ਸਟਾਰ ਕਾਸਟ- ਸੁਸ਼ਾਂਤ ਸਿੰਘ ਰਾਜਪੂਤ, ਸਾਰਾ ਅਲੀ ਖ਼ਾਨ, ਨਿਤੀਸ਼ ਭਾਰਦਵਾਜ ਆਦਿ।

ਨਿਰਦੇਸ਼ਕ- ਅਭਿਸ਼ੇਕ ਕਪੂਰ

ਨਿਰਮਾਤਾ- ਅਭਿਸ਼ੇਕ ਕਪੂਰ ਤੇ ਰੋਨੀ ਸਕਰੂਵਾਲਾ

ਕੇਦਾਰਨਾਥ ਫ਼ਿਲਮ ਜਦੋਂ ਐਲਾਨ ਹੋਈ ਤਾਂ ਉਦੋਂ ਕਿਤੇ ਨਾ ਕਿਤੇ ਉਮੀਦ ਸੀ ਕਿ ਭਾਰਤੀ ਸਿਨੇਮਾ ਨੇ ਵੀ ਭਾਰਤੀ ਦ੍ਰਿਸ਼ਟੀਕੋਣ 'ਚ ਕੁਦਰਤੀ ਆਫਤਾਂ 'ਤੇ ਇਕ ਪੂਰੀ ਫਿਲਮ ਬਣਾਉਣ ਦੀ ਹਿੰਮਤ ਦਿਖਾਣੀ ਸ਼ੁਰੂ ਕਰ ਦਿੱਤੀ ਹੈ। ਉਤਰਾਖੰਡ ਦੇ ਇਸ ਭਿਆਨਕ ਹਾਦਸੇ ਨੇ ਨਾ ਸਿਰਫ ਕਈ ਘਰਾਂ ਨੂੰ ਉਜਾੜਿਆ ਸੀ ਬਲਕਿ ਇਸ ਨਾਲ ਕਈ ਪਰਿਵਾਰ ਵੀ ਬਰਬਾਦ ਹੋ ਗਏ। ਕਰੀਬ ਸੱਤਰ ਹਜ਼ਾਰ ਲੋਕਾਂ ਦਾ ਤਾਂ ਅਜੇ ਤਕ ਕੋਈ ਪਤਾ ਹੀ ਨਹੀਂ। ਅਜਿਹਾ ਕਈ ਗਿਆ ਸੀ ਕਿ ਇਸੀ ਤ੍ਰਾਸਦੀ 'ਤੇ ਫਿਲਮ 'ਕੇਦਾਰਨਾਥ' ਆਧਰਿਤ ਹੈ। ਕੁੱਲ ਮਿਲਾ ਕੇ ਮਾਮਲਾ ਟੋਟਲ ਫਿਲਮੀ ਨਿਕਲਿਆ। ਇਕ ਬੋਝਿਲ ਜਿਹੀ ਪ੍ਰੇਮ ਕਹਾਣੀ ਜਿਸ ਨੂੰ ਦੇਖ ਕੇ ਪਹਾੜ ਚੜਨ ਵਰਗਾ ਥਕੇਵਾ ਸੀ ਤੇ ਆਖਰ 'ਚ ਬੱਚਿਆਂ ਦੇ ਕਾਰਟੂਨ ਚੈਨਲਸ ਦੇ ਗ੍ਰਾਫਿਕਸ ਨੂੰ ਟੱਕਰ ਦਿੰਦੇ ਵਿਜ਼ੂਅਲ ਇਫੈਕਟਸ ਤੇ ਫਿਲਮ ਖਤਮ ਹੋ ਜਾਂਦੀ ਹੈ। ਅਭਿਨੈ ਬਾਰੇ ਗੱਲ ਕਰੀਏ ਤਾਂ ਸਾਰਾ ਅਲੀ ਖ਼ਾਨ ਦੀ ਡੈਬਓ ਫਿਲਮ ਚਾਹੇ ਦਮਦਾਰ ਨਾ ਹੋਵੇ ਪਰ ਸਾਰਾ ਅਲੀ ਖ਼ਾਨ ਦੇ ਰੂਪ 'ਚ ਬਾਲੀਵੁਡ ਨੂੰ ਇਕ ਅਦਾਕਾਰਾ ਮਿਲ ਗਈ ਹੈ। ਸੁਸ਼ਾਂਤ ਸਿੰਘ ਰਾਜਪੂਤ ਇਕ ਸਮਰਥ ਅਦਾਕਾਰ ਦੇ ਤੌਰ 'ਤੇ ਲਗਾਤਾਰ ਆਪਣੇ ਆਪ 'ਤੇ ਕੰਮ ਕਰਦੇ ਨਜ਼ਰ ਆਉਂਦੇ ਹਨ। ਮਸਾਲੇ ਦੀ ਗੱਲ ਕਰੀਏ ਤਾਂ ਉਸ ਨੂੰ ਸਹੀ ਅਨੁਪਾਤ 'ਚ ਨਹੀਂ ਪਾਇਆ ਜਾਵੇਗਾ ਤਾਂ ਬਿਆਨੀ ਬੇਸਵਾਦ ਹੀ ਬਣੇਗੀ।

ਜਾਗਰਣ ਡਾਟ ਕਾਮ ਰੇਟਿੰਗ- ਪੰਜ (5) 'ਚ ਦੋ (2) ਸਟਾਰ

ਸਮਾਂ - 2 ਘੰਟੇ 25 ਮਿੰਟ