ਜੇਐੱਨਐੱਨ, ਦੇਹਰਾਦੂਨ : ਉੱਤਰਾਖੰਡ 'ਚ ਮੌਸਮ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਮੰਗਲਵਾਰ ਨੂੰ ਟਿਹਰੀ ਵਿਚ ਪਹਾੜੀ ਤੋਂ ਡਿੱਗੇ ਮਲਬੇ ਵਿਚ ਇਕ ਮਕਾਨ ਜ਼ਮੀਂਦੋਜ ਹੋ ਗਿਆ ਅਤੇ ਇਸ ਵਿਚ ਸੌਂ ਰਹੇ ਸੱਤ ਲੋਕ ਜ਼ਿੰਦਾ ਦਫ਼ਨ ਹੋ ਗਏ। ਇਕ ਨਾਬਾਲਗ ਬੱਚੀ ਨੂੰ ਚਾਰ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਮਲਬੇ ਵਿਚੋਂ ਜ਼ਿੰਦਾ ਕੱਿਢਆ ਗਿਆ। ਦੂਜੇ ਪਾਸੇ ਬਾਗੇਸ਼ਵਰ ਜ਼ਿਲ੍ਹੇ ਦੇ ਕਪਕੋਟ ਬਲਾਕ ਸਥਿਤ ਸੂਪੀ ਅਤੇ ਕਰਮੀ ਖੇਤਰ ਵਿਚ ਬੱਦਲ ਫਟਣ ਨਾਲ ਸਰਯੂ ਨਦੀ ਆਫਰ ਗਈ ਹੈ। ਉੱਤਰਾਖੰਡ ਵਿਚ ਦੋ ਦਿਨਾਂ ਦੇ ਵਕਫ਼ੇ ਵਿਚ ਮੋਹਲੇਧਾਰ ਬਾਰਿਸ਼ ਦਾ ਯਮ ਬਣਿਆ ਹੋਇਆ ਹੈ। ਮੰਗਲਵਾਰ ਦੁਪਹਿਰ ਬਾਰਿਸ਼ ਪੂਰੀ ਰਾਤ ਚੱਲਦੀ ਰਹੀ। ਟਿਹਰੀ ਜ਼ਿਲ੍ਹੇ ਦੇ ਭਿਲੰਗਨਾ ਵਿਕਾਸ ਖੰਡ ਦੇ ਬੂੜਾਕੇਦਾਰ ਇਲਾਕੇ ਵਿਚ ਗੜੇਮਾਰੀ ਕਾਰਨ ਜਾਨਮਾਲ ਦਾ ਕਾਫੀ ਨੁਕਸਾਨ ਹੋਇਆ ਹੈ। ਇੱਥੇ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 90 ਕਿਲੋਮੀਟਰ ਦੂਰ ਕੋਟ ਪਿੰਡ ਵਿਚ ਇਕ ਮਕਾਨ ਪਹਾੜੀ ਤੋਂ ਡਿੱਗੇ ਮਲਬੇ ਦੀ ਲਪੇਟ ਵਿਚ ਆ ਗਿਆ। ਇਸ ਵਿਚ ਮੋਰ ਸਿੰਘ ਅਤੇ ਉਸਦੇ ਦੋ ਭਰਾ ਹੁਕਮ ਸਿੰਘ ਅਤੇ ਰਾਕੇਸ਼ ਦਾ ਪਰਿਵਾਰ ਰਹਿੰਦਾ ਸੀ। ਮਲਬਾ ਏਨੀ ਜ਼ਿਆਦਾ ਮਾਤਰਾ ਵਿਚ ਸੀ ਕਿ ਮਕਾਨ ਦਾ ਲਗਪਗ ਪੂਰਾ ਹਿੱਸਾ ਨਾਲ-ਨਾਲ ਚਲਾ ਗਿਆ। ਉਸ ਵੇਲੇ ਘਰ 'ਤੇ ਤਿੰਨੋਂ ਪਰਿਵਾਰਾਂ ਦੇ ਅੱਠ ਮੈਂਬਰ ਸੌਂ ਰਹੇ ਸਨ। ਉਨ੍ਹਾਂ ਨੂੰ ਸੰਭਲਣ ਦਾ ਵੀ ਮੌਕਾ ਨਹੀਂ ਮਿਲਿਆ। ਸਾਰੇ ਮਲਬੇ ਵਿਚ ਦੱਬੇ ਗਏ। ਮੋਰ ਸਿੰਘ ਦੇ ਭਰਾ ਹੁਕਮ ਸਿੰਘ ਅਤੇ ਰਾਕੇਸ਼ ਚੰਡੀਗੜ੍ਹ ਵਿਚ ਕੰਮ ਕਰਦੇ ਹਨ, ਉਹ ਤਾਂ ਘਰ 'ਤੇ ਨਹੀਂ ਸਨ ਪਰ ਉਨ੍ਹਾਂ ਦਾ ਪਰਿਵਾਰ ਇਸੇ ਮਕਾਨ ਵਿਚ ਸੀ।

