ਸਟਾਰ ਕਾਸਟ : ਅਨੁਪਮ ਖੇਰ, ਅਕਸ਼ੈ ਖੰਨਾ

ਡਾਇਰੈਕਟਰ : ਵਿਜੈ ਰਤਨਾਕਰ ਗੁੱਟੇ

ਸਕ੍ਰਿਪਟ : ਮਯੰਕ ਤਿਵਾਰੀ

ਪ੍ਰੋਡਿਊਸਰ : ਸੁਨੀਲ ਬੋਹਰਾ, ਧਵਲ ਗਾਡਾ

ਉਂਝ ਤਾਂ ਪਿਛਲੇ ਕੁਝ ਸਮੇਂ ਤੋਂ ਬਾਲੀਵੁੱਡ ਵਿਚ ਬਾਇਓਪਿਕ ਦਾ ਚਲਨ ਤੇਜ਼ੀ ਨਾਲ ਚੱਲ ਹੀ ਰਿਹਾ ਹੈ ਪਰ ਇਹ ਪਹਿਲੀ ਵਾਰ ਹੈ ਕਿ ਕਿਸੇ ਪਾਲਿਟੀਕਲ ਸ਼ਖ਼ਸੀਅਤ 'ਤੇ ਆਧਾਰਿਤ ਫਿਲਮ ਸੱਚੀਆਂ ਘਟਨਾਵਾਂ ਅਤੇ ਉਨ੍ਹਾਂ ਦੇ ਨਾਵਾਂ ਨਾਲ ਬਣੀ ਹੈ! ਦ ਐਕਸੀਡੈਂਟਲ ਪ੍ਰਾਇਮ ਮਿਨੀਸਟਰ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਮੀਡੀਆ ਐਡਵਾਈਜ਼ਰ ਸੰਜੇ ਬਾਰੂ ਦੀ ਕਿਤਾਬ 'ਤੇ ਆਧਾਰਿਤ ਹੈ।

ਜਿੱਥੋਂ ਤਕ ਫਿਲਮ ਅਤੇ ਫਿਲਮ ਦੇ ਗ੍ਰਾਮਰ ਦਾ ਸਵਾਲ ਹੈ। ਡਾਇਰੈਕਟਰ ਵਿਜੈ ਗੁੱਟੇ ਪੂਰੀ ਤਰ੍ਹਾਂ ਨਾਲ ਸਫ਼ਲ ਨਜ਼ਰ ਆਉਂਦੇ ਹਨ ਇਸ ਤਰ੍ਹਾਂ ਦੀ ਪਰਿਪੱਕ ਫਿਲਮ ਬਣਾਉਣ ਲਈ ਪਰਿਪੱਕਤਾ ਦੀ ਜ਼ਰੂਰਤ ਹੈ! ਜਿੱਥੋਂ ਤਕ ਫਿਲਮਕ੍ਰਾਫਟ ਦਾ ਸਵਾਲ ਹੈ ਐਕਸੀਡੈਂਟਲ ਪ੍ਰਾਇਮ ਮਿਨੀਸਟਰ ਇਕ ਸੰਪੂਰਨ ਡੈਬਿਊ ਫਿਲਮ ਹੈ।

ਪੂਰੀ ਫਿਲਮ ਵਿਚ ਇਕ ਵੀ ਦ੍ਰਿਸ਼ ਅਜਿਹਾ ਨਹੀਂ ਹੈ ਜਿੱਥੇ ਡਾ. ਮਨਮੋਹਨ ਸਿੰਘ ਨੂੰ ਜੀਨੀਅਸ ਕਿਉਂ ਮੰਨਿਆ ਗਿਆ? ਉਨ੍ਹਾਂ ਦੇ ਕਿਸੇ ਕੰਮ ਕਾਰਨ ਜਨਤਾ ਨੇ ਉਨ੍ਹਾਂ ਨੂੰ ਪਿਆਰ ਕੀਤਾ? ਉਨ੍ਹਾਂ ਦੇ ਕਿੰਨੇ ਆਰਥਿਕ ਸੁਧਾਰਾਂ ਕਾਰਨ ਦੁਨੀਆ ਨੇ ਉਨ੍ਹਾਂ ਦਾ ਲੋਹਾ ਮੰਨਿਆ? ਇਸ ਦਾ ਕਿਤੇ ਵੀ ਜ਼ਿਕਰ ਨਹੀਂ ਹੁੰਦਾ! ਫਿਲਮ ਵਿਚ ਡਾ. ਮਨਮੋਹਨ ਸਿੰਘ ਸਿਰਫ਼ ਸਿਆਸੀ ਗਲਿਆਰਿਆਂ ਵਿਚ ਅਤੇ ਕੰਮ ਕਰਨ ਦੀ ਇੱਛਾ ਵਿਚਕਾਰ ਫਸੇ ਇਕ ਮਜਬੂਰ ਇਨਸਾਨ ਤੋਂ ਇਲਾਵਾ ਕੁਝ ਵੀ ਨਜ਼ਰ ਨਹੀਂ ਆਉੇਂਦਾ!


