ਸਟਾਰ ਕਾਸਟ- ਰਣਵੀਰ ਸਿੰਘ, ਸਾਰਾ ਅਲੀ ਖ਼ਾਨ, ਅਜੈ ਦੇਵਗਨ, ਆਸ਼ੂਤੋਸ਼ ਰਾਣਾ, ਸਿਧਾਰਥ ਜਾਧਵ

ਡਾਇਰੈਕਟਰ- ਰੋਹਿਤ ਸ਼ੈੱਟੀ

ਨਿਰਮਾਤਾ- ਕਰਨ ਜੌਹਰ ਤੇ ਰੋਹਿਤ ਸ਼ੈੱਟੀ

ਕਮਰਸ਼ੀਅਲ ਜ਼ੋਨ 'ਚ ਮਨੋਰੰਜਕ ਫਿਲਮ ਬਣਾਉਣਾ ਸਭ ਤੋਂ ਮੁਸ਼ਕਲ ਕੰਮ ਹੁੰਦਾ ਹੈ। ਕਮਰਸ਼ੀਅਲ ਫਿਲਮ ਦਾ ਫਾਰਮੂਲਾ ਸਾਫ ਹੈ ਇਕ ਨਾਇਕ ਹੁੰਦਾ ਹੈ ਜੋ ਸੁਪਰ ਹੀਰੋ ਹੁੰਦਾ ਹੈ, ਇਕ ਨਾਇਕਾ ਹੁੰਦੀ ਹੈ ਜੋ ਹੀਰੋ ਨਾਲ ਗਾਣੇ ਗਾਉਂਦੀ ਹੈ ਤੇ ਇਕ ਖਲਨਾਇਕ ਹੁੰਦਾ ਹੈ ਜਿਸ 'ਤੇ ਜਿੱਤ ਹਾਸਿਲ ਕਰ ਕੇ ਹੀਰੋ, ਹੀਰੋ ਬਣਦਾ ਹੈ। ਪਰ ਇਸ ਫਾਰਮੂਲੇ 'ਤੇ ਵੀ ਲਗਾਤਾਰ ਨਵਾਂਪਣ ਦੇ ਕੇ ਮਨੋਰੰਜਕ ਫਿਲਮ ਬਣਾਉਣਾ ਮੁਸ਼ਕਲ ਕੰਮ ਹੈ ਜਿਸ 'ਚ ਰੋਹਿਤ ਸ਼ੈੱਟੀ ਨੂੰ ਮੁਹਾਰਤ ਹਾਸਿਲ ਹੋ ਗਈ ਹੈ।

ਸਿੰਬਾ ਦੀ ਕਹਾਣੀ 'ਚ ਚਾਹੇ ਨਵਾਂਪਣ ਨਾ ਹੋਵੇ ਪਰ ਇਕ ਵੱਖਰੇ ਟੀ੍ਰਟਮੈਂਟ ਨਾਲ ਰੋਹਿਤ ਸ਼ੈਟੀ ਨੇ ਪੂਰੀ ਤਰ੍ਹਾਂ ਮਨੋਰੰਜਕ ਫਿਲਮ ਬਣਾਈ ਹੈ। ਫਿਲਮ ਦੇ ਇਕ-ਇਕ ਫ੍ਰੇਮ 'ਤੇ ਉਨ੍ਹਾਂ ਦੀ ਪਕੜ ਸਾਫ ਨਜ਼ਰ ਆਉਂਦੀ ਹੈ।


