-ਪਰਾਗ ਛਾਪੇਮਾਰ

-ਫ਼ਿਲਮ- ਸੋਨ ਚਿੜੀਆ

-ਸਟਾਰ ਕਾਸਟ- ਸੁਸ਼ਾਂਤ ਸਿੰਘ ਰਾਜਪੂਤ, ਭੂਮੀ ਪੇਡਨੇਕਰ, ਮਨੋਜ ਵਾਜਪਾਈ, ਰਣਵੀਰ ਸ਼ੌਰੀ, ਆਸ਼ੂਤੋਸ਼ ਰਾਣਾ

-ਨਿਰਦੇਸ਼ਕ- ਅਭਿਸ਼ੇਕ ਚੌਬੇ

ਨਿਰਮਾਤਾ- ਰਾਨੀ ਸਕਰੂਵਾਲਾ

ਫ਼ਿਲਮ 'ਸੋਨ ਚਿੜੀਆ' ਚੰਬਲ ਦੀ ਨਿਰਦਈ ਦੁਨੀਆ 'ਚ ਝਾਕਣ ਦਾ ਮੌਕਾ ਦਿੰਦੀ ਹੈ। ਜਿਸ ਤਰ੍ਹਾਂ ਨਾਲ ਫ਼ਿਲਮ ਨੂੰ ਸ਼ੂਟ ਕੀਤਾ ਗਿਆ ਹੈ ਉਹ ਯਥਾਰਥ ਦੇ ਕਾਫ਼ੀ ਨਜ਼ਦੀਕ ਹੈ। ਫ਼ਿਲਮ 'ਚ ਡਕੈਤਾਂ ਦੀ ਜ਼ਿੰਦਗੀ 'ਤੇ ਫੋਕਸ ਕੀਤਾ ਗਿਆ ਹੈ। ਉਨ੍ਹਾਂ ਨੂੰ ਚੰਬਲ ਦੇ ਬਾਗੀ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਫ਼ਿਲਮਾਂ 'ਚ ਆਮ ਤੌਰ 'ਤੇ ਦਿਖਾਇਆ ਜਾਂਦਾ ਹੈ ਕਿ ਘੋੜੇ 'ਤੇ ਡਾਕੂ ਆਉਂਦੇ ਹਨ ਅਤੇ ਇਸ ਗਲੈਮਰਸ ਨੂੰ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ ਪਰ ਇਸ 'ਚ ਕੁਝ ਅਜਿਹਾ ਨਹੀਂ ਹੈ ਕਿਉਂਕਿ ਜੋ ਅਸਲ 'ਚ ਹੁੰਦਾ ਹੈ ਉਹੀ ਦਿਖਾਇਆ ਗਿਆ ਹੈ। ਫ਼ਿਲਮ 'ਚ ਡਕੈਤ ਪੈਦਲ ਭੁੱਖੇ ਪਿਆਸੇ ਜੰਗਲ 'ਚ ਘੁੰਮਦੇ ਰਹਿੰਦੇ ਹਨ। ਕਿਸ ਤਰ੍ਹਾਂ ਉਹ ਪੁਲਿਸ ਤੋਂ ਬਚਦੇ ਹੋਏ ਇਧਰ-ਉਧਰ ਜੰਗਲਾਂ 'ਚ ਹੀ ਲੁਕ ਜਾਂਦੇ ਹਨ। ਉਸ ਨੂੰ ਬੜੀ ਖ਼ੂਬਸੂਰਤੀ ਨਾਲ ਦਿਖਾਇਆ ਗਿਆ ਹੈ। ਨਾਲ ਹੀ ਵਰਗ ਵਿਤਕਰੇ ਅਤੇ ਜਾਤੀ ਫ਼ਰਕ ਦਾ ਸਮਾਜ 'ਚ ਕਿਸ ਤਰ੍ਹਾਂ ਇਕ ਵਰਗੀਕਰਨ ਕੀਤਾ ਗਿਆ ਸੀ, ਕਿਸ ਤਰ੍ਹਾਂ ਇਹ ਸਭ ਕੰਮ ਕਰਦਾ ਹੈ, ਇਸ ਨੂੰ ਵੀ ਅੱਛੇ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਡਾਇਰੈਕਟਰ ਅਭਿਸ਼ੇਕ ਚੌਬੇ ਨੇ ਡਾਕੈਤਾਂ ਦੀ ਪੂਰੀ ਜ਼ਿੰਦਗੀ ਨੂੰ ਖ਼ੂਬਸੂਰਤੀ ਨਾਲ ਵੱਡੇ ਪਰਦੇ 'ਤੇ ਪੇਸ਼ ਕੀਤਾ ਹੈ। ਉਹ ਡਕੈਤਾਂ ਦੀ ਜ਼ਿੰਦਗੀ ਨੂੰ ਬਿਹਤਰੀਨ ਢੰਗ ਨਾਲ ਦਿਖਾਉਣ 'ਚ ਕਾਮਯਾਬ ਰਹੇ ਹਨ।

