ਫਿਲਮ ਰੀਵਿਊ

ਡਾਇਰੈਕਟਰ : ਸ਼ਿਲਪਾ ਰਾਨਾਡੇ

ਡਾਇਲਾਗ ਅਤੇ ਗੀਤਕਾਰ : ਰੋਹਿਤ ਗਹਿਲੋਤ

ਸਮਾਂ : ਇਕ ਘੰਟਾ 19 ਮਿੰਟ


ਹਿੰਦੀ ਸਿਨੇਮਾ 'ਚ ਕਲਾਸਿਕ ਫਿਲਮਾਂ ਦੇ ਰੀਮੇਕ ਬਣਾਉਣ ਦਾ ਰਿਵਾਜ਼ ਹੈ। ਉਨ੍ਹਾਂ ਨੂੰ ਐਨੀਮੇਟਿੰਗ ਫਿਲਮ ਦੇ ਤੌਰ 'ਤੇ ਬਦਾਉਣ ਵੱਲ ਫਿਲਮਮੇਕਰ ਦਾ ਧਿਆਨ ਸ਼ਾਇਦ ਹੀ ਜਾਂਦਾ ਹੈ। ਚਿੱਤਰਕਾਰ ਸ਼ਿਲਪਾ ਰਾਨਾਡੇ ਨੇ ਇਸ ਦਿਸ਼ਾ 'ਚ ਸੋਚਿਆ ਅਤੇ ਐਨੀਮੇਟਿਡ ਫਿਲਮ 'ਗੋਪੀ ਗਵਈਆ ਬਾਘਾ ਬਜਈਆ' ਦਾ ਨਿਰਦੇਸ਼ਨ ਕੀਤਾ।

ਇਹ ਸੱਤਿਆਜੀਤ ਰਾਏ ਦੀ ਕਲਾਸੀਕਲ ਬੰਗਲਾ ਫਿਲਮ 'ਗੋਪੀ ਗਾਇਨ ਬਾਘਾ ਬਾਇਨ' ਦਾ ਆਧੁਨਿਕ ਅਡਾਪਟੇਸ਼ਨ ਹੈ। 'ਗੋਪੀ ਗਾਇਨ ਬਾਘਾ ਬਾਇਨ' ਦੀ ਕਹਾਣੀ ਸੱਤਿਆਜੀਤ ਦੇ ਦਾਤਾ ਉਪਿੰਦਰ ਕਿਸ਼ੋਰ ਰਾਏ ਚੌਧਰੀ ਨੇ ਲਿਖੀ ਸੀ। ਸੰਨ 1969 'ਚ ਰਿਲੀਜ਼ ਇਸ ਬੰਗਲਾ ਫਿਲਮ ਦੇ ਕਿਰਦਾਰ ਗੋਪੀ ਅਤੇ ਬਾਘਾ ਨੂੰ ਉਨ੍ਹਾਂ ਨੇ ਵੀ ਘੜਿਆ ਸੀ, ਜਦੋਂਕਿ ਫਿਲਮ ਦਾ ਨਿਰਦੇਸ਼ਨ ਸੱਤਿਆਜੀਤ ਰਾਏ ਨੇ ਕੀਤਾ ਸੀ।


ਫਿਲਮ ਦੀ ਕਹਾਣੀ ਇਸ ਤਰ੍ਹਾਂ ਹੈ ਕਿ ਗੋਪੀ ਗਾਣੇ ਗਾਉਣ ਦਾ ਸ਼ੌਕ ਰੱਖਦਾ ਹੈ, ਉੱਥੇ ਬਾਘਾ ਢੋਲ ਵਜਾਉਣ ਦਾ। ਦੋਵੇਂ ਬੇਸੁਰੇ ਹੁੰਦੇ ਹਨ। ਦੋਵੇਂ ਵੱਖ-ਵੱਖ ਪਿੰਡਾਂ 'ਚ ਰਹਿੰਦੇ ਹਨ। ਉਨ੍ਹਾਂ ਦੀ ਗਾਇਕੀ ਅਤੇ ਵਜਾਉਣ ਤੋਂ ਤੰਗ ਆ ਕੇ ਪਿੰਡ ਵਾਲੇ ਉਨ੍ਹਾਂ ਨੂੰ ਪਿੰਡ 'ਚੋਂ ਕੱਢ ਦਿੰਦੇ ਹਨ। ਜੰਗਲ 'ਚ ਦੋਵਾਂ ਦੀ ਮੁਲਾਕਾਤ ਹੁੰਦੀ ਹੈ। ਉਨ੍ਹਾਂ ਦੀ ਸੰਗੀਤ 'ਚ ਜੁਗਲਬੰਦੀ ਹੁੰਦੀ ਹੈ।

