ਮੁੰਬਈ - 'ਮਨੀਕਰਨਿਕਾ - ਦ ਕਵੀਨ ਆਫ ਝਾਂਸੀ' ਇਕ ਇਤਿਹਾਸਕ ਕਹਾਣੀ ਹੈ ਜਿਸ ਨੂੰ ਬਣਾਉਣ 'ਚ ਕੰਗਨਾ ਰਨੌਤ ਸਫਲ ਰਹੀ ਹੈ। ਰਾਣੀ ਲਕਸ਼ਮੀਬਾਈ ਦੇ ਸਾਹਸ ਤੇ ਬਲੀਦਾਨ ਦੀ ਕਹਾਣੀ ਨੂੰ ਬਾਖੂਬੀ ਵੱਡੇ ਪਰਦੇ 'ਤੇ ਦਰਸਾਉਂਦੀ ਫਿਲਮ 'ਮਨੀਕਰਨਿਕਾ' ਇਕ ਸ਼ਾਨਦਾਰ ਫਿਲਮ ਹੈ। ਇਸ ਦਾ ਕੈਨਵਸ ਗ੍ਰੈਂਡ ਹੈ। ਅਦਾਕਾਰਾ ਤੇ ਨਿਰਦੇਸ਼ਕ ਕੰਗਨਾ ਇਸ ਫਿਲਮ ਨੂੰ ਲੈ ਕੇ ਸਫਲ ਨਜ਼ਰ ਆਉਂਦੀ ਹੈ। ਖ਼ਾਸ ਗੱਲ ਇਹ ਹੈ ਕਿ ਉਹ ਬਿਹਤਰੀਨ ਵਿਜੂਲੈਂਅਸ ਕ੍ਰਿਏਟ ਕਰਨ ਚ ਸਫਲ ਰਹੀ ਹੈ ਤੇ ਵੱਡੇ ਪਰਦੇ ਤੇ ਫਿਲਮ ਨੂੰ ਦੇਖ ਕੇ ਦਰਸ਼ਕ ਅੰਦਰ ਦੇਸ਼ ਭਗਤੀ ਦਾ ਜਜ਼ਬਾ ਪੈਦਾ ਹੁੰਦਾ ਹੈ। ਪਰ ਕੁਝ ਅਜਿਹੀਆਂ ਚੀਜ਼ਾਂ ਹਨ ਜੋ ਫਿਲਮ 'ਚ ਖਟਕਦੀਆਂ ਹਨ ਜਿਵੇਂ ਕਿ ਰਾਣੀ ਲਕਸ਼ਮੀਬਾਈ ਦੀ ਗੌਰਵ ਗਾਥਾ ਵਾਲੀ ਕਵਿਤਾ 'ਖੂਬ ਲੜੀ ਮਰਦਾਨੀ,ਵੋ ਝਾਂਸੀ ਵਾਲੀ ਰਾਣੀ ਥੀ', ਜੋ ਅਸੀਂ ਸਾਰਿਆਂ ਨੇ ਪੜ੍ਹੀ ਹੈ, ਸਾਰੀ ਫਿਲਮ ਇਸ ਦੇ ਆਲੇ-ਦੁਆਲੇ ਹੀ ਘੁੰਮਦੀ ਹੈ। ਫਿਲਮ ਬਸ ਇਥੋਂ ਤਕ ਸੀਮਿਤ ਹੈ। ਇਸ 'ਤੇ ਜ਼ਿਆਦਾ ਇਨਫਾਰਮੇਟਿਵ ਨਹੀਂ ਬਣਾਇਆ ਗਿਆ ਹੈ।

ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬਚਨ ਦੇ ਵਾਈਸ ਓਵਰ ਨਾਲ ਫਿਲਮ ਦੀ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ। ਰਾਣੀ ਲਕਸ਼ਮੀਬਾਈ ਦੇ ਸਾਹਸ ਤੇ ਬਲੀਦਾਨ ਨੂੰ ਦਰਸਾਉਂਦੀ ਫਿਲਮ ਮਨੀਕਰਨਿਕਾ ਚ ਰਾਣੀ ਲਕਸ਼ੀਬਾਈ ਦੀ ਸ਼ੌਰਿਯਗਾਥਾ ਨੂੰ ਵੱਡੇ ਪਰਦੇ ਤੇ ਬਾਖੂਬੀ ਦਿਖਾਇਆ ਗਿਆ ਹੈ। ਫਿਲਮ ਦੇ ਵਿਜ਼ੂਅਲੈਸ ਨੂੰ ਲੈ ਕੇ ਚੰਗਾ ਕੰਮ ਕੀਤਾ ਗਿਆ ਹੈ ਜੋ ਸਪਸ਼ਟ ਨਜ਼ਰ ਆਉਂਦਾ ਹੈ। ਰਾਣੀ ਲਕਸ਼ੀਬਾਈ ਨੂੰ ਫਿਲਮੀ ਪਰਦੇ ਤੇ ਸ਼ਾਨਦਾਰ ਢੰਗ ਨਾਲ ਉਤਰਾਇਆ ਗਿਆ ਹੈ। ਜੇ ਗੱਲ ਕਰੀਏ ਸਕ੍ਰੀਨਪਲੇ ਦੀ ਤਾਂ ਇਸ 'ਤੇ ਜ਼ਿਆਦਾ ਕੰਮ ਕੀਤਾ ਜਾਣਾ ਚਾਹੀਦਾ ਸੀ। ਖੈਰ ਕੰਗਨਾ ਦੀ ਇਹ ਬਤੌਰ ਨਿਰਦੇਸ਼ਿਕਾ ਪਹਿਲੀ ਫਿਲਮ ਹੈ ਤੇ ਉਹ ਇਸ ਕੋਸ਼ਿਸ਼ ਚ ਸਫਲ ਨਜ਼ਰ ਆਉਂਦੀ ਹੈ।

ਪਰਫਾਰਮੈਂਸ ਦੀ ਗੱਲ਼ ਕਰੀਏ ਤਾਂ ਰਾਣੀ ਲਕਸ਼ੀਬਾਈ ਦੇ ਕਿਰਦਾਰ ਚ ਕੰਗਨਾ ਰਣੌਤ ਨੇ ਬਿਹਤਰੀਨ ਪਰਫਾਰਮ ਕੀਤਾ ਹੈ। ਰਾਣੀ ਲਕਸ਼ੀਬਾਈ ਦੇ ਕਿਰਦਾਰ ਨੂੰ ਬਾਖੂਬੀ ਨਿਭਾਇਆ ਹੈ। ਝਲਕਾਰੀ ਬਾਈ ਦਾ ਕਿਰਦਾਰ ਨਿਭਾਉਣ ਵਾਲੀ ਅੰਕਿਤਾ ਲੋਖੰਡੇ ਨੇ ਵੀ ਚੰਗਾ ਕੰਮ ਕੀਤਾ ਤੇ ਇਸ ਪਹਿਲੀ ਫਿਲਮ ਚ ਉਨ੍ਹਾਂ ਦੀ ਜ਼ਬਦਸਤ ਮੌਜਦੂਗੀ ਦਰਜ ਕਰਵਾਈ ਹੈ। ਕੁਲ ਮਿਲਾ ਕੇ ਮਨੀਕਰਨਿਕਾ ਇਕ ਇਤਿਹਾਸਕ ਕਹਾਣੀ ਹੈ ਜੋ ਰਾਣੀ ਲਕਸ਼ੀਬਾਈ ਦੇ ਸਾਹਸ, ਬਲੀਦਾਨ ਤੇ ਉਨ੍ਹਾਂ ਦੇ ਆਗਮਨ ਨੂੰ ਬਾਖੂਬੀ ਵੱਡੇ ਪਰਦੇ ਤੇ ਦਰਸਾਉਂਦੀ ਹੈ। ਮਹਾਨ ਨਹੀਂ ਪਰ ਗ੍ਰੈਂਡ ਫਿਲਮ ਹੈ ਜਿਸ ਨੂੰ ਜ਼ਰੂਰ ਦੇਖਿਆ ਜਾ ਸਕਦਾ ਹੈ।

ਜਾਗਰਣ ਡਾਟ ਕਾਮ ਰੇਟਿੰਗ - ਪੰਜ ਚੋਂ ਤਿੰਨ

ਸਟਾਰ ਸਮਾਂ -- 2 ਘੰਟੇ 28 ਮਿੰਟ

Posted By: Amita Verma