ਨਵੀਂ ਦਿੱਲੀ : ਪ੍ਰਭਾਸ ਸਟਾਰਰ ਫਿਲਮ ਸਾਹੋ ਰਿਲੀਜ਼ ਹੋ ਗਈ ਹੈ ਤੇ ਰਿਲੀਜ਼ ਹੋਣ ਤੋਂ ਪਹਿਲਾਂ ਫਿਲਮ ਦੀ ਕਾਫੀ ਪ੍ਰਮੋਸ਼ਨ ਕੀਤੀ ਗਈ ਸੀ । ਲੋਕਾਂ ਨੇ ਫਿਲਮ ਦੀ ਤੁਲਨਾ ਬਾਹੂਬਲੀ ਨਾਲ ਕੀਤੀ ਤੇ 350 ਕਰੋੜ ਦਾ ਬਜਟ ਹੋਣ ਕਾਰਨ ਕਾਫੀ ਉਮੀਦਾਂ ਵੀ ਲਾਈਆਂ ਸਨ । ਹਾਲਾਂਕਿ ਫਿਲਮ ਦੇਖਣ ਪਹੁੰਚੇ ਦਰਸ਼ਕਾਂ ਨੂੰ ਇਸ ਵਾਰ ਪ੍ਰਭਾਸ ਦਾ ਐਕਸ਼ਨ ਰਾਸ ਨਹੀਂ ਆਇਆ ਤੇ ਉਨ੍ਹਾਂ ਨੇ ਟਵਿੱਟਰ 'ਤੇ ਇਸ ਦਾ ਮਜ਼ਾਕ ਵੀ ਬਣਾਇਆ ਹੈ। ਉਥੇ ਹੀ ਫਿਲਮ ਕ੍ਰਿਟਿਕ ਵੀ ਇਸ ਫਿਲਮ ਤੋਂ ਜ਼ਿਆਦਾ ਖੁਸ਼ ਨਹੀਂ ਹਨ ਤੇ ਕਈ ਮਾਹਰਾਂ ਨੇ ਤਾਂ ਫਿਲਮ ਨੂੰ ਅੱਧਾ ਸਟਾਰ ਹੀ ਦਿੱਤਾ ਹੈ।


ਫਿਲਮ ਰਿਲੀਜ਼ ਹੋਣ ਤੋਂ ਬਾਅਦ ਟਵਿਟਰ ਪ੍ਰਭਾਸ ਤੇ ਉਨ੍ਹਾਂ ਦੀ ਫਿਲਮ ਨੂੰ ਲੈ ਕੇ ਮੀਮਸ ਦਾ ਹੜ੍ਹ ਆ ਗਿਆ ਹੈ। ਲੋਕ ਫੋਟੋ ਐਡਿਟ ਕਰ ਕੇ ਜਾਂ ਕਿਸੇ ਹੋਰ ਫੋਟੋ ਦੇ ਨਾਲ ਕੈਪਸ਼ਨ ਲਿਖ ਕੇ ਫਿਲਮ ਦਾ ਰਿਵਿਊ ਦੇ ਰਹੇ ਹਨ। ਸੋਸ਼ਲ ਮੀਡੀਆ 'ਤੇ ਇਹ ਸਿਲਸਿਲਾ ਕਾਫੀ ਵਾਇਰਲ ਹੋ ਰਿਹਾ ਹੈ ਤੇ ਲੋਕ ਬਾਹੂਬਲੀ ਨਾਲ ਜੋੜ ਕੇ ਵੀ ਸਾਹੋ ਦਾ ਮਜ਼ਾਕ ਬਣਾ ਰਹੇ ਹਨ। ਹਾਲਾਂਕਿ ਫਿਲਮ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਦਿਖਾ ਰਹੀ ਹੈ ਤੇ ਭਾਰਤ ਹੀ ਨਹੀਂ ਅਮਰੀਕਾ 'ਚ ਵੀ ਚੰਗਾ ਪੈਸਾ ਕਮਾ ਰਹੀ ਹੈ।

ਫਿਲਮ ਤੋਂ ਬਾਅਦ ਲੋਕਾਂ ਨੇ ਸ਼ੇਅਰ ਕੀਤੇ ਕੁਝ ਅਜਿਹੇ ਮੀਮਸ...

Posted By: Jaskamal