ। ਸੋਸ਼ਲ ਮੀਡੀਆ 'ਤੇ ਆਏ ਰਿਵਿਊ ਅਨੁਸਾਰ ਫ਼ਿਲਮ ਕਾਫ਼ੀ ਚੰਗੀ ਦੱਸੀ ਜਾ ਰਹੀ ਹੈ।

ਲੋਕ ਫ਼ਿਲਮ 'ਚ ਐਕਸ਼ਨ ਦੀ ਤਾਰੀਫ਼ ਕਰ ਰਹੇ ਹਨ ਤੇ ਲੋਕ ਇਸ ਨੂੰ ਪਿਛਲੇ ਕੁਝ ਸਾਲਾ 'ਚ ਰਿਲੀਜ਼ ਹੋਈਆਂ ਐਕਸ਼ਨ ਫ਼ਿਲਮਾਂ ਤੋਂ ਬਿਹਤਰ ਦੱਸਿਆ ਹੈ। ਇਸ ਦੇ ਨਾਲ ਹੀ ਲੋਕ ਪਹਿਲੇ ਹਾਫ਼ ਦੀ ਜ਼ਿਆਦਾ ਤਾਰੀਫ਼ ਕਰ ਰਹੇ ਹਨ ਤੇ ਦੂਸਰੇ ਹਾਫ਼ ਨੂੰ ਥੋੜ੍ਹਾ ਬੋਰਿੰਗ ਦੱਸਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਦੂਸਰੇ ਪਾਰਟ ਨੂੰ ਜ਼ਬਰਦਸਤੀ ਲਿੰਮਾ ਖਿੱਚਿਆ ਗਿਆ ਹੈ, ਪਰ ਫਸਟ ਹਾਫ਼ ਨੂੰ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ।

ਜੇਕਰ ਐਕਟਿੰਗ ਦੀ ਗੱਲ ਕੀਤੀ ਜਾਵੇ ਤਾਂ ਸੋਸ਼ਲ ਮੀਡੀਆ 'ਤੇ ਰਿਤਿਕ ਰੋਸ਼ਨ ਦੀ ਕਾਫ਼ੀ ਸ਼ਲਾਘਾ ਹੋ ਰਹੀ ਹੈ। ਇਸ 'ਚ ਜ਼ਿਆਦਾ ਰਿਤਿਕ ਰੋਸ਼ਨ ਦੀ ਐਂਟਰੀ ਸਬੰਧੀ ਜ਼ਿਆਦਾ ਗੱਲ ਹੋ ਰਹੀ ਹੈ। ਕਈ ਲੋਕ ਇਸ ਦੀ ਤੁਲਨਾ ਹਾਲ ਹੀ 'ਚ ਰਿਲੀਜ਼ ਹੋਈ ਪ੍ਰਭਾਸ ਸਟਾਰਰ ਫ਼ਿਲਮ ਸਾਹੋ ਨਾਲ ਕਰ ਰਹੇ ਹਨ। ਕੁੱਲ ਮਿਲਾ ਕੇ ਫ਼ਿਲਮ ਦਾ ਚੰਗਾ ਰਿਵਿਊ ਆ ਰਿਹਾ ਹੈ, ਪਰ ਕੁਝ ਲੋਕ ਜ਼ਿਆਦਾ ਐਕਸ਼ਨ ਹੋਣ ਕਾਰਨ ਫ਼ਿਲਮ ਪਸੰਦ ਨਹੀਂ ਕਰ ਰਹੇ ਹਨ।


ਦੱਸ ਦੇਈਏ ਕਿ ਵਾਰ ਐਡਵਾਂਸ ਟਿਕਟ ਸੇਲਸ ਰਾਹੀਂ 25 ਕਰੋੜ ਰੁਪਏ ਦਾ ਕੁਲੈਕਸ਼ਨ ਪਹਿਲਾਂ ਹੀ ਕਰ ਚੁੱਕੀ ਹੈ। ਕਮਾਈ ਦੇ ਮਾਮਲੇ 'ਚ ਇਹ ਫ਼ਿਲਮ ਸਲਮਾਨ ਖ਼ਾਨ ਦੀ ਭਾਰਤ ਨੂੰ ਪਛਾੜ ਸਕਦੀ ਹੈ। ਈਦ 'ਤੇ ਰਿਲੀਜ਼ ਹੋਈ ਫ਼ਿਲਮ ਨੇ 42.30 ਕਰੋੜ ਰੁਪਏ ਦਾ ਕੁਲੈਕਸ਼ਨ ਪਹਿਲੇ ਦਿਨ ਕੀਤਾ ਸੀ।

Posted By: Akash Deep