ਉਨ੍ਹਾਂ ਦੀ ਗਾਇਕੀ ਅਤੇ ਢੋਲ ਤੋਂ ਖ਼ੁਸ਼ ਹੋ ਕੇ ਇਕ ਭੂਤ ਉਨ੍ਹਾਂ ਨੂੰ ਚਾਰ ਵਰਦਾਨ ਮੰਗਣ ਲਈ ਕਹਿੰਦਾ ਹੈ। ਉਨ੍ਹਾਂ ਵਰਦਾਨਾਂ ਦੀ ਮਦਦ ਨਾਲ ਉਹ ਸੁੰਡੀ ਰਾਜ ਜਾਂਦੇ ਹਨ। ਉੱਥੇ ਜਾ ਕੇ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਹੁੰਡੀ ਦਾ ਰਾਜਾ ਉੱਥੇ ਹਮਲਾ ਕਰਨ ਦੀ ਤਿਆਰੀ 'ਚ ਹੈ। ਦਰਅਸਲ, ਦੋਵੇਂ ਦੇਸ਼ਾਂ ਦੇ ਰਾਜੇ ਜੁੜਵਾਂ ਭਰਾ ਹੁੰਦੇ ਹਨ। ਗੋਪੀ ਅਤੇ ਬਾਘਾ ਸੁੰਡੀ ਦੇ ਰਾਜਾਂ ਨਾਲ ਮਾਮਲਾ ਹੱਤ ਕਰਨ ਦਾ ਵਾਅਦਾ ਕਰਦੇ ਹਨ। ਉਸ ਲਈ ਉਹ ਆਪਣੇ ਗੀਤ-ਸੰਗੀਤ ਨੂੰ ਹਥਿਆਰ ਬਣਾਉਂਦੇ ਹਨ।


ਚਿਲਡਰਨ ਫਿਲਮ ਸੁਸਾਇਟੀ ਲਈ ਬਣਾਈ ਗਈ ਇਸ ਫਿਲਮ ਦਾ ਨਿਰਮਾਣ ਕਰੀਬ ਪੰਜ ਸਾਲ ਪਹਿਲਾਂ ਹੋਇਆ ਸੀ। ਇਹ ਫਿਲਮ ਆਪਸੀ ਹਮਦਰਦੀ, ਭਾਈਚਾਰੇ ਅਤੇ ਸ਼ਾਂਤੀ ਦੀ ਗੱਲ ਕਰਦੀ ਹੈ। ਵਾਇਸਓਵਰ, ਸੰਵਾਦਾਂ ਅਤੇ ਗਾਇਕੀ ਰਾਹੀਂ ਇਸ ਐਨੀਮੇਸ਼ਨ ਫਿਲਮ ਦੇ ਸਾਰੇ ਕਿਰਦਾਰਾਂ ਨੂੰ ਜ਼ਿੰਦਾ ਕੀਤਾ ਗਿਆ ਹੈ।