ਫਿਲਮ ਦਿੰਦੀ ਹੈ ਸਸ਼ਕਤ ਸੰਦੇਸ਼


ਫਿਲਮ 'ਚ ਕਾਮੇਡੀ, ਐਕਸ਼ਨ ਹੈ, ਰੋਮਾਂਸ ਹੈ ਤੇ ਨਾਲ ਹੀ ਇਕ ਸਸ਼ਕਤ ਸੰਦੇਸ਼ ਵੀ ਹੈ। ਬਾਜ਼ੀਰਾਓ ਤੇ ਅਲਾਉਦੀਨ ਖਿਲਜੀ ਤੋਂ ਇਕ ਕਦਮ ਹੋਰ ਅੱਗੇ ਵਧਦਿਆਂ ਰਣਵੀਰ ਸਿੰਘ ਨੂੰ ਸਕਰੀਨ 'ਤੇ ਦੇਖਿਆਂ ਬਣਦਾ ਹੈ। ਇਮੋਸ਼ਨ ਹੋਵੇ ਜਾਂ ਫਿਰ ਕਾਮੇਡੀ ਐਕਸ਼ਨ ਰਣਵੀਰ ਸਿੰਘ ਹਰ ਪਹਿਲੂ 'ਤੇ 100 ਫੀਸਦ ਖਰੇ ਉਤਰਦੇ ਹਨ। ਉਨ੍ਹਾਂ ਦੇ ਇਸ ਯਾਦਗਾਰ ਪਰਫਾਰਮੈਂਸ ਨਾਲ ਤੈਅ ਹੋ ਗਈ ਹੈ ਕਿ ਸਿੰਬਾ ਦਾ ਸਫਰ ਇੱਥੇ ਨਹੀਂ ਰੁਕੇਗਾ , ਸਿਬਾ 2 ਤੇ ਸਿੰਬਾ 3 ਨਾਲ ਵੀ ਕਿਤੇ ਅੱਗੇ ਜਾਂਦਾ ਹੋਇਆ ਕਾਰਵਾਂ ਸਾਫ ਨਜ਼ਰ ਆਉਂਦਾ ਹੈ।

ਸਾਰਾ ਅਲੀ ਖ਼ਾਨ ਫਿਲਮ ਇੰਡਸਟਰੀ ਲਈ ਇਕ ਤੋਹਫਾ ਬਣ ਕੇ ਆਈ ਹੈ ਜਿਸ ਨੂੰ ਉਨ੍ਹਾਂ ਨੇ ਪਹਿਲੀ ਫਿਲਮ ਰਾਹੀਂ ਸਾਬਿਤ ਕਰ ਦਿੱਤਾ ਹੈ। ਸੋਨੂੰ ਸੂਦ ਇਕ ਅੱਲਗ ਅੰਦਾਜ਼ 'ਚ ਨਜ਼ਰ ਆਉਂਦੇ ਹਨ। ਉਨ੍ਹਾਂ ਨੂੰ ਦੇਖ ਕੇ ਅਹਿਸਾਸ ਹੁੰਦਾ ਹੈ ਇਹ ਪਾਤਰ ਅਜਿਹਾ ਖਤਰਨਾਕ ਹੋ ਸਕਦਾ ਹੈ, ਨਾਲ ਹੀ ਉਨ੍ਹਾਂ ਹੀ ਇਨਸਾਨੀਅਤ ਵਾਲਾ ਵੀ।

ਸਿਨੇਮਾ ਦੇ ਰਗ-ਰਗ ਤੋਂ ਵਾਕਿਫ ਹੋ ਚੁੱਕੇ ਰੋਹਿਤ ਸ਼ੈੱਟੀ ਨੇ ਇਕ ਛੋਟੇ ਕਿਰਾਦਰ ਤੋਂ ਸਿੰਘਮ ਦੀ ਐਂਟਰੀ ਕਰਵਾ ਕੇ ਐਕਸਟਰਾ ਤਾੜੀਆਂ ਤੇ ਸੀਟੀਆਂ ਦਾ ਇੰਤਜ਼ਾਮ ਕਰ ਲਿਆ। ਅਜੈ ਦੇਵਗਨ ਨੂੰ ਦੇਖ ਕੇ ਤੁਸੀਂ ਖੁੱਦ ਨੂੰ ਸੀਟੀ ਬਜਾਉਣ ਤੋਂ ਨਹੀਂ ਰੋਕ ਸਕੋਗੇ। ਬਾਦਸ਼ਾਹ, ਤਨਿਸ਼ਕ ਬਾਗਚੀ, ਅਮਰ ਮੋਹਿਲੇ ਸਮੇਤ ਸਾਰੇ ਸੰਗੀਤਕਾਰਾਂ ਨੇ ਚਾਰਟਬਸਟਰ ਸੰਗੀਤ ਦਿੱਤਾ ਹੈ। ਕੁੱਲ ਮਿਲਾ ਕੇ ਸਿੰਬਾ ਇਕ ਮਨੋਰੰਜਕ ਫਿਲਮ ਹੈ ਜਿਸ ਦਾ ਆਨੰਦ ਤੁਸੀਂ ਸਾਰੇ ਪਰਿਵਾਰ ਸਮੇਤ ਉਠਾ ਸਕਦੇ ਹੋ।

ਜਾਗਰਣ ਡਾਟ ਕਾਮ ਰੇਟਿੰਗ- ਰੇਟਿੰਗ 4.5 ਸਟਾਰ

ਸਮਾਂ- 2 ਘੰਟੇ 45 ਮਿੰਟ