ਅਦਾਕਾਰੀ ਦੀ ਗੱਲ ਕਰੀਏ ਤਾਂ ਸੁਸ਼ਾਂਤ ਸਿੰਘ ਰਾਜਪੂਤ ਦੀ ਜ਼ਿੰਦਗੀ 'ਚ ਹਾਲੇ ਤਕ ਦੀ ਬੈਸਟ ਪ੍ਰਫਾਰਮੈਂਸ ਮੰਨੀ ਜਾ ਰਹੀ ਹੈ। ਸੁਸ਼ਾਂਤ ਨੇ ਡਾਈਲਾਗ ਡਿਲਵਰੀ ਤੋਂ ਲੈ ਕੇ ਆਪਣੇ ਪੋਸਚਰ ਨੂੰ ਕਿਰਦਾਰ ਮੁਤਾਬਿਕ ਢਾਲਿਆ ਹੈ। ਹਰ ਪ੍ਰਕਾਰ ਨਾਲ ਸੁਸ਼ਾਂਤ ਨਜ਼ਰ ਆਏ ਹਨ। ਮਨੋਜ ਵਾਜਪਾਈ ਮਾਨਸਿੰਘ ਦੀ ਭੂਮਿਕਾ 'ਚ ਨਜ਼ਰ ਆਉਂਦੇ ਹਨ ਅਤੇ ਆਪਣੀ ਮਜ਼ਬੂਤ ਮੌਜੂਦਗੀ ਦਰਜ ਕਰਵਾਉਂਦੇ ਹਨ। ਪੁਲਿਸ ਅਫ਼ਸਰ ਦੇ ਕਿਰਦਾਰ 'ਚ ਆਸ਼ੂਤੋਸ਼ ਰਾਣਾ ਜਿਸ ਤਰ੍ਹਾਂ ਨਾਲ ਨਿੱਜੀ ਰੰਜਿਸ਼ ਕਾਰਨ ਗਿਰੋਹ ਦਾ ਪਿੱਛਾ ਕਰਦੇ ਹਨ ਅਤੇ ਉਸ 'ਚ ਉਹ ਕਿਰਦਾਰ ਨਾਲ ਪੂਰੀ ਤਰ੍ਹਾਂ ਨਿਆਂ ਕੀਤਾ ਹੈ। ਫ਼ਿਲਮ 'ਚ ਬਾਕੀ ਕਲਾਕਾਰ ਵੀ ਕਿਰਦਾਰ ਮੁਤਾਬਿਕ ਚੰਗੀ ਅਦਾਕਾਰੀ ਕਰਦੇ ਨਜ਼ਰ ਆਏ ਹਨ।

ਫ਼ਿਲਮ ਯਥਾਰਥ ਤਰੀਕੇ ਨਾਲ ਬਣਾਈ ਗਈ ਹੈ ਜਿਸ 'ਚ ਇਕ ਅਲੱਗ ਜ਼ਿੰਦਗੀ ਦਰਸ਼ਨ ਹੈ। ਇਹ ਬਾਗੀ ਚੰਬਲ ਦਾ ਬਲਵਾਨ ਦਰਸ਼ਨ ਹੈ। ਫ਼ਿਲਮ ਵਧੀਆ ਹੈ। ਇਸ ਨੂੰ ਇਕ ਵਾਰ ਜ਼ਰੂਰ ਦੇਖਣਾ ਚਾਹੀਦਾ ਹੈ।

ਮਿਆਦ- 1.46 ਮਿੰਟ

ਜਾਗਰਣ ਡਾਟ ਟੈਲੀਕਾਮ ਰੈਟਿੰਗ-ਪੰਜ ਸਟਾਰਾਂ 'ਚੋਂ ਤਿੰਨ ਸਟਾਰ

Posted By: Akash Deep