ਹਾਲੀਵੁੱਡ ਫਿਲਮਾਂ ਦਾ ਐਨੀਮੇਸ਼ਨ ਆਹਲਾ ਦਰਜੇ ਦਾ ਹੁੰਦਾ ਹੈ। ਉਸ ਦੀ ਤੁਲਨਾ 'ਚ ਭਾਰਤੀ ਐਨੀਮੇਸ਼ਨ ਫਿਲਮਾਂ ਕਾਫ਼ੀ ਪੱਛੜੀਆਂ ਰਹੀਆਂ ਹਨ। ਫਿਲਮ ਦੇਖਦੇ ਸਮੇਂ ਡਾਇਲਾਗ, ਬੈਕਗਰਾਊਂਡ ਸੰਗੀਤ ਅਤੇ ਦ੍ਰਿਸ਼ਾਂ ਤੋਂ ਕਹਾਣੀ ਕਾਰਗਰ ਤਰੀਕੇ ਨਾਲ ਚਲਦੀ ਹੈ, ਪਰ ਦਿੱਕਤ ਇਹ ਹੈ ਕਿ ਐਨੀਮੇਸ਼ਨ ਕਿਰਦਾਰਾਂ ਦੀ ਹਵਾਲਾ ਗੱਲਬਾਤ ਸੰਵਾਦਾਂ ਜਾਂ ਭਾਵਾਂ ਦੇ ਅਨੁਸਾਰ ਨਹੀਂ ਬਦਲੀ। ਭੂਤ ਵੀ ਡਰਾ ਨਹੀਂ ਸਕਦਾ। ਫਿਲਮਾਂ ਦੀ ਗੀਤ-ਸੰਗੀਤ ਵੀ ਓਨਾ ਪ੍ਰਭਾਵੀ ਨਹੀਂ ਬਣ ਸਕਿਆ।


ਹਾਲੀਵੁੱਡ ਜਿੱਥੇ ਆਧੁਨਿਕ ਪਰਿਵੇਸ਼ ਦੀਆਂ ਐਨੀਮੇਟਿਡ ਕਹਾਣੀਆਂ ਨੂੰ ਤਵੱਜੋ ਦੇ ਰਿਹਾ ਹੈ, ਉੱਥੇ 'ਗੋਪੀ ਗਵਈਆ ਬਾਘਾ ਬਜਈਆ' ਲੋਕ ਕਹਾਣੀਆਂ ਦੀ ਯਾਦ ਤਾਜ਼ਾ ਕਰਵਾਉਂਦੀ ਹੈ। ਅੱਜਕੱਲ੍ਹ ਤਮਾਮ ਕਾਰਟੂਨ ਚੈਨਲ ਹਨ। ਹਾਲੀਵੁੱਡ 'ਚ ਵੀ ਐਨੀਮੇਸ਼ਨ ਫਿਲਮਾਂ ਦਾ ਬਾਜ਼ਾਰ ਹੈ।

ਉਸ 'ਚ ਆਧੁਨਿਕ ਪਰਿਵੇਸ਼ ਦੀਆਂ ਕਹਾਣੀਆਂ ਅਤੇ ਤਕਨੀਕ ਬੱਚਿਆਂ ਨੂੰ ਖਾਸਾ ਲੁਭਾ ਰਹੀਆਂ ਹਨ। ਅਜਿਹੇ 'ਚ ਭਾਰਤੀ ਟੈਨੀਮੇਸ਼ਨ ਫਿਲਮਾਂ ਕੰਟੈਂਟ ਦੇ ਪੱਧਰ 'ਤੇ ਪ੍ਰਭਾਵੀ ਨਹੀਂ ਹੋ ਰਹੀਆਂ। 'ਗੋਪੀ ਗਵਈਆ ਬਾਘਾ ਬਜਈਆ' ਦੀ ਕਹਾਣੀ ਬੱਚਿਆਂ ਲਈ ਸਿੱਖਿਆ ਹੋ ਸਕਦੀ ਹੈ। ਇਹ ਮਨੋਰੰਜਨ ਤੋਂ ਜ਼ਿਆਦਾ ਸਿੱਖਿਆਦਇਕ ਫਿਲਮ ਹੈ।

-ਸਮਿਤਾ ਸ੍ਰੀਵਾਸਤਵ

Posted By: Sukhdev Singh