-ਪਰਾਗ ਛਾਪੇਕਰ

ਫ਼ਿਲਮ : ਕਲੰਕ (Kalank)

ਸਟਾਰ ਕਾਸਟ : ਆਲਿਆ ਭੱਟ, ਵਰੁਣ ਧਵਨ, ਮਾਧੁਰੀ ਦੀਕਸ਼ਿਤ, ਸੰਜੇ ਦੱਤ, ਸੋਨਾਕਸ਼ੀ ਸਿਨਹਾ, ਆਦਿਤਿਆ ਰਾਏ ਕਪੂਰ ਆਦਿ

ਨਿਰਦੇਸ਼ਕ : ਅਭਿਸ਼ੇਕ ਬਰਮਨ

ਨਿਰਮਾਤਾ : ਕਰਨ ਜੌਹਰ

ਬੜੇ ਦਿਨਾਂ ਤੋਂ ਕਰਨ ਜੌਹਰ ਦੀ ਫ਼ਿਲਮ ਕਲੰਕ ਨੂੰ ਲੈ ਕੇ ਰੌਲਾ ਪੈ ਰਿਹਾ ਸੀ। ਫੈਨਸ ਇਸ ਫਿਲਮ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਆਲਿਆ ਭੱਟ, ਵਰੁਣ ਧਵਨ, ਮਾਧੁਰੀ ਦੀਕਸ਼ਿਤ, ਸੰਜੇ ਦੱਤ, ਸੋਨਾਕਸ਼ੀ ਸਿਨਹਾ ਵਰਗੀ ਵੱਡੀ ਸਟਾਰ ਕਾਸਟ ਦੇ ਬਾਵਜੂਦ ਇਹ ਫ਼ਿਲਮ ਬੇਅਸਰ ਰਹੀ।

ਕਹਾਣੀ ਕੁਝ ਇਸ ਤਰ੍ਹਾਂ ਹੈ ਕਿ ਹੁਸਨਾਬਾਦ ਦੇ ਚੌਧਰੀ ਸਾਹਬ ਦੇ ਇੱਥੇ ਸੱਤਿਆ (ਸੋਨਾਕਸ਼ੀ ਸਿਨਹਾ) ਨੂੰ ਪਤਾ ਹੁੰਦਾ ਹੈ ਕਿ ਹੁਣ ਉਹ ਜ਼ਿਆਦਾ ਦਿਨਾਂ ਤਕ ਜ਼ਿੰਦਾ ਨਹੀਂ ਰਹੇਗੀ ਤਾਂ ਇੱਥੋਂ ਉਹ ਆਪਣੇ ਪਤੀ ਦੇਵ ਚੌਧਰੀ (ਆਦਿਤਿਆ ਰਾਏ ਕਪੂਰ) ਲਈ ਇਕ ਨਵੀਂ ਵਹੁਟੀ ਦੀ ਭਾਲ ਸ਼ੁਰੂ ਕਰਦੀ ਹੈ। ਉਹ ਚਾਹੁੰਦੀ ਹੈ ਕਿ ਉਸ ਤੋਂ ਬਾਅਦ ਕੋਈ ਉਸ ਦੇ ਪਤੀ ਦਾ ਉਸੇ ਤਰ੍ਹਾਂ ਖ਼ਿਆਲ ਰੱਖੇ ਅਤੇ ਇਸ ਤਰ੍ਹਾਂ ਆਲਿਆ ਭੱਟ ਦੀ ਐਂਟਰੀ ਹੁੰਦੀ ਹੈ। ਇਸੇ ਤਾਣੇ-ਬਾਣੇ 'ਤੇ ਆਧਾਰਿਤ ਹੈ ਫ਼ਿਲਮ ਕਲੰਕ।

ਇਸ ਫ਼ਿਲਮ ਵਿਚ ਇਕ ਗੀਤ ਹੈ ਇਹ ਕਲੰਕ ਨਹੀਂ ਇਸ਼ਕ ਹੈ ਪੀਆ! ਤਾਂ ਦੱਸ ਦਿਆਂ ਕਿ ਫ਼ਿਲਮ ਵਿਚ ਮੈਨੂੰ ਕਿਤੇ ਵੀ ਇਸ਼ਕ ਨਜ਼ਰ ਨਹੀਂ ਆਇਆ। ਹਾਲਾਂਕਿ, ਡਾਇਰੈਕਟਰ ਅਭਿਸ਼ੇਕ ਬਰਮਨ ਨੇ ਬਹੁਤ ਕੋਸ਼ਿਸ਼ ਕੀਤੀ ਇਸ਼ਕ ਦਿਖਾਉਣ ਦੀ ਪਰ ਉਸ ਦੀ ਆਤਮਾ ਗ਼ਾਇਬ ਦਿਸੀ। ਕੁਝ ਦ੍ਰਿਸ਼ਾਂ ਨੂੰ ਛੱਡ ਦੇਈਏ ਤਾਂ ਇਹ ਫ਼ਿਲਮ ਕਿਤੇ ਵੀ ਦਿਲ ਨੂੰ ਨਹੀਂ ਛੂਹੰਦੀ। 2 ਘੰਟੇ 48 ਮਿੰਟ ਲੰਬੀ ਇਸ ਫਿਲਮ ਵਿਚ ਤੁਹਾਨੂੰ ਕਿਤੇ ਵੀ ਇਸ਼ਕ ਮਹਿਸੂਸ ਨਹੀਂ ਹੋਵੇਗਾ। ਅਜਿਹੇ ਵਿਚ ਤੁਸੀਂ ਕਹਿ ਸਕਦੇ ਹੋ ਕਿ ਇਹ ਇਸ਼ਕ ਨਹੀਂ ਕਲੰਕ ਹੈ ਪੀਆ।

