ਮੁੰਬਈ : ਬਾਹੁਬਲੀ ਤੇ ਬਾਹੁਬਲੀ 2 ਦੀ ਧਮਾਕੇਦਾਰ ਸਫ਼ਲਤਾ ਤੋਂ ਬਾਅਦ ਪ੍ਰਭਾਸ ਦੀ 'ਸਾਹੋ' ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋਣ ਗਈ ਹੈ। ਇਸ ਫਿਲਮ 'ਚ ਸ਼ਰਧਾ ਕਪੂਰ ਲੀਡ ਅਦਾਕਾਰਾ ਦੇ ਰੋਲ 'ਚ ਹੈ। 2015 ਤੇ 2017 'ਚ ਰਿਲੀਜ਼ ਹੋਈ ਪ੍ਰਭਾਸ ਦੀ ਬਾਹੁਬਲੀ ਇੰਨੀ ਜ਼ਬਰਦਸਤ ਹਿੱਟ ਰਹੀ ਸੀ ਕਿ ਲੋਕਾਂ ਦੇ ਦਿਮਾਗ 'ਚੋਂ ਉਸ ਦਾ ਨਸ਼ਾ ਅਜੇ ਤਕ ਨਹੀਂ ਉਤਰਿਆ ਹੈ। ਇਹੀ ਕਾਰਨ ਹੈ ਕਿ 'ਸਾਹੋ' ਦਾ ਲੋਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ।

ਇਸ ਫਿਲਮ ਨੂੰ ਲੈ ਕੇ ਫੈਨਜ਼ 'ਚ ਇੰਨਾ ਗਜ਼ਬ ਦਾ ਜ਼ੋਸ਼ ਹੈ ਰਿਲੀਜ਼ ਦੇ ਨਾਲ ਹੀ #Saahoreview ਟ੍ਰੈਂਡ ਕਰਨ ਲੱਗਾ। ਇਸ ਹੈਸ਼ਟੈਗ ਨਾਲ ਲੋਕ ਆਪਣਾ ਰਿਵਿਊ ਸ਼ੇਅਰ ਕਰ ਰਹੇ ਹਨ। ਕੋਈ ਫਿਲਮ ਨੂੰ ਐਵਰੇਜ਼ ਦੱਸ ਰਿਹਾ ਹੈ। ਤਾਂ ਕੋਈ ਫਿਲਮ ਨੂੰ ਜ਼ਬਰਦਸਤ ਹਿੱਟ ਦੱਸ ਰਿਹਾ ਹੈ। ਕਿਸੇ ਨੂੰ ਫਿਲਮ ਦੇ ਐਕਸ਼ਨ ਸੀਨ ਜ਼ਬਦਰਸਤ ਲੱਗ ਰਹੇ ਹਨ, ਤਾਂ ਕਿਸੇ ਨੂੰ ਫਿਲਮ 'ਚ ਪ੍ਰਭਾਸ ਵਧੀਆ ਲਗੇ ਹਨ।

ਪ੍ਰਭਾਸ ਲਈ ਲੋਕਾਂ 'ਚ ਦੀਵਾਨਗੀ ਇੰਨੀ ਜ਼ਿਆਦਾ ਹੈ ਕਿ ਲੋਕ ਇਹ ਕੁਮੈਂਟ ਕਰ ਰਹੇ ਹਨ ਕਿ ਜਿਸ ਫਿਲਮ 'ਚ ਪ੍ਰਭਾਸ ਹੋਵੇ ਉਹ ਫਿਲਮ ਫਲਾਪ ਹੋ ਹੀ ਨਹੀਂ ਸਕਦੀ। ਪਰ ਇਨ੍ਹਾਂ ਵਿਚਕਾਰ ਇਕ ਗੱਲ਼ ਹੈ ਜੋ ਥੋੜ੍ਹੀ ਮਿਸਿੰਗ ਹੈ, ਤੇ ਉਹ ਇਹ ਕਿ ਤਮਾਮ ਰਿਵਿਊ ਵਿਚਕਾਰ ਅਜੇ ਤਕ ਕਿਸੇ ਨੇ ਸ਼ਰਧਾ ਕਪੂਰ ਦੇ ਐਕਸ਼ਨ ਸੀਨਸ ਤੇ ਉਨ੍ਹਾਂ ਦੀ ਐਕਟਿੰਗ ਨੂੰ ਲੈ ਕੇ ਕੋਈ ਰਿਵਿਊ ਨਹੀਂ ਦਿੱਤਾ ਹੈ।

ਕੁੱਲ ਮਿਲਾ ਕੇ 'ਸਾਹੋ' ਦੇ ਰਿਵਿਊ ਦੀ ਗੱਲ ਕੀਤੀ ਜਾਵੇ ਤਾਂ ਫਿਲਮ ਨੂੰ ਹੁਣ ਤਕ ਦਾ ਵਧੀਆ ਰਿਸਪਾਂਸ ਮਿਲ ਰਿਹਾ ਹੈ। ਲੋਕਾਂ ਨੂੰ 'ਸਾਹੋ' ਪਸੰਦ ਆ ਰਹੀ ਹੈ।

Posted By: Amita Verma