ਬੁੱਧਵਾਰ ਸਵੇਰੇ ਹਨੇਰਾ ਘੱਟ ਹੋਣ 'ਤੇ ਆਲੇ-ਦੁਆਲੇ ਦੇ ਲੋਕਾਂ ਨੂੰ ਘਟਨਾ ਦਾ ਪਤਾ ਲੱਗਾ। ਥੋੜ੍ਹੀ ਹੀ ਦੇਰ ਵਿਚ ਆਲੇ-ਦੁਆਲੇ ਦੇ ਲੋਕ ਉਥੇ ਪਹੁੰਚ ਕੇ ਮਲਬੇ ਵਿਚ ਦੱਬੇ ਲੋਕਾਂ ਦੀ ਖੋਜ ਵਿਚ ਲੱਗ ਗਏ। ਕੁਝ ਦੇਰ ਬਾਅਦ ਮਾਲੀਆ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵੀ ਮੌਕੇ 'ਤੇ ਪਹੁੰਚ ਗਈਆਂ। ਸਾਰਿਆਂ ਨੇ ਮਿਲ ਕੇ ਮਲਬੇ ਵਿਚ ਦਫ਼ਨ ਮੋਰ ਸਿੰਘ ਅਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਦੀ ਖੋਜ ਸ਼ੁਰੂ ਕੀਤੀ। ਬਾਅਦ ਵਿਚ ਡੀਐੱਮ ਸੋਨਿਕਾ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਰਾਹਤ ਕੰਮਾਂ ਦਾ ਜਾਇਜ਼ਾ ਲਿਆ। ਸਵੇਰੇ ਕਰੀਬ ਅੱਠ ਵਜੇ ਮੋਰ ਸਿੰਘ ਦੀ 14 ਵਰਿ੍ਹਆਂ ਦੀ ਬੇਟੀ ਬਬਲੀ ਨੂੰ ਚਾਰ ਘੰਟੇ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਮਲਬੇ ਵਿਚੋਂ ਜ਼ਿੰਦਾ ਕੱਿਢਆ ਗਿਆ। ਮੌਕੇ 'ਤੇ ਪਹੁੰਚੇ ਡਾਕਟਰਾਂ ਨੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਮਲਬੇ ਵਿਚ ਦਫ਼ਤ ਹੋਰ ਸੱਤ ਮੈਂਬਰਾਂ ਦੀ ਪਛਾਣ ਕਰ ਲਈ ਗਈ ਹੈ। ਇਨ੍ਹਾਂ ਵਿਚ ਤਿੰਨ ਬੱਚੇ, ਤਿੰਨ ਅੌਰਤਾਂ ਅਤੇ ਇਕ ਪੁਰਸ਼ ਸ਼ਾਮਿਲ ਹੈ। ਨੁਕਸਾਨੇ ਗਏ ਮਕਾਨ ਦੇ ਕੋਲ ਦੋ ਹੋਰਨਾਂ ਮਕਾਨਾਂ ਨੂੰ ਖ਼ਤਰਾ ਪੈਦਾ ਹੋ ਗਿਆ ਹੈ, ਇਨ੍ਹਾਂ ਨੂੰ ਖ਼ਾਲੀ ਕਰਵਾ ਕੇ ਕੋਲ ਦੇ ਸਕੂਲ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ।

ਮੌਸਮ ਨੇ ਫਿਰ ਰੋਕੀ ਕੈਲਾਸ਼ ਯਾਤਰੀਆਂ ਦੀ ਰਾਹ

ਪਿਥੌਰਾਗੜ੍ਹ : ਬੁੱਧਵਾਰ ਦੀ ਸਵੇਰ ਮੌਸਮ ਦੀ ਖ਼ਰਾਬੀ ਨਾਲ ਕੈਲਾਸ਼ ਮਾਨਸਰੋਵਰ ਯਾਤਰਾ ਵਿਚ ਫਿਰ ਤੋਂ ਰੁਕਾਵਟ ਪੈ ਗਈ। ਹੈਲੀਕਾਪਟਰ ਇਕ ਹੀ ਵਾਰ ਉਡਾਣ ਭਰ ਸਕੇ, ਜਿਸ ਦੇ ਚੱਲਦੇ 10ਵੇਂ ਅਤੇ 15ਵੇਂ ਦਲ ਦੇ ਆਉਣ ਤੇ ਵਾਪਸੀ ਵਾਲੇ ਯਾਤਰੀ ਆਪਣੀ ਮੰਜ਼ਿਲ ਤਕ ਨਹੀਂ ਪਹੁੰਚ ਸਕੇ। ਦੂਜੇ ਪਾਸੇ ਕੈਲਾਸ਼ ਯਾਤਰੀਆਂ ਦਾ 57 ਮੈਂਬਰੀ 16ਵਾਂ ਦਲ ਦੁਪਹਿਰ ਇਕ ਵਜੇ ਕਾਠਗੋਦਾਮ ਪਹੁੰਚਿਆ। ਇੱਥੋਂ ਦਲ ਨੂੰ ਭੀਮਤਾਲ ਭੇਜਿਆ ਗਿਆ।