ਇਹ ਇਕ ਪੀਰੀਅਡ ਫਿਲਮ ਹੈ। ਆਜ਼ਾਦੀ ਤੇ ਦੇਸ਼ ਵੰਡ ਦੇ ਆਲੇ-ਦੁਆਲੇ ਘੁਮੰਦੀ ਹੈ ਕਹਾਣੀ। ਹੀਰਾਮੰਡੀ, ਲਾਹੌਰ ਦੀ। ਇਹ ਕਰਨ ਜੌਹਰ ਦੇ ਪਿਤਾ ਦਾ ਸੁਪਨਾ ਸੀ ਕਿ ਇਸ ਉੱਤੇ ਫ਼ਿਲਮ ਬਣੇ ਅਤੇ ਫ਼ਿਲਮ ਬਣੀ ਪਰ ਇਸ ਫ਼ਿਲਮ ਵਿਚ ਤੁਹਾਨੂੰ ਸਿਰਫ਼ ਤੁਹਾਨੂੰ ਸੁੰਦਰ ਸੈੱਟ ਨਜ਼ਰ ਆਉਂਦਾ ਹੈ। ਇੰਝ ਲਗਦਾ ਹੈ ਕਿ ਅਭਿਸ਼ੇਕ ਬਰਮਨ ਫ਼ਿਲਮ ਦੇ ਡਾਇਰੈਕਟਰ ਨਹੀਂ ਬਲਕਿ ਆਰਟ ਡਾਇਰੈਕਟਰ ਹਨ। ਸੈੱਟ ਕਾਫ਼ੀ ਸ਼ਾਨਦਾਰ ਹੈ, ਆਉਟਫਿੱਟ ਇਕਦਮ ਕਰਨ ਜੌਹਰ ਸਟਾਈਲ ਦੇ, ਲਾਈਟਿੰਗ ਕਮਾਲ ਦੀ, ਗਾਣੇ ਵੱਡੇ ਲੈਵਲ 'ਤੇ ਸ਼ੂਟ ਕੀਤੇ ਗਏ। ਪਰ ਅਭਿਸ਼ੇਕ ਬਰਮਨ ਇਕ ਆਰਟ ਡਾਇਰੈਕਟਰ ਦੀ ਤਰ੍ਹਾਂ ਹੀ ਫ਼ਿਲਮ ਵਿਚ ਨਜ਼ਰ ਆਏ ਹਨ। ਅਭਿਸ਼ੇਕ ਜੋਧਾ ਅਕਬਰ ਵਿਚ ਅਸਿਸਟੈਂਟ ਡਾਇਰੈਕਟਰ ਰਹਿ ਚੁੱਕੇ ਹਨ, ਇਸ ਲਈ ਉਨ੍ਹਾਂ ਕੋਲ ਸ਼ਾਨਦਾਰ ਸੈੱਟਾਂ ਦਾ ਤਜਰਬਾ ਸੀ।

ਪਹਿਲੇ ਹੀ ਗਾਣੇ ਵਿਚ ਰਾਜਪੂਤਾਨਾ ਦੀ ਗੱਲ ਹੋ ਰਹੀ ਹੈ ਅਤੇ ਗਾਣਾ ਚੱਲਦੇ-ਚੱਲਦੇ ਬਰਫ਼ ਦੀਆਂ ਵਾਦੀਆਂ ਦਾ ਦ੍ਰਿਸ਼ ਚੱਲਣ ਲਗਦਾ ਹੈ।

ਅਦਾਕਾਰੀ ਦੀ ਗੱਲ ਕਰੀਏ ਤਾਂ ਆਲਿਆ ਭੱਟ ਨੇ ਕਮਾਲ ਦਾ ਕੰਮ ਕੀਤਾ ਹੈ। ਸੋਨਾਕਸ਼ੀ ਸਿਨਹਾ ਛੋਟੀ ਪਰ ਯਾਦਗਾਰ ਭੂਮਿਕਾ ਵਿਚ ਦਿਸੀ ਹੈ। ਵਰੁਣ ਦਵਨ, ਆਦਿਤਿਆ ਰਾਏ ਕਪੂਰ ਨੇ ਵੀ ਚੰਗਾ ਕੰਮ ਕੀਤਾ। ਸੰਜੇ ਦੱਤ ਅਤੇ ਮਾਧੁਰੀ ਦੀਕਿਸ਼ਤ ਵੀ ਪ੍ਰਭਾਵਿਤ ਕਰਦੇ ਹਨ। ਕੁੱਲ ਮਿਲਾ ਕੇ ਇਹੀ ਹੈ ਕਿ ਮਸਾਲਾ ਚਾਹੇ ਜਿੰਨਾ ਵੀ ਚੰਗਾ ਹੋਵੇ ਚੌਲ ਖ਼ਰਾਬ ਹਨ ਤਾਂ ਬਿਰਿਆਨੀ ਨਹੀਂ ਬਣ ਸਕਦੀ। ਹਾਲਾਂਕਿ, ਸੰਵਾਦ ਲੇਖਕ ਦੀ ਤਾਰੀਫ਼ ਕਰਨੀ ਪਵੇਗੀ, ਕੁਝ ਸੰਵਾਦ ਬੜੇ ਅਸਰਦਾਰ ਹਨ ਫ਼ਿਲਮ ਵਿਚ।

ਜਾਗਰਣ ਡਾਟ ਕਾਮ ਰੇਟਿੰਗ : 5 ਵਿਚੋਂ 2 ਸਟਾਰ

ਮਿਆਦ : 2 ਘੰਟੇ 48 ਮਿੰਟ

Posted By: Seema Anand