ਅਦਾਕਾਰੀ ਦੀ ਗੱਲ ਕਰੀਏ ਤਾਂ ਅਨੁਪਮ ਖੇਰ ਉਂਜ ਵੀ ਇਕ ਸਮਰੱਥ ਅਦਾਕਾਰ ਹਨ। ਉਨ੍ਹਾਂ ਡਾ. ਮਨਮੋਹਨ ਸਿੰਘ ਨੂੰ ਜੀਵੰਤ ਪਰਦੇ 'ਤੇ ਲਿਆ ਖੜ੍ਹਾ ਕੀਤਾ ਹੈ ਇੱਥੋਂ ਤਕ ਕਿ ਉਨ੍ਹਾਂ ਦੀ ਆਵਾਜ਼ ਨੂੰ ਵੀ ਜੀਅ ਕੇ ਉਨ੍ਹਾਂ ਨੇ ਆਪਣੇ ਕਿਰਦਾਰ ਨੂੰ ਭਰੋਸੇਯੋਗਤਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਸੰਜੇ ਬਾਰੂ ਦੇ ਕਿਰਦਾਰ ਵਿਚ ਅਕਸ਼ੈ ਖੰਨਾ ਸੀਨ ਨੂੰ ਇਕ ਵੱਖਰੇ ਪੱਧਰ 'ਤੇ ਲੈ ਜਾਂਦੇ ਹਨ ਅਤੇ ਪਰਦੇ 'ਤੇ ਉਨ੍ਹਾਂ ਦੀ ਸਸ਼ਕਤ ਮੌਜੂਦਗੀ ਦੇਖਦਿਆਂ ਹੀ ਬਣਦੀ ਹੈ। ਬਾਕੀ ਸਾਰੇ ਕਿਰਦਾਰ ਅਦਾਕਾਰ ਘੱਟ ਅਤੇ ਮਿਮੀਕਰੀ ਆਰਟਿਸਟ ਜ਼ਿਆਦਾ ਲੱਗੇ ਹਨ।

ਕੁੱਲ ਮਿਲਾ ਕੇ ਐਕਸੀਡੈਂਟਲ ਪ੍ਰਾਇਮ ਮਿਨੀਸਟਰ ਅਜਿਹੀ ਸ਼ੁਰੂਆਤ ਹੈ ਜਿਸ ਨਾਲ ਭਾਰਤੀ ਰਾਜਨੀਤੀ 'ਤੇ ਸਹੀ ਮਾਅਨਿਆਂ ਵਿਚ ਫਿਲਮ ਬਣਾਉਣ ਦਾ ਸਿਲਸਿਲਾ ਸ਼ੁਰੂ ਹੋ ਸਕਦਾ ਹੈ ਜਿਸ ਨਾਲ ਹਾਲੇ ਤਕ ਫਿਲਮ ਇੰਡਸਟਰੀ ਲਗਾਤਾਰ ਬੱਚਦੀ ਰਹੀ ਹੈ।


ਤੁਸੀਂ ਇਹ ਫਿਲਮ ਅਨੁਪਮ ਖੇਰ ਦੇ ਜਾਨਦਾਰ ਅਦਾਕੀਰ ਲਈ ਅਤੇ ਸਿਆਸੀ ਗਲਿਆਰਿਆਂ ਵਿਚ ਕਿਵੇਂ ਦੀ ਖੇਡ ਖੇਡੀ ਜਾਂਦੀ ਹੈ? ਆਖਿਰ ਸਾਡਾ ਲੋਕਤੰਤਰ ਦਾ ਸਭ ਤੋਂ ਵੱਡਾ ਮੰਦਰ ਕਿਵੇਂ ਸਿਆਸੀ ਅਖਾੜਾ ਬਣਦਾ ਹੈ? ਇੰਨੇ ਵੱਡੇ ਦੇਸ਼ ਨੂੰ ਚਲਾਉਣ ਵਾਲੇ ਪ੍ਰਧਾਨ ਮੰਤਰੀ ਦੇ ਆਫਿਸ ਵਿਚ ਆਖਿਰ ਹੁੰਦਾ ਕੀ ਹੈ? ਇਸ ਦੁਨੀਆ ਵਿਚ ਝਾਕਣ ਦਾ ਮੌਕਾ ਇਸ ਫਿਲਮ ਜ਼ਰੀਏ ਤੁਹਾਨੂੰ ਮਿਲਦਾ ਹੈ ਅਤੇ ਸ਼ਾਇਦ ਇਸੇ ਲਈ ਇਹ ਫਿਲਮ ਦੇਖੀ ਜਾ ਸਕਦੀ ਹੈ।

ਜਾਗਰਣ ਡਾਟ ਕਾਮ ਰੇਟਿੰਗ : ਪੰਜ (5) ਵਿਚੋਂ (3) ਸਟਾਰ

ਮਿਆਦ : 1 ਘੰਟਾ 50 ਮਿੰਟ

Posted By: